post

Jasbeer Singh

(Chief Editor)

National

ਐੱਨ. ਆਈ. ਏ. ਕੀਤੀ ਬਿਹਾਰ ’ਚ ਸੱਤਾ ਧਿਰ ਜਨਤਾ ਦਲ ਯੂਨਾਈਟਿਡ ਦੀ ਸਾਬਕਾ ਵਿਧਾਨ ਕੌਂਸਲਰ ਮਨੋਰਮਾ ਦੇਵੀ ਦੇ ਘਰ ਛਾਪੇਮਾਰੀ

post-img

ਐੱਨ. ਆਈ. ਏ. ਕੀਤੀ ਬਿਹਾਰ ’ਚ ਸੱਤਾ ਧਿਰ ਜਨਤਾ ਦਲ ਯੂਨਾਈਟਿਡ ਦੀ ਸਾਬਕਾ ਵਿਧਾਨ ਕੌਂਸਲਰ ਮਨੋਰਮਾ ਦੇਵੀ ਦੇ ਘਰ ਛਾਪੇਮਾਰੀ ਬਿਹਾਰ : ਭਾਰਤ ਦੇਸ਼ ਦੇ ਸੂਬੇ ਬਿਹਾਰ ’ਚ ਸੱਤਾ ਧਿਰ ਜਨਤਾ ਦਲ ਯੂਨਾਈਟਿਡ ਦੀ ਸਾਬਕਾ ਵਿਧਾਨ ਕੌਂਸਲਰ ਮਨੋਰਮਾ ਦੇਵੀ ਦੇ ਘਰ ’ਤੇ ਰਾਸ਼ਟਰੀ ਜਾਂਚ ਏਜੰਸੀ ਐੱਨ. ਆਈ. ਏ. ਦੀ ਟੀਮ ਨੇ ਛਾਪੇਮਾਰੀ ਕੀਤੀ ਹੈ।ਦੱਸਣਯੋਗ ਹੈ ਕਿ ਮਨੋਰਮਾ ਦੇਵੀ ਦੇ ਗਯਾ ਸ਼ਹਿਰ ਦੇ ਏ. ਪੀ. ਕਾਲੋਨੀ ਸਥਿਤ ਘਰ ’ਤੇ ਅੱਜ ਐੱਨ. ਆਈ. ਏ. ਟੀਮ ਵਲੋਂ ਕੀਤੀ ਗਈ ਛਾਪੇਮਾਰੀ ’ਚ ਇਕ ਕਰੋੜ ਰੁਪਏ ਨਕਦ ਮਿਲਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ, ਜਿਸ ਨੂੰ ਲੈ ਕੇ ਐੱਸ. ਬੀ. ਆਈ. ਦੇ ਪ੍ਰਬੰਧਕ ਸ਼ਸ਼ੀਕਾਂਤ ਕੁਮਾਰ ਮਨੋਰਮਾ ਦੇਵੀ ਦੇ ਘਰ ਪੁੱਜੇ, ਉਨ੍ਹਾਂ ਨਾਲ ਬੈਂਕ ਦੇ ਕਈ ਮੈਂਬਰ ਵੀ ਸਨ, ਜੋ ਨੋਟ ਗਿਣਨ ਦੀਆਂ ਦੋ ਮਸ਼ੀਨਾਂ ਅਤੇ 3 ਬਕਸੇ ਲੈ ਕੇ ਪੁੱਜੇ ਸਨ।ਸੰਘੀ ਏਜੰਸੀ ਨੇ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਕਪਾ (ਮਾਓਵਾਦੀ) ਦੇ ਖਿਲਾਫ ਆਪਣੀ ਜਾਂਚ ਦੇ ਸਿਲਸਿਲੇ ’ਚ ਬਿਹਾਰ ’ਚ 5 ਥਾਵਾਂ ’ਤੇ ਛਾਪੇਮਾਰੀ ਕੀਤੀ।

Related Post