post

Jasbeer Singh

(Chief Editor)

ਐਨ. ਆਈ. ਏ. ਨੇ ਮਾਰਿਆ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਮਹਿਲਾ ਆਗੂ ਸੁਖਵਿੰਦਰ ਕੌਰ ਦੇ ਘਰ ਛਾਪਾ

post-img

ਐਨ. ਆਈ. ਏ. ਨੇ ਮਾਰਿਆ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਮਹਿਲਾ ਆਗੂ ਸੁਖਵਿੰਦਰ ਕੌਰ ਦੇ ਘਰ ਛਾਪਾ ਬਠਿੰਡਾ, 30 ਅਗਸਤ 2024 : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਲੋਕ ਸੰਗਰਾਮ ਮੰਚ ਦੀ ਚੋਟੀ ਦੀ ਆਗੂ ਸੁਖਵਿੰਦਰ ਕੌਰ ਦੀ ਰਾਮਪੁਰਾ ਵਿਖੇ ਰਿਹਾਇਸ਼ ਤੇ ਅੱਜ ਕੇਂਦਰੀ ਜਾਂਚ ਸੀ ਐਨਆਈਏ ਨੇ ਛਾਪਾ ਮਾਰਿਆ। ਖਬਰ ਲਿਖੇ ਜਾਣ ਤੱਕ ਐਨਆਈਏ ਦੀਆਂ ਟੀਮਾਂ ਅੰਦਰ ਅਤੇ ਪੰਜਾਬ ਪੁਲਿਸ ਦਾ ਵੱਡਾ ਅਮਲਾ ਸੁਖਵਿੰਦਰ ਦੇ ਘਰ ਲਾਗੇ ਮੌਜੂਦ ਹੈ। ਛਾਪਾ ਮਾਰਨ ਦੇ ਕਾਰਨਾਂ ਦਾ ਫਿਲਹਾਲ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਅਧਿਕਾਰੀ ਵੀ ਇਸ ਮਾਮਲੇ `ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਕਿਸਾਨ ਆਗੂ ਦੇ ਘਰ ਤੇ ਛਾਪਾ ਮਾਰਨ ਦੀ ਖਬਰ ਸੁਣਦਿਆਂ ਵੱਡੀ ਗਿਣਤੀ ਕਿਸਾਨ ਕਾਰਕੁਨਾਂ ਨੇ ਸੁਖਵਿੰਦਰ ਕੌਰ ਦੀ ਰਿਹਾਇਸ਼ ਦੇ ਨਜ਼ਦੀਕ ਧਰਨਾ ਲਗਾ ਦਿੱਤਾ ਹੈ ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਵੱਲੋਂ ਕੀਤੀ ਜਾ ਰਹੀ ਹੈ। ਸੁਖਵਿੰਦਰ ਕੌਰ ਸਾਬਕਾ ਮਾਓਵਾਦੀ ਆਗੂ ਹਰਭਿੰਦਰ ਜਲਾਲ ਜੋ ਅੱਜ ਕੱਲ ਕਿਸੇ ਬਿਮਾਰੀ ਤੋਂ ਪੀੜਤ ਚੱਲ ਰਹੇ ਹਨ, ਦੀ ਧਰਮ ਪਤਨੀ ਅਤੇ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਅਤੇ ਲੋਕ ਹੱਕਾਂ ਲਈ ਸਰਗਰਮ ਕਾਰਕੁਨ ਵਜੋਂ ਕੰਮ ਕਰ ਰਹੀ ਹੈ। ਸ਼ੁਰੂਆਤੀ ਦੌਰ ਵਿੱਚ ਤਾਂ ਇਹ ਸ਼ੱਕ ਕੀਤਾ ਜਾ ਰਿਹਾ ਸੀ ਕਿ 31 ਅਗਸਤ ਨੂੰ ਬਾਰਡਰਾਂ ਤੇ ਚੱਲ ਰਹੇ ਧਰਨੇ ਦੇ ਦੋ 200 ਦਿਨ ਪੂਰੇ ਹੋਣ ਕਰਕੇ ਵੱਡਾ ਇਕੱਠ ਕੀਤੇ ਜਾਣ ਤੋਂ ਰੋਕਣ ਲਈ ਪੁਲਿਸ ਨੇ ਛਾਪਾ ਮਾਰਿਆ ਹੈ ਪਰ ਐਨਆਈਏ ਵੱਲੋਂ ਛਾਪੇਮਾਰੀ ਕਰਨ ਦੀਆਂ ਰਿਪੋਰਟਾਂ ਕਾਰਨ ਇਹ ਅਸ਼ੰਕਾ ਵੀ ਨਿਰਮੂਲ ਹੁੰਦੀ ਦਿਖਾਈ ਦੇ ਰਹੀ ਹੈ। ਇਸ ਸਬੰਧ ਵਿੱਚ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

Related Post

Instagram