
ਕੌਮੀ ਜਾਂਚ ਏਜੰਸੀ ਐਨ. ਆਈ. ਏ. ਨੇ ਕੀਤਾ ਲਖਬੀਰ ਲੰਡਾ ਦਾ ਸਾਥੀ ਬਲਜੀਤ ਸਿੰਘ ਕਾਬੂ
- by Jasbeer Singh
- July 19, 2024

ਕੌਮੀ ਜਾਂਚ ਏਜੰਸੀ ਐਨ. ਆਈ. ਏ. ਨੇ ਕੀਤਾ ਲਖਬੀਰ ਲੰਡਾ ਦਾ ਸਾਥੀ ਬਲਜੀਤ ਸਿੰਘ ਕਾਬੂ ਨਵੀਂ ਦਿੱਲੀ, 19 ਜੁਲਾਈ : ਕੌਮੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਵਲੋਂ ਅੱਜ ਖ਼ਤਰਨਾਕ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਇੱਕ ਵੱਡੇ ਦਹਿਸ਼ਤੀ ਨੈਟਵਰਕ ਮਾਮਲੇ ਵਿੱਚ ਨਾਮਜ਼ਦ ਖਾਲਿਸਤਾਨੀ ਅਤਿਵਾਦੀ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਦੇ ਇੱਕ ਮੁੱਖ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਉਰਫ਼ ਰਾਣਾ ਭਾਈ ਬੱਲੀ ਨੂੰ ਮੱਧ ਪ੍ਰਦੇਸ ਦੇ ਬਦਵਾਨੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਲੰਡਾ ਗਰੁੱਪ ਦੇ ਮੈਂਬਰਾਂ ਨੂੰ ਹਥਿਆਰ ਸਪਲਾਈ ਕਰਨ ਵਾਲਾ ਵੱਡਾ ਸਪਲਾਇਰ ਹੈ। ਐਂਟੀ ਟੈਰਰ ਏਜੰਸੀ ਅਨੁਸਾਰ ਇਸ ਵੱਲੋਂ ਸਪਲਾਈ ਕੀਤੇ ਜਾਂਦੇ ਹਥਿਆਰਾਂ ਦੀ ਵਰਤੋ ਵੱਡੇ ਪੱਧਰ ਤੇ ਅਤਿਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੀਤੀ ਜਾਂਦੀ ਸੀ।