post

Jasbeer Singh

(Chief Editor)

Patiala News

ਨਾਭਾ ਹਲਕੇ ਦਾ ਸ਼ਾਸਨ ਹੋਇਆ ਮਹਿਲਾਵਾਂ ਦੇ ਹਵਾਲੇ-ਹਲਕੇ ਦੇ ਅਹਿਮ ਅਹੁਦਿਆਂ ਤੇ ਮਹਿਲਾ ਅਫਸਰ ਤਾਇਨਾਤ

post-img

ਨਾਭਾ ਹਲਕੇ ਦਾ ਸ਼ਾਸਨ ਹੋਇਆ ਮਹਿਲਾਵਾਂ ਦੇ ਹਵਾਲੇ-ਹਲਕੇ ਦੇ ਅਹਿਮ ਅਹੁਦਿਆਂ ਤੇ ਮਹਿਲਾ ਅਫਸਰ ਤਾਇਨਾਤ ਨਾਭ, 27 ਸਤੰਬਰ () : ਰਿਜਰਵ ਹਲਕਾ ਨਾਭਾ ਵਿਖੇ ਹੁਣ ਪੁਸ਼ਾਸਨ ਨੂੰ ਮਹਿਲਾ ਅਫਸਰਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪਿਛਲੇ ਦਿਨੀਂ ਸੂਬਾ ਸਰਕਾਰ ਵਲੋਂ ਬਦਲੇ ਪੀ. ਸੀ. ਐੱਸ. ਅਤੇ ਪੀ. ਸੀ. ਐਸ. ਅਫਸਰਾਂ ਸਬੰਧੀ ਜਾਰੀ ਸੂਚੀ ਅਨੁਸਾਰ ਡਾ. ਇਸ਼ਮਿਤ ਵਿਜੇ ਸਿੰਘ ( ਪੀ. ਸੀ. ਐਸ.) ਨੂੰ ਐੱਸ ਈ ਐਮ. ਨਾਭਾ ਵਲੋਂ ਅਤੇ ਮਨਦੀਪ ਕੌਰ (ਪੀ. ਸੀ. ਐਸ.) ਦੀ ਡੀ. ਐਸ. ਪੀ. ਨਾਤਾ ਵਜੋਂ ਤਾਇਨਾਤੀ ਕੀਤੀ ਗਈ ਹੈ। ਦੋਵੇਂ ਮਹਿਲਾਂ ਅਫ਼ਸਰਾਂ ਨੇ ਆਪਣਾ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਡੀ.ਐੱਸ.ਪੀ. ਪਰਭਜੋਤ ਕੌਰ ਨਾਭਾ ਦੇ ਪਹਿਲੇ ਡੀ.ਐੱਸ.ਪੀ. ਵਜੋਂ ਤਾਇਨਾਤ ਸਨ ਜਿਨ੍ਹਾਂ ਦੀ ਥਾਂ ਮਨਦੀਪ ਕੌਰ ਨੂੰ ਨਾਭਾ ਦੀ ਨਵੀਂ ਮਹਿਲਾ ਡੀ.ਐੱਸ.ਪੀ. ਵਜੋਂ ਨਿਯੁਕਤੀ ਕੀਤੀ ਗਈ ਹੈ। ਪੀ.ਪੀ.ਐੱਸ. ਮਹਿਲਾ ਅਧਿਕਾਰੀ ਮਨਦੀਪ ਕੌਰ ਹਲਕਾ ਨਾਭਾ ਵਿਖੇ ਦੂਜੀ ਮਹਿਲਾ ਡੀ.ਐੱਸ.ਪੀ. ਵਜੋਂ ਸੇਵਾਵਾ ਨਿਭਾਉਣਗੇ।ਦੂਜੇ ਪਾਸੇ ਹਲਕੇ ਨੂੰ ਸ਼ਲਾਘਾਯੋਗ ਸੇਵਾਵਾਂ ਦੇਣ ਵਾਲੇ ਹੋਣਹਾਰ ਪੀ. ਸੀ. ਐਸ. ਅਫ਼ਸਰ ਤਰਸੇਮ ਚੰਦ ਨੂੰ ਨਾਭਾ ਤੋਂ ਸਮਾਣਾ ਬਦਲ ਦਿੱਤਾ ਗਿਆ ਹੈ, ਜਿਨ੍ਹਾਂ ਦੀ ਥਾਂ ਨਵੀਂ ਮਹਿਲਾ ਐਸ. ਡੀ. ਐਮ. ਡਾ. ਇਸ਼ਮਤ ਵਿਜੇ ਸਿਘ ਨੂੰ ਨਿਯੁਕਤ ਕੀਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿਥੇ ਨਾਭਾ ਕੌਂਸਲ ਨੂੰ ਵੀ ਮਹਿਲਾ ਪ੍ਰਧਾਨ ਸੁਜਾਤਾ ਚਾਵਲਾ ਹੀ ਚਲਾ ਰਹੇ ਹਨ ਉੱਥੇ ਬੀ ਡੀ.ਪੀ.ਉ. ਨਾਭਾ ਦਾ ਅਹੁਦਾ ਵੀ ਬਲਜੀਤ ਕੌਰ ਖਾਲਸਾ ਦੇ ਹਵਾਲੇ ਹੈ।ਇਸ ਤੋਂ ਪਹਿਲਾਂ ਸੀ ਡੀ ਪੀ ਓ ਦੇ ਅਹੁੱਦੇ ਤੇ ਵੀ ਮਹਿਲਾ ਅਫਸਰ ਤਾਇਨਾਤ ਸਨ ਜਿਸ ਕਾਰਨ ਉਪਰੋਕਤ ਕ੍ਰਮ ਨੂੰ ਦੇਖੀਏ ਤਾਂ ਹੁਣ ਨਾਭਾ ਦੇ ਸਰਵਉੱਚ ਅਹੁਦਿਆਂ ਨੂੰ ਮਹਿਲਾ ਅਫ਼ਸਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Related Post