
ਨਰੇਂਦਰ ਮੋਦੀ `ਦਿ ਆਫੀਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ` ਨਾਲ ਸਨਮਾਨਤ
- by Jasbeer Singh
- July 3, 2025

ਨਰੇਂਦਰ ਮੋਦੀ `ਦਿ ਆਫੀਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ` ਨਾਲ ਸਨਮਾਨਤ ਪਟਿਆਲਾ, 3 ਜੁਲਾਈ 2025 : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਘਾਨਾ ਦੇ ਸਰਵਉੱਚ ਸਨਮਾਨ `ਦਿ ਆਫੀਸਰ ਆਫ਼ ਦ ਆਰਡਰ ਆਫ਼ ਦ ਸਟਾਰ ਆਫ਼ ਘਾਨਾ` ਨਾਲ ਸਨਮਾਨਤ ਕੀਤਾ ਗਿਆ। ਜਿਸ ਨਾਲ ਭਾਰਤ ਦੇਸ਼ ਅਤੇ ਦੇਸ਼ ਵਾਸੀਆਂ ਦੇ ਸਨਮਾਨ ਵਿਚ ਵੀ ਭਾਰੀ ਵਾਧਾ ਹੋਇਆ ਹੈ। ਦੋਹਾਂ ਦੇਸ਼ਾਂ ਕੀਤੇ ਚਾਰ ਵੱਖ-ਵੱਖ ਸਮਝੌਤਿਆਂ ਤੇ ਹਸਤਾਖਰ ਘਾਨਾ ਵਿਖੇ ਪਹੁੰਚ ਪ੍ਰਧਾਨ ਮੰਤਰੀ ਭਾਰਤ ਸਰਕਾਰ ਨਰੇਂਦਰ ਮੋਦੀ ਅਤੇ ਘਾਨਾ ਦੇ ਰਾਸ਼ਟਰਪਤੀ ਜੌਨ ਮਹਾਮਾ ਵਿਚਕਾਰ ਚਾਰ ਵੱਖ-ਵੱਖ ਤਰ੍ਹਾਂ ਦੇ ਸਮਝੌਤਿਆਂ ਤੇ ਹਸਤਾਖਰ ਵੀ ਕੀਤੇ ਗਏ ਹਨ। ਭਾਰਤ ਅਤੇ ਘਾਨਾ ਅੱਤਵਾਦ ਨੂੰ ਮੰਨਦੇ ਹਨ ਮਨੁੱਖਤਾ ਦਾ ਦੁਸ਼ਮਣ : ਮੋਦੀ ਭਾਰਤ ਦੇਸ਼ ਜੋ ਪਹਿਲੇ ਦਿਨ ਤੋਂ ਹੀ ਮਨੁੱਖਤਾ ਵਿਰੋਧੀ ਕਾਰਜਾਂ ਵਿਰੁੱਧ ਰਿਹਾ ਹੈ ਦੇ ਚਲਦਿਆਂ ਅੱਤਵਾਦ ਵਿਰੋਧੀ ਵੀ ਰਿਹਾ ਹੈ, ਨੂੰ ਮੁੱਖ ਰੱਖਦਿਆਂ ਘਾਨਾ ਵਿਖੇ ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਘਾਨਾ ਦੋਵੇਂ ਵੀ ਇਕ ਅਜਿਹੀ ਸੋਚ ਦੇ ਧਾਰਨੀ ਹਨ ਕਿ ਅੱਤਵਾਦ ਸਿੱਧੇ ਸਿੱਧੇ ਮਨੁੱਖਤਾ ਦਾ ਦੁਸ਼ਮਣ ਹੈ ਤੇ ਇਸ ਵਿਰੁੱਧ ਮਿਲ ਕੇ ਕੰਮ ਵੀ ਕਰਨਾ ਸਮੇਂ ਦੀ ਮੰਗ ਹੈ। ਇਸ ਮੌਕੇ ਨਰੇਂਦਰ ਮੋਦੀ ਨੇ ਕਿਹਾ ਕਿ ਇਹ ਜੰਗ ਦਾ ਸਮਾਂ ਨਹੀਂ ਸਗੋਂ ਸਮੱਸਿਆਵਾਂ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹੱਲ ਕਰਨ ਦਦਾ ਸਮਾਂ ਹੈ।