

ਨਸ਼ਾ ਤਸਕਰੀ ਨੂੰ ਲੈ ਕੇ ਨਾਭਾ ਪੁਲਸ ਹੋਈ ਮੁਸਤੈਦ ਨਸਾ ਤਸਕਰਾਂ ਤੇ ਕੀਤੇ ਮਾਮਲੇ ਦਰਜ ਬਿਨਾਂ ਕਾਗਜ਼ਾਤ ਵਹੀਕਲਾ ਦੇ ਕੱਟੇ ਚਲਾਨ ਨਾਭਾ : ਨਸ਼ਾ ਮੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ ਤੇ ਪੰਜਾਬ ਪੁਲਸ ਵਲੋਂ ਵਿੱਢੇ ਸਰਚ ਅਭਿਆਨ ਤੇ ਚਲਦਿਆਂ ਨਾਭਾ ਪੁਲਸ ਪੂਰੀ ਤਰਾਂ ਮੂਸਤੈਦ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਐਸ. ਐਚ. ਓ. ਸਦਰ ਗੁਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਨਵ ਨਿਯੁਕਤ ਚੋਕੀ ਇੰਚਾਰਜ ਰੋਹਟੀ ਪੁਲ ਪਵਿੱਤਰ ਸਿੰਘ ਨੇ ਕਾਰਵਾਈ ਕਰਦਿਆਂ ਜੁਗਰਾਜ ਸਿੰਘ ਉਰਫ ਰਾਜੂ ਵਾਸੀ ਬਾਗੜੀਆ ਨੂੰ 8 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਦਿਆਂ ਮੁਕੱਦਮਾ ਦਰਜ ਕਰਕੇ ਜੇਲ ਭੇਜਿਆ ਅਤੇ ਐਸ. ਐਸ. ਓ. ਦੀ ਹਾਜ਼ਰੀ ਚ ਨਾਕਾ ਲਗਾ ਕੇ ਬਿਨਾਂ ਕਾਗਜ਼ਾਤ, ਹੈਲਮਟ ਸਮੇਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਰੱਕ, ਕਾਰਾਂ ਮੋਟਰਸਾਈਕਲਾਂ ਸਮੇਤ ਵੱਡੀ ਗਿਣਤੀ ਵਾਹਨਾਂ ਦੇ ਚਲਾਨ ਕੱਟੇ ਤਾਂ ਜ਼ੋ ਆਵਾਜਾਈ ਸੰਚਾਰੂ ਬਣਾਈ ਜਾ ਸਕੇ । ਇਸ ਮੋਕੇ ਉਨਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਵਿਰੋਧੀ ਅਨਸਰਾਂ ਤੇ ਨਸ਼ਾ ਤਸਕਰਾਂ ਨੂੰ ਤਾੜਨਾ ਕਰਦਿਆ ਕਿਹਾ ਕਿ ਅਪਣੀ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਣ ਅਜਿਹੇ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ । ਉਨਾਂ ਇਸ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਪਬਲਿਕ ਨੂੰ ਪੁਲਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤੇ ਕਿਹਾ ਬੇਝਿਜਕ ਹੋ ਕੇ ਨਸ਼ਾ ਤਸਕਰਾਂ ਬਾਰੇ ਇਤਲਾਹ ਦੇਣ ਪੁਲਸ ਵਲੋਂ ਲੋਕਾਂ ਦਾ ਪੂਰਾ ਖਿਆਲ ਰੱਖਿਆ ਜਾਵੇਗਾ । ਇਸ ਮੋਕੇ ਉਨਾ ਨਾਲ ਮੁਨਸ਼ੀ ਪਰਵਿੰਦਰ ਸਿੰਘ, ਐਚ. ਸੀ. ਕੁਲਵੀਰ ਸਿੰਘ ਤੇ ਪੁਲਸ ਪਾਰਟੀ ਮੋਜੂਦ ਸੀ ।