
ਨਰਿੰਦਰ ਮੋਦੀ ਨੇ ਵਿਸਵ ਪੱਧਰ ‘ਤੇ ਭਾਰਤ ਦਾ ਰੁਤਬਾ ਉਚਾ ਚੁੱਕਿਆ : ਪ੍ਰਨੀਤ ਕੌਰ
- by Jasbeer Singh
- April 29, 2024

ਪਟਿਆਲਾ, 29 ਅਪ੍ਰੈਲ (ਜਸਬੀਰ)-ਪਟਿਆਲਾ ਤੋਂ ਭਾਜਪਾ ਦੀ ਲੋਕ ਸਭਾ ਦੀ ਉਮੀਦਵਾਰ ਪ੍ਰਨੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਜਬੂਤ ਅਗਵਾਈ ਨੇ ਇਹ ਯਕੀਨੀ ਬਣਾਇਆ ਹੈ ਕਿ ਸਾਡੇ ਦੇਸ ਦਾ ਕੱਦ ਅੱਜ ਵਿਸਵ ਪੱਧਰ ‘ਤੇ ਕਈ ਗੁਣਾ ਉੱਚਾ ਹੋ ਗਿਆ ਹੈ ਅਤੇ ਹੁਣ ਅਸੀਂ ਵਿਸਵ ਸਕਤੀਆਂ ਵਿੱਚ ਗਿਣੇ ਜਾਂਣ ਲਗੇ ਹਾਂ। ਪ੍ਰਨੀਤ ਕੌਰ ਨੇ ਇਹ ਪ੍ਰਗਟਾਵਾ ਪਟਿਆਲਾ ਦੇ ਬਹਾਦੁਰਗੜ੍ਹ ਵਿਖੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਇਹ ਕਿਹਾ। ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਮੈਂ ਤੁਹਾਡੇ ਸਾਰਿਆਂ ਦਾ ਵੱਡੀ ਗਿਣਤੀ ਵਿਚ ਆਉਣ ਤੇ ਅਤੇ ਮੈਨੂੰ ਸਮਰਥਨ ਦੇਣ ਲਈ ਧੰਨਵਾਦ ਕਰਦੀ ਹਾਂ। ਪਟਿਆਲਾ ਦੇ ਲੋਕ ਸਾਨੂੰ ਜੋ ਲਗਾਤਾਰ ਪਿਆਰ ਦੇ ਰਹੇ ਹਨ, ਉਹ ਮੇਰੇ ਵੱਲੋਂ ਕੀਤੇ ਗਏ ਅਨੇਕਾਂ ਵਿਕਾਸ ਕਾਰਜਾਂ ਦਾ ਪ੍ਰਮਾਣ ਹੋਣ ਦੇ ਨਾਲ-ਨਾਲ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਕੰਮਾਂ ਦਾ ਵੀ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ, ‘‘ਅੱਜ ਸਿਰਫ ਇੱਕ ਨੇਤਾ ਹੀ ਸਾਡੀ ਨੌਜਵਾਨ ਪੀੜ੍ਹੀ ਦੇ ਉੱਜਵਲ ਭਵਿੱਖ ਨੂੰ ਯਕੀਨੀ ਬਣਾ ਸਕਦਾ ਹੈ ਅਤੇ ਸਾਡੇ ਦੇਸ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਦਾ ਹੈ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹਨ। ਆਪਣੇ ਦਸ ਸਾਲ ਦੇ ਕਾਰਜਕਾਲ ਦੌਰਾਨ ਪ੍ਰਧਾਨਮੰਤਰੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਦੇਸ਼ ਵਾਸੀਆੰ ਲਈ ਬਹੁਤ ਸਾਰੇ ਲੋਕ ਭਲਾਈ ਦੇ ਕੰਮ ਕੀਤੇ ਹਨ। ਨਾਰੀ ਸਕਤੀ ਵੰਦਨ ਅਧਿਨਿਯਮ ਐਕਟ ਲਿਆ ਕੇ ਸਾਡੇ ਦੇਸਬੜੀ ਮਹਿਲਾਵਾਂ ਨੂੰ ਮਜਬੂਤ ਕੀਤਾ ਅਤੇ ਹਰੇਕ ਨਾਗਰਿਕ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ, ਕਿਸਾਨਾ, ਮਜਦੂਰ ਅਦੇ ਇਮਾਰਤੀ ਨਿਰਮਾਣ ਦੇ ਕਾਮਿਆਂ ਲਈ ਅਨੇਕਾਂ ਯੋਜਨਾਵਾਂ ਰਾਹੀਂ ਆਮ ਲੋਕਾਂ ਨੂੰ ਆਰਥਿਕ ਲਾਭ ਪਹੁੰਚਾ ਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਹੈ। ਭਾਜਪਾ ਦੇ ਸਾਸ਼ਨ ਦੌਰਾਨ ਨੀਤੀ ਨਿਰਮਾਣ ਵਿੱਚ ਔਰਤਾਂ ਦੀ ਸਹੀ ਪ੍ਰਤੀਨਿਧਤਾ ਨੂੰ ਯਕੀਨੀ ਬਣਾਇਆ ਹੈ, ਜਿਸਦੀ ਦੇਸ਼ ਨੂੰ ਬਹੁਤ ਲੋੜ ਸੀ।