post

Jasbeer Singh

(Chief Editor)

Haryana News

ਨਗਰ ਕੌਂਸਲ ਪਲਵਲ ਦਾ ਕਲਰਕ ਰਿਸ਼ਵਤ ਲੈਂਦਿਆਂ ਕੀਤਾ ਗਿਆ ਕਾਬੂ

post-img

ਨਗਰ ਕੌਂਸਲ ਪਲਵਲ ਦਾ ਕਲਰਕ ਰਿਸ਼ਵਤ ਲੈਂਦਿਆਂ ਕੀਤਾ ਗਿਆ ਕਾਬੂ ਪਲਵਲ, 11 ਅਪ੍ਰੈਲ 2026 : ਹਰਿਆਣਾ ਦੇ ਸ਼ਹਿਰ ਪਲਵਲ ਵਿਖੇ ਨਗਰ ਕੌਂਸਲ ਦੇ ਇਕ ਕਲਰਕ ਨੂੰ ਏ. ਸੀ. ਬੀ. ਤੇ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਕਾਬੂ ਕੀਤੇ ਜਾਣ ਦਾ ਸਮਾਚਾਰ ਹੈ। ਕੌਣ ਹੈ ਇਹ ਵਿਅਕਤੀ ਮਿਲੀ ਜਾਣਕਾਰੀ ਅਨੁਸਾਰ ਭ੍ਰਿਸ਼ਟਾਚਾਰ ਵਿਰੁੱਧ ਫੈਸਲਾਕੁੰਨ ਕਾਰਵਾਈ ਕਰਦਿਆਂ ਸੂਬਾ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੀ ਇੱਕ ਟੀਮ ਨੇ ਪਲਵਲ ਨਗਰ ਕੌਂਸਲ ਦੇ ਜਿਸ ਕਲਰਕ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ ਉਹ ਸੁਨੀਲ ਕੁਮਾਰ ਹੈ। ਉਕਤ ਵਿਰੁੱਧ ਫਰੀਦਾਬਾਦ ਦੇ ਐਸ. ਵੀ. ਐਂਡ ਏ. ਸੀ. ਬੀ. ਪੁਲਸ ਸਟੇਸ਼ਨ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਐਕਟ-1988 ਦੀ ਧਾਰਾ 7 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ । ਕੀ ਸਿ਼ਕਾਇਤ ਦਰਜ ਕਰਵਾਈ ਸੀ ਸਿ਼ਕਾਇਤਕਰਤਾ ਨੇ ਜਾਣਕਾਰੀ ਅਨੁਸਾਰ ਸਿ਼਼ਕਾਇਤਕਰਤਾ ਧਰਮ ਸਿੰਘ ਨੇ ਏ. ਸੀ. ਬੀ. ਕੋਲ ਸਿ਼ਕਾਇਤ ਦਰਜ ਕਰਵਾਈ ਸੀ ਕਿ ਪਲਵਲ ਨਗਰ ਕੌਂਸਲ ਵਿੱਚ ਕੰਮ ਕਰਨ ਵਾਲਾ ਇੱਕ ਕਲਰਕ ਸੁਨੀਲ ਕੁਮਾਰ ਜੋ ਕਿ ਨਾਲ ਹੀ ਇੱਕ ਪਟਵਾਰੀ ਦੀ ਡਿਊਟੀ ਵੀ ਨਿਭਾ ਰਿਹਾ ਸੀ, ਸਿ਼ਕਾਇਤਕਰਤਾ ਦੀ ਜ਼ਮੀਨ ਨੂੰ ਨਗਰ ਕੌਂਸਲ ਦੀ ਹੱਦ ਦੇ ਅੰਦਰ ਨਾ ਦੱਸਣ ਦੇ ਬਦਲੇ ਰਿਸ਼ਵਤ ਮੰਗ ਰਿਹਾ ਸੀ । ਸਿ਼ਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ ਏ. ਸੀ. ਬੀ. ਪਲਵਲ ਯੂਨਿਟ ਦੀ ਟੀਮ ਨੇ ਬੜੀ ਸਾਵਧਾਨੀ ਨਾਲ ਇੱਕ ਜਾਲ ਵਿਛਾਇਆ । ਇਸ ਕਾਰਵਾਈ ਦੌਰਾਨ ਮੁਲਜ਼ਮ ਸੁਨੀਲ ਕੁਮਾਰ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।

Related Post

Instagram