ਮਾਂ ਸਾਰਣੀ ਵਿਵਾਦਪੂਰਨ ਰਹੀ ਕਿ ਬਹੁਤੇ ਖਿਡਾਰੀ ਈਵੈਂਟਸ ’ਚ ਪਹੁੰਚਦੇ ਹੀ ਨਹੀਂ ਸਨ । ਰੁੱਖਾਂ ਨਾਲ ਭਰੇ ਘਾਹ ਦੇ ਉਬੜ-ਖਾਬੜ ਮੈਦਾਨ ’ਤੇ ਰੇਸਾਂ ਲੱਗ ਰਹੀਆਂ ਸਨ । ਪਹਿਲੀ ਵਾਰ 22 ਔਰਤਾਂ ਨੇ ਟੈਨਿਸ, ਘੋੜਸਵਾਰੀ ਗੋਲਫ਼ ’ਚ ਜੌਹਰ ਵਿਖਾਏ ਬਰਤਾਨੀਆ ਦੀ “ਸ਼ਾਰਲੋਟ ਕੂਪਰ” ਓਲੰਪਿਕ ਦੀ ਪਹਿਲੀ ਜੇਤੂ ਔਰਤ ਬਣੀ | ਸਾਲ 1900 ਦੀਆਂ ਦੂਜੀਆਂ ਓਲੰਪਿਕ ਖੇਡਾਂ ਦੇ ਜਨਕ “ਕੁਬਰਟਿਨ” ਦੇ ਆਪਣੇ ਸ਼ਹਿਰ ਪੈਰਿਸ ਵਿਖੇ ਹੋਈਆਂ ਸਨ, 14 ਮਈ ਤੋਂ 28 ਅਕਤੂਬਰ ਤੱਕ ਚੱਲੀਆਂ ਇਹ ਖੇਡਾਂ 1900 ਦੇ ਵਿਸ਼ਵ ਮੇਲੇ ਵਜੋਂ ਆਯੋਜਿਤ ਕੀਤੀਆਂ ਗਈਆਂ ਸਨ ਜਿੰਨ੍ਹਾਂ 26 ਦੇਸ਼ਾਂ ਦੇ 1226 ਖਿਡਾਰੀਆਂ ਨੇ ਭਾਗ ਲਿਆ ਸੀ ਤੇ ਬਹੁਤੇ ਅਥਲੀਟਾਂ ਨੂੰ ਇਸ ਬਾਰੇ ਜਾਗਰੂਕਤਾ ਹੀ ਨਹੀ ਸੀ ਕਿ ਉਹ ਓਲੰਪਿਕ ਖੇਡਾਂ ਵਿਚ ਭਾਗ ਲੈ ਰਹੇ ਹਨ।ਬਿਨਾਂ ਉਦਘਾਟਨੀ ਸਮਾਰੋਹ ਤੋਂ ਸ਼ੁਰੂ ਹੋਈਆਂ ਇਨ੍ਹਾਂ ਖੇਡਾਂ ਅੰਦਰ ਮੇਜ਼ਬਾਨ ਰਾਸ਼ਟਰ ਫ਼ਰਾਂਸ ਨੇ ਹੀ ਸਭ ਤੋਂ ਵੱਧ 72 ਪ੍ਰਤੀਸ਼ਤ ਐਥਲੀਟ ਖੇਡਾਂ ਅੰਦਰ ਉਤਾਰੇ ਤੇ ਸਭ ਤੋਂ ਵੱਧ ਤਗ਼ਮੇ ਵੀ ਜਿੱਤੇ ਸਨ ਜਦੋਂ ਕਿ ਸੰਯੁਕਤ ਰਾਜ ਅਮਰੀਕਾ ਦੂਜੇ ਸਥਾਨ ‘ਤੇ ਰਿਹਾ ਸੀ। ਉਸ ਸਮੇਂ ਓਲੰਪਿਕ ਖੇਡਾਂ ਅੰਦਰ ਭਾਗ ਲੈਣ ਲਈ ਨਾ ਤਾਂ ਰਾਸ਼ਟਰੀ ਓਲੰਪਿਕ ਕਮੇਟੀਆਂ ਵੱਲੋਂ ਭੇਜੀਆਂ ਟੀਮਾਂ ਦੀ ਧਾਰਨਾ ਪ੍ਰਚੱਲਿਤ ਸੀ ਤੇ ਨਾ ਹੀ ਨਿਯਮਾਂਵਲੀ । ਸਮਾਂ ਸਾਰਣੀ ਵਿਵਾਦਪੂਰਨ ਰਹੀ ਕਿ ਬਹੁਤੇ ਖਿਡਾਰੀ ਈਵੈਂਟਸ ’ਚ ਪਹੁੰਚਦੇ ਹੀ ਨਹੀਂ ਸਨ । ਰੁੱਖਾਂ ਨਾਲ ਭਰੇ ਘਾਹ ਦੇ ਉਬੜ-ਖਾਬੜ ਮੈਦਾਨ ’ਤੇ ਰੇਸਾਂ ਲੱਗ ਰਹੀਆਂ ਸਨ । ਪਹਿਲੀ ਵਾਰ 22 ਔਰਤਾਂ ਨੇ ਟੈਨਿਸ, ਘੋੜਸਵਾਰੀ ਗੋਲਫ਼ ’ਚ ਜੌਹਰ ਵਿਖਾਏ ਬਰਤਾਨੀਆ ਦੀ “ਸ਼ਾਰਲੋਟ ਕੂਪਰ” ਓਲੰਪਿਕ ਦੀ ਪਹਿਲੀ ਜੇਤੂ ਔਰਤ ਬਣੀ ਤੇ ਟੈਨਿਸ ਵਿਚ ਸੋਨ ਤਗ਼ਮਾ ਜਿੱਤਿਆ| ਵਿਵਾਦਿਤ ਖੇਡ ਸ਼ੂਟਿੰਗ ਰਹੀ ਜਿਸ ’ਚ ਜਿਉਂਦੇ ਕਬੂਤਰਾਂ ਨੂੰ ਨਿਸ਼ਾਨਾ ਬਣਾਉਣ ਦੀ ਪ੍ਰਤੀਯੋਗਤਾ ਸੀ ਅਤੇ ਜੋ ਸਭ ਤੋਂ ਵੱਧ ਕਬੂਤਰਾਂ ਨੂੰ ਨਿਸ਼ਾਨਾ ਬਣਾਉਂਦਾ ਸੀ, ਜੇਤੂ ਮੰਨਿਆ ਜਾਂਦਾ ਸੀ ਅਤੇ ਬੈਲਜੀਅਮ ਦੇ “ਲਿਓਨ ਡੀ ਨੇ ਜਿੱਤ ਪ੍ਰਾਪਤ ਕੀਤੀ ਸੀ। ਲਿਓਨ ਨੇ 300 ਕਬੂਤਰਾਂ ’ਚੋਂ 21 ਨੂੰ ਨਿਸ਼ਾਨਾ ਬਣਾਇਆ ਸੀ। ਤੈਰਾਕੀ ਦੇ ਮੁਕਾਬਲੇ ਵੀ ਸੀਨ ਨਦੀ ਦੇ ਗੰਦੇ ਪਾਣੀ ’ਚ ਕਰਵਾਏ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.