post

Jasbeer Singh

(Chief Editor)

Patiala News

ਨਗਰ ਨਿਗਮ ਨੇ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਸੀਲਿੰਗ ਮੁਹਿੰਮ ਰੱਖੀ ਜਾਰੀ

post-img

ਨਗਰ ਨਿਗਮ ਨੇ ਛੁੱਟੀ ਵਾਲੇ ਦਿਨ ਵੀ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਸੀਲਿੰਗ ਮੁਹਿੰਮ ਰੱਖੀ ਜਾਰੀ -ਛੁੱਟੀ ਵਾਲੇ ਦਿਨ ਵੀ ਦਫਤਰ ਖੋਲ੍ਹ ਲੋਕਾਂ ਨੂੰ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਮਿਲੀ ਛੂਟ -ਨਿਗਮ ਟੀਮ ਨੇ 40 ਲੱਖ ਤੋਂ ਵਧ ਪ੍ਰਾਪਰਟੀ ਟੈਕਸ ਕੀਤਾ ਇਕੱਠਾ ਪਟਿਆਲਾ : ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਸੀਲਿੰਗ ਮੁਹਿੰਮ ਜਾਰੀ ਰੱਖਦਿਆਂ ਜਿਥੇ ਅੱਜ ਵੀ ਛੁੱਟੀ ਵਾਲੇ ਦਿਨ ਨਿਗਮ ਟੀਮ ਨੇ ਫੀਲਡ ਵਿਚ ਜਾ ਕੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਦੀਆਂ ਬਿਲਡਿੰਗਾਂ ਨੂੰ ਸੀਲ ਕਰਨ ਦਾ ਕੰਮ ਜਾਰੀ ਰੱਖਿਆ ਉਥੇ ਲੋਕਾਂ ਨੂੰ ਪ੍ਰਾਪਰਟੀ ਟੈਕਸ ਭਰਨ ਲਈ ਰਾਹਤ ਦਿੰਦਿਆਂ ਛੁੱਟੀ ਵਾਲੇ ਦਿਨ ਵੀ ਦਫਤਰ ਖੁੱਲ੍ਹਾ ਰੱਖਿਆ । ਨਿਗਮ ਟੀਮ ਦੀ ਇਸ ਕਾਰਵਾਈ ਸਦਕਾ ਅੱਜ ਵੀ ਲਗਾਤਾਰ ਜਾਰੀ ਮੁਹਿੰਮ ਦੇ ਜਿਥੇ ਵਧੀਆ ਨਤੀਜੇ ਨਿਕਲੇ ਉਥੇ 40 ਲੱਖ ਤੋਂ ਵਧ ਦਾ ਪ੍ਰਾਪਰਟੀ ਟੈਕਸ ਨਿਗਮ ਦੇ ਖਜਾਨੇ ਵਿਚ ਆਇਆ। ਦੱਸਣਯੋਗ ਹੈ ਕਿ ਪ੍ਰਾਪਰਟੀ ਟੈਕਸ ਡਿਫਾਲਟਰਾਂ ਖਿਲਾਫ਼ ਸੀਲਿੰਗ ਮੁਹਿੰਮ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਅਤੇ ਮੇਅਰ ਦੀਆਂ ਹਦਾਇਤਾਂ ਅਨੁਸਾਰ ਜਾਰੀ ਹੈ । ਨਿਗਮ ਟੀਮ ਵਲੋਂ ਫੀਲਡ ਵਿਚ ਜਾ ਕੇ ਸਿਊਣਾ ਰੋਡ, ਅਨੰਦ ਨਗਰ ਬੀ ਵਿਖੇ ਚਲਾਈ ਗਈ ਸੀਲਿੰਗ ਮੁਹਿੰਮ ਦੌਰਾਨ ਕਮਲਜੀਤ ਸਿੰਘ ਵੱਲੋਂ ਮੋਕੇ ਤੇ ਹੀ ਸੀਲਿੰਗ ਟੀਮ ਨੂੰ ਪ੍ਰਾਪਰਟੀ ਟੈਕਸ ਦਾ ਚੈੱਕ ਦੇ ਕੇ ਆਪਣੇ ਯੂਨਿਟ/ਪ੍ਰਾਪਰਟੀ ਨੂੰ ਸੀਲਿੰਗ ਤੋਂ ਬਚਾਇਆ ਗਿਆ। ਅੱਜ ਦੀ ਸੀਲਿੰਗ ਮੁਹਿੰਮ ਦੌਰਾਨ ਸੁਨੀਲ ਕੁਮਾਰ ਗੁਲਾਟੀ, ਪ੍ਰਾਪਰਟੀ ਟੈਕਸ ਇੰਸਪੈਕਟਰ, ਗੌਰਵ ਠਾਕੁਰ ਬਿਲਡਿੰਗ ਇੰਸਪੈਕਟਰ, ਰਮਨਦੀਪ ਸਿੰਘ ਬਿਲਡਿੰਗ ਇੰਸਪੈਕਟਰ, ਜਗਤਾਰ ਸਿੰਘ ਸੈਨਟਰੀ ਇੰਸਪੈਕਟਰ, ਰਵਿੰਦਰ ਸਿੰਘ ਸੈਨਟਰੀ ਇੰਸਪੈਕਟਰ ਸ਼ਾਮਲ ਸਨ। ਇਸ ਮੌਕੇ ਰਵਦੀਪ ਸਿੰਘ ਸਹਾਇਕ ਕਮਿਸ਼ਨਰ ਅਤੇ ਸੁਪਰਡੈਂਟ ਪ੍ਰਾਪਰਟੀ ਟੈਕਸ ਲਵਨੀਸ਼ ਗੋਇਲ ਨੇ ਦੱਸਿਆ ਕਿ 30 ਮਾਰਚ ਦਿਨ ਐਤਵਾਰ ਅਤੇ 31 ਮਾਰਚ ਸੋਮਵਾਰ ਨੂੰ ਵੀ ਈਦ ਦੀ ਛੁੱਟੀ ਦੇ ਦੌਰਾਨ ਵੀ ਨਗਰ ਨਿਗਮ ਪਟਿਆਲਾ ਦੀ ਪ੍ਰਾਪਰਟੀ ਟੈਕਸ ਸ਼ਾਖਾ ਆਮ ਪਬਲਿਕ ਦੀ ਸਹੂਲਤ ਲਈ ਖੁੱਲੀ ਰਹੇਗੀ ਅਤੇ ਆਮ ਜਨਤਾ ਇਨ੍ਹਾਂ ਛੁੱਟੀਆਂ ਦੌਰਾਨ ਵੀ ਨਿਗਮ ਦਫਤਰ ਵਿਖੇ ਆ ਕੇ ਆਪਣਾ ਪ੍ਰਾਪਰਟੀ ਟੈਕਸ ਭਰ ਸਕੇਗੀ ।

Related Post