
ਪਹਿਲਗਾਮ ਦੀ ਘਟਨਾ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਅੱਤਵਾਦ ਖਿਲਾਫ਼ ਕੀਤੀ ਨਾਅਰੇਬਾਜ਼ੀ
- by Jasbeer Singh
- April 26, 2025

ਪਹਿਲਗਾਮ ਦੀ ਘਟਨਾ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਅੱਤਵਾਦ ਖਿਲਾਫ਼ ਕੀਤੀ ਨਾਅਰੇਬਾਜ਼ੀ - ਮਨੁੱਖ ਦੀ ਜਾਨ ਲੈਣ ਵਾਲੇ ਦੁਸ਼ਮਣਾਂ ਦਾ ਕੋਈ ਧਰਮ ਨਹੀਂ ਹੁੰਦਾ :- ਸੰਜੀਵ ਖਾਨ ਘਨੌਰ, 26 ਅਪ੍ਰੈਲ : ਹਲਕਾ ਘਨੌਰ ਵਿੱਚ ਪੈਂਦੇ ਪਿੰਡ ਖੰਡੌਲੀ ਦੀ ਈਦਗਾਹ ਮਸਜਿਦ ਵਿਚ ਡਾਕਟਰ ਸਲੀਮ ਖਾਨ ਅਤੇ ਪ੍ਰਧਾਨ ਸੰਜੀਵ ਖਾਨ ਚੌਧਰੀ ਦੀ ਰਹਿਨੁਮਾਈ ਹੇਠ ਜੂਮੇ ਦੀ ਨਮਾਜ਼ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਪਹਿਲਗਾਮ ਵਿਖੇ ਹੋਏ ਅੱਤਵਾਦੀਆਂ ਹਮਲੇ ਦੀ ਘਟਨਾ ਦਾ ਵਿਰੋਧ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਗਈ ਅਤੇ ਉਕਤ ਘਟਨਾ ਦੇ ਖਿਲਾਫ ਰੋਸ਼ ਜ਼ਾਹਿਰ ਕੀਤਾ ਗਿਆ ਅਤੇ ਅੱਤਵਾਦ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ । ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਕਿਉਂਕਿ ਮਨੁੱਖ ਦੀ ਜਾਨ ਲੈਣ ਵਾਲਾ ਦੇਸ਼, ਕੌਮ, ਦਾ ਦੁਸ਼ਮਣ ਹੋ ਸਕਦਾ ਹੈ। ਇਹੋ ਜਿਹੇ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ । ਇਸ ਮੌਕੇ ਕਾਰੀ ਮੁਹੰਮਦ ਰਾਫੈ ਮੈਂਬਰ ਹੱਜ ਕਮੇਟੀ, ਰਹਿਮਤੁੱਲਾ, ਮੁਹੰਮਦ ਸ਼ਮਸ਼ੇਰ, ਮੁਹੰਮਦ ਗਫੂਰ, ਇਮਤਿਆਜ ਅਲੀ, ਮੌਲਾਨਾ ਤਾਰੀਕ, ਮੁਹੰਮਦ ਸ਼ਕੀਲ, ਮੁਹੰਮਦ ਆਰੀਫ, ਗੁਲਜ਼ਾਰ ਮੁਹੰਮਦ, ਮੁਹੰਮਦ ਸ਼ੇਰ ਖਾਨ, ਇਸਮਾਇਲ ਦੀਨ ਆਦਿ ਸਮੇਤ ਵੱਡੀ ਗਿਣਤੀ ਮੁਸਲਿਮ ਭਾਈਚਾਰੇ ਨੇ ਅੱਤਵਾਦ ਖਿਲਾਫ਼ ਵਿਰੋਧ ਕੀਤਾ ਗਿਆ ।