July 6, 2024 02:04:45
post

Jasbeer Singh

(Chief Editor)

Sports

ਡਿਸਕਸ ਥਰੋ ਵਿਚ ਵਿਸ਼ਵ ਰਿਕਾਰਡ ਤੋੜਨ ਵਾਲਾ ਮਾਈਕੋਲਸ ਅਲੇਕਨਾ

post-img

ਅਕਲੇਨਾ ਵਲੋਂ ਟੋਕੀਓ ਓਲੰਪਿਕ ਮੁਕਾਬਲੇ ਦੇ ਗੋਲਡ ਮੈਡਲ ਜੇਤੂ ਥਰੋਅਰ ਤੋਂ ਵਧ ਦੂਰੀ ’ਤੇ ਡਿਸਕਸ ਸੁਟਣ ਦਾ ਕਰਿਸ਼ਮਾ ਕੀਤਾ ਗਿਆ| ਪੈਰਿਸ-2024 ’ਚ ਓਲੰਪਿਕ ’ਚ ਡਿਸਕਸ ਥਰੋਅ ਇਵੈਂਟ ’ਚ ਗੋਲਡ ਮੈਡਲ ’ਤੇ ਮਾਈਕੋਲਸ ਵਲੋਂ ਆਪਣੇ ਨਾਮ ਦੀ ਮੋਹਰ ਲਗਾ ਦਿਤੀ | ਲਿਥੁਆਨੀਆ ਦੇ ਡਿਸਕਸ ਥਰੋਅਰ ਮਾਈਕੋਲਸ ਅਲੇਕਨਾ ਨੇ ਪੁਰਸ਼ਾਂ ਦੀ ਅਥਲੈਟਿਕਸ ਇਵੈਂਟ ਡਿਸਕਸ ਥਰੋਅ ’ਚ ਲੰਮੇ ਸਮੇਂ ਭਾਵ 38 ਸਾਲ ਪਹਿਲਾਂ ਸਥਾਪਤ ਕੀਤਾ ਰਿਕਾਰਡ ਬਰੇਕ ਕਰ ਦਿੱਤਾ | ਡਿਸਕਸ ’ਚ ਵੋ ਵਾਰ ਓਲੰਪਿਕ ਚੈਂਪੀਅਨ ਵਰਜਿਲਜੁਸ ਅਲੇਕਨਾ ਦਾ ਪੁਤਰ ਆਲਮੀ ਰਿਕਾਰਡ ਹੋਲਡਰ ਮਾਈਕੋਲਸ ਅਕਲੇਨਾ ਪੂਰਬੀ ਜਰਮਨੀ ਦੇ ਡਿਸਕਸ ਥਰੋਅਰ ਜੁਰਗੇਨ ਸ਼ੁਲਟ ਨੇ 6 ਜੂਨ, 1986 ’ਚ 74.08 ਮੀਟਰ ’ਤੇ ਡਿਸਕਸ ਥਰੋਅ ਕਰਕੇ ਨਵਾਂ ਵਿਸ਼ਵ ਰਿਕਾਰਡ ਸਥਾਪਤ ਕੀਤਾ ਸੀ| ਮਾਈਕੋਲਸ ਅਲੇਕਨਾ ਨੇ ਓਕਲਾਹੋਮਾ ਥਰੋਜ਼ ਸੀਰੀਜ਼ ਵਰਲਡ ਇਨਵੀਟੇਸ਼ਨਲ ’ਚ ਮੁਕਾਬਲੇ ’ਚ 74.35 ਮੀਟਰ ’ਤੇ ਡਿਸਕਸ ਥਰੋਅ ਕਰਕੇ ਨਵਾਂ ਆਲਮੀ ਰਿਕਾਰਡ ਬਣਾਉਣ ਦਾ ਕਰਿਸ਼ਮਾ ਕੀਤਾ| ਰਿਕਾਰਡ ਹੋਲਡਰ ਮਾਈਕੋਲਸ ਅਲੇਕਨਾ ਨੇ ਆਪਣੀ 5ਵੀਂ ਥਰੋਅ ’ਚ ਡਿਸਕਸ ਨੂੰ 74.41 ਮੀਟਰ ’ਤੇ ਥਰੋਅ ਕੀਤਾ ਸੀ ਪਰ ਮਾਪੀ ਗਈ ਇਸ ਦੂਰੀ ’ਚ 6 ਇੰਚ ਨੂੰ ਮਨਫ਼ੀ ਕਰਕੇ 74.35 ਮੀਟਰ ਦੀ ਥਰੋੋਅ ਪ੍ਰਵਾਨ ਕਰਕੇ ਵਰਲਡ ਰਿਕਾਰਡ ਮਾਈਕੋਲਸ ਅਲੇਕਨਾ ਦੇ ਨਾਮ ਦਰਜ ਕਰ ਦਿੱਤਾ ਗਿਆ| ਨਵੇਂ ਵਿਸ਼ਵ ਰਿਕਾਰਡ ਹੋਲਡਰ ਮਾਈਕੋਲਸ ਦਾ ਜਨਮ 28 ਸਤੰਬਰ, 2002 ’ਚ ਡਿਸਕਸ ਸੁਟਣ ’ਚ ਤਿੰਨ ਓਲੰਪਿਕ ਮੈਡਲ ਜੇਤੂ ਵਰਜਿਲਜੁਸ ਅਲੇਕਨਾ ਦੇ ਗ੍ਰਹਿ ਵਿਖੇ ਹੋਇਆ| ਮਾਈਕੋਲਸ ਦੇ ਓਲੰਪਿਕ ਚੈਂਪੀਅਨ ਪਿਤਾ ਵਰਜਿਲਜੁਸ ਨੇ ਡਿਸਕਸ ਥਰੋਅਰ ਇਵੈਂਟ ’ਚ 2 ਗੋਲਡ ਮੈਡਲ ਤੇ 1 ਸਿਲਵਰ ਮੈਡਲ ਹਾਸਲ ਕੀਤਾ | ਵਰਜਿਲਜੁਸ ਨੇ ਸਿਡਨੀ-2000 ਤੇ ਏਥਨਜ਼-2004 ਓਲੰਪਿਕ ’ਚ ਗੋਲਡ ਮੈਡਲ ਤੇ ਤੀਜੇ ਬੀਜਿੰਗ-2008 ਓਲੰਪਿਕ ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਜਿੱਤਣ ਦਾ ਕਰਿਸ਼ਮਾ ਕੀਤਾ ਸੀ| ਕੈਲੀਫੋਰਨੀਆ ਗੋਲਡਨ ਬੀਅਰਜ਼ ਦੀ ਕਾਲਜ ਟੀਮ ਦੇ 6 ਫੁਟ 5 ਇੰਚ ਲੰਮੇ 21 ਸਾਲਾ ਅਥਲੀਟ ਮਾਈਕੋਲਸ ਨੇ ਨੈਰੋਬੀ-2021 ’ਚ ਸੰਪੰਨ ਹੋਈ ਵਰਲਡ ਅੰਡਰ-20 ਚੈਂਪੀਅਨਸ਼ਿਪ ’ਚ 69.81 ਮੀਟਰ ’ਤੇ ਡਿਸਕਸ ਸੁਟਣ ਨਾਲ ਕਰੀਅਰ ਦਾ ਪਲੇਠਾ ਗੋਲਡ ਮੈਡਲ ਹਾਸਲ ਕੀਤਾ ਸੀ| ਓਲੰਪਿਕ ਤੋਂ ਬਾਅਦ ਲੁਥੀਆਨੀਆ ਦੇ ਥਰੋਅਰ ਮਾਈਕੋਲਸ ਨੂੰ ਜਿੰਨੇ ਵੀ ਵਿਸ਼ਵ-ਵਿਆਪੀ ਮੁਕਾਬਲਿਆਂ ’ਚ ਡਿਸਕਸ ਸੁਟਣ ਦਾ ਮੌਕਾ ਨਸੀਬ ਹੋਇਆ| ਅਕਲੇਨਾ ਵਲੋਂ ਟੋਕੀਓ ਓਲੰਪਿਕ ਮੁਕਾਬਲੇ ਦੇ ਗੋਲਡ ਮੈਡਲ ਜੇਤੂ ਥਰੋਅਰ ਤੋਂ ਵਧ ਦੂਰੀ ’ਤੇ ਡਿਸਕਸ ਸੁਟਣ ਦਾ ਕਰਿਸ਼ਮਾ ਕੀਤਾ ਗਿਆ| ਅੰਦਾਜ਼ਾ ਲਾਇਆ ਜਾ ਸਕਦਾ ਕਿ ਪੈਰਿਸ-2024 ’ਚ ਓਲੰਪਿਕ ’ਚ ਡਿਸਕਸ ਥਰੋਅ ਇਵੈਂਟ ’ਚ ਗੋਲਡ ਮੈਡਲ ’ਤੇ ਮਾਈਕੋਲਸ ਵਲੋਂ ਆਪਣੇ ਨਾਮ ਦੀ ਮੋਹਰ ਲਗਾ ਦਿਤੀ |

Related Post