
Patiala News
0
ਨਗਰ ਨਿਗਮ ਪਟਿਆਲਾ ਨੇ ਕੀਤੀ ਨਕਸ਼ੇ ਦੇ ਉਲਟ ਬਣੀਆਂ ਬਿਲਡਿੰਗਾਂ ’ਤੇ ਪੀਲਾ ਪੰਜਾ ਚਲਾ ਕੇ ਕਾਰਵਾਈ
- by Jasbeer Singh
- July 25, 2024

ਨਗਰ ਨਿਗਮ ਪਟਿਆਲਾ ਨੇ ਕੀਤੀ ਨਕਸ਼ੇ ਦੇ ਉਲਟ ਬਣੀਆਂ ਬਿਲਡਿੰਗਾਂ ’ਤੇ ਪੀਲਾ ਪੰਜਾ ਚਲਾ ਕੇ ਕਾਰਵਾਈ ਆਉਣ ਵਾਲੇ ਸਮੇਂ ਵਿਚ ਨਿਗਮ ਕਰੇਗੀ ਸੂਚੀ ਤਿਆਰ ਕਰਕੇ ਹੋਰ ਬਿਲਡਿੰਗਾਂ ’ਤੇ ਵੀ ਕਾਰਵਾਈ ਪਟਿਆਲਾ, 25 ਜੁਲਾਈ ()-ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੀ ਨਗਰ ਨਿਗਮ ਵਲੋਂ ਅੱਜ ਵੱਖ ਵੱਖ ਥਾਵਾਂ ’ਤੇ ਨਕਸ਼ੇ ਦੇ ਉਲਟ ਬਣੀਆਂ ਬਿਲਡਿੰਗਾਂ ਤੇ ਨਗਰ ਨਿਗਮ ਦਾ ਪੀਲਾ ਪੰਜਾ ਚਲਾ ਕੇ ਉਨ੍ਹਾਂ ’ਤੇ ਕਾਰਵਾਈ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਨਗਰ ਨਿਗਮ ਵਲੋਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਬਿਨਾਂ ਨਕਸ਼ੇ ਦੇ ਉਲਟ ਅਤੇ ਬਿਲਕੁੱਲ ਹੀ ਨਕਸ਼ਾ ਪਾਸ ਨਾ ਕਰਵਾਏ ਬਣੀਆ ਬਿਲਡਿੰਗਾਂ ’ਤੇ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਪਟਿਆਲਾ ਵਲੋਂ ਅੱਜ 22 ਨੰਬਰ ਫਾਟਕ ਦੇ ਨੇੜੇ ਸ਼ੋਅਰੂਮ, ਦੇਵੀਗੜ੍ਹ ਰੋਡ ਆਦਿ ਥਾਵਾਂ ’ਤੇ ਬਿਲਡਿੰਗਾਂ ਨੂੰ ਤੋੜਿਆ ਗਿਆ ਹੈ।