
ਐਨ. ਆਈ. ਨੇ ਕੀਤੀ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦੇ ਕਤਲ ਮਾਮਲੇ ਵਿਚ ਪਾਕਿਸਤਾਨ ਰਹਿੰਦੇ ਬੱਬਰ ਖ਼ਾਲਸਾ ਮੁਖੀ ਵਧਾਵਾ ਸਿੰਘ
- by Jasbeer Singh
- October 12, 2024

ਐਨ. ਆਈ. ਨੇ ਕੀਤੀ ਵਿਸ਼ਵ ਹਿੰਦੂ ਪ੍ਰੀਸ਼ਦ ਆਗੂ ਦੇ ਕਤਲ ਮਾਮਲੇ ਵਿਚ ਪਾਕਿਸਤਾਨ ਰਹਿੰਦੇ ਬੱਬਰ ਖ਼ਾਲਸਾ ਮੁਖੀ ਵਧਾਵਾ ਸਿੰਘ ਸਣੇ 6 ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ ਐਨ. ਆਈ. ਏ. ਨੇ ਇਸੇ ਸਾਲ ਅਪਰੈਲ ਮਹੀਨੇ ਪੰਜਾਬ ਵਿਚ ਨੰਗਲ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਹੋਏ ਕਤਲ ਦੇ ਮਾਮਲੇ ਵਿਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਪਾਕਿਸਤਾਨ ਆਧਾਰਤ ਮੁਖੀ ਵਧਾਵਾ ਸਿੰਘ ਸਮੇਤ ਛੇ ਵਿਅਕਤੀਆਂ ਖਿ਼ਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ।ਪ੍ਰਭਾਕਰ ਉਰਫ਼ ਵਿਕਾਸ ਬੱਗਾ ਨੂੰ ਬੀ. ਕੇ. ਆਈ. ਨਾਲ ਸਬੰਧਤ ਦੱਸੇ ਜਾਂਦੇ ਦਹਿਸ਼ਤਗਰਦਾਂ ਨੇ 13 ਅਪੈ੍ਰਲ 2024 ਨੂੰ ਪੰਜਾਬ ਦੇ ਰੂਪਨਗਰ ਜਿ਼ਲ੍ਹੇ ਦੇ ਕਸਬਾ ਨੰਗਲ ਵਿਖੇ ਉਸ ਦੀ ਕਨਫੈਕਸ਼ਨਰੀ ਦੀ ਦੁਕਾਨ ਵਿਚ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਸੀ। ਐੱਨ. ਆਈ. ਏ. ਵੱਲੋਂ ਜਾਰੀ ਇਕ ਬਿਆਨ ਮੁਤਾਬਕ ਚਾਰਜਸ਼ੀਟ ਕੀਤੇ ਗਏ ਦਹਿਸ਼ਤਗਰਦਾਂ ਵਿਚ ਵਧਾਵਾ ਸਿੰਘ ਉਰਫ਼ ਬੱਬਰ ਤੋਂ ਇਲਾਵਾ ਦੋ ਹੋਰ ਫ਼ਰਾਰ ਹਨ ਜਦੋਂਕਿ ਤਿੰਨ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।