post

Jasbeer Singh

(Chief Editor)

Sports

ਕੌਮੀ ਸਕੂਲ ਖੇਡਾਂ ਬਾਸਕਟਬਾਲ ਅੰਡਰ-19 ਲੜਕਿਆਂ ਅਤੇ ਲੜਕੀਆਂ ਦੇ ਲੀਗ ਮੁਕਾਬਲੇ ਜਾਰੀ

post-img

ਕੌਮੀ ਸਕੂਲ ਖੇਡਾਂ ਬਾਸਕਟਬਾਲ ਅੰਡਰ-19 ਲੜਕਿਆਂ ਅਤੇ ਲੜਕੀਆਂ ਦੇ ਲੀਗ ਮੁਕਾਬਲੇ ਜਾਰੀ ਲੀਗ ਮੁਕਾਬਲਿਆਂ ਵਿੱਚ ਪੰਜਾਬ ਦੇ ਲੜਕਿਆਂ ਨੇ ਬਿਹਾਰ ਦੇ ਲੜਕਿਆਂ ਨੂੰ 81-21 ਅਤੇ ਉੱਤਰ ਪ੍ਰਦੇਸ਼ ਦੇ ਲੜਕਿਆਂ ਨੂੰ 66-34 ਅੰਕਾਂ ਨਾਲ ਹਰਾਇਆ ਖਿਡਾਰੀਆਂ ਦੇ ਖਾਣੇ ਅਤੇ ਰਹਿਣ ਦਾ ਪ੍ਰਬੰਧ ਸ਼ਲਾਘਾਯੋਗ, ਸਿਵਲ ਲਾਇਨਜ਼ ਸਕੂਲ ਵਿੱਚ ਚੱਲ ਰਹੀ ਹੈ ਸਾਂਝੀ ਮੈੱਸ ਪਟਿਆਲਾ, 21 ਨਵੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਪ੍ਰੇਰਨਾ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲਾਂ ਦੇ ਬੱਚਿਆਂ ਨੂੰ ਖੇਡ ਸਭਿਆਚਾਰ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ । ਪਟਿਆਲਾ ਵਿਖੇ ਚੱਲ ਰਹੀਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ 2024-25 ਦੇ ਬਾਸਕਟਬਾਲ ਲੜਕੇ ਅਤੇ ਲੜਕੀਆਂ ਅੰਡਰ-19 ਮੁਕਾਬਲਿਆਂ ਲਈ 62 ਟੀਮਾਂ ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਖਾਣੇ ਅਤੇ ਰਹਿਣ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ । ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਪਹੁੰਚੇ ਟੂਰਨਾਮੈਂਟ ਆਬਜ਼ਰਵਰ ਅਜੀਤਪਾਲ ਗਿੱਲ ਨੇ ਟੂਰਨਾਮੈਂਟ ਦੇ ਸ਼ਾਨਦਾਰ ਆਗਾਜ਼ ਅਤੇ ਸਭਿਆਚਾਰਕ ਪ੍ਰੋਗਰਾਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੀ ਟੀਮ ਵੱਲੋਂ ਵਧੀਆ ਮੇਜ਼ਬਾਨੀ ਕੀਤੀ ਜਾ ਰਹੀ ਹੈ । ਖਿਡਾਰੀਆਂ ਨੂੰ ਸਮੇਂ 'ਤੇ ਖਾਣਾ ਮਿਲ ਰਿਹਾ ਹੈ ਅਤੇ ਠਹਿਰਨ ਦਾ ਪ੍ਰਬੰਧ ਵੀ ਬਾਸਕਟਬਾਲ ਮੈਦਾਨਾਂ ਦੇ ਨੇੜੇ ਹੈ, ਜਿਸ ਨਾਲ ਖਿਡਾਰੀ ਸਮੇਂ ਤੇ ਮੈਚ ਖੇਡਣ ਲਈ ਅਸਾਨੀ ਨਾਲ ਪਹੁੰਚ ਜਾਂਦੇ ਹਨ । ਇਸ ਦੇ ਨਾਲ ਹੀ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਅਤੇ ਉਹਨਾਂ ਦੇ ਸਹਿਯੋਗੀ ਸਟਾਫ਼ ਨੇ ਖਾਣੇ ਅਤੇ ਰਹਿਣ ਦੇ ਪ੍ਰਬੰਧਾਂ ਦੀ ਸਰਾਹਣਾ ਕੀਤੀ । ਪ੍ਰਿੰਸੀਪਲ ਪ੍ਰੀਤਿੰਦਰ ਘਈ ਸਕੂਲ ਆਫ਼ ਐਮੀਨੈਂਸ ਭਾਦਸੋਂ ਸਕੂਲ ਦੀਆਂ ਬੱਸਾਂ ਵੀ ਇਸ ਟੂਰਨਾਮੈਂਟ ਦੌਰਾਨ ਸੇਵਾ ਲਈ ਜਾ ਰਹੀ ਹੈ । ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਦੱਸਿਆ ਕਿ ਖੇਡ ਪ੍ਰਬੰਧਕ ਕਮੇਟੀ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸੰਜੀਵ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਖਾਣੇ ਵਾਲੀ ਕਮੇਟੀ ਦੇ ਇੰਚਾਰਜ ਜੀਵਨ ਕੁਮਾਰ ਹੈੱਡ ਮਾਸਟਰ, ਰਿਹਾਇਸ਼ ਕਮੇਟੀ ਦੇ ਇੰਚਾਰਜ ਜੱਗਾ ਸਿੰਘ ਅਤੇ ਗਰਾਊਂਡ ਕਮੇਟੀ ਅਤੇ ਬਾਕੀ ਟੀਮ ਨਾਲ ਵੀ ਮਿਲ ਕੇ ਪ੍ਰਬੰਧਾਂ ਨੂੰ ਮਿਆਰੀ ਬਣਾ ਕੇ ਰੱਖਣ ਲਈ ਰਿਵਿਊ ਵੀ ਕੀਤਾ । ਟੂਰਨਾਮੈਂਟ ਦੌਰਾਨ ਡੀ ਏ ਵੀ ਸਕੂਲ ਪਟਿਆਲਾ ਦੇ ਪ੍ਰਿੰਸੀਪਲ ਵਿਵੇਕ ਤਿਵਾੜੀ ਨੇ ਪਹੁੰਚ ਕੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦਿੱਤਾ । ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਰਵਿੰਦਰਪਾਲ ਸਿੰਘ, ਪ੍ਰਿੰਸੀਪਲ ਜਸਪਾਲ ਸਿੰਘ ਸਕੂਲ ਆਫ਼ ਐਮੀਨੈਂਸ ਮੰਡੌਰ, ਪ੍ਰਿੰਸੀਪਲ ਵਿਜੈ ਕਪੂਰ, ਪ੍ਰਿੰਸੀਪਲ ਅਮਰਦੀਪ ਸਿੰਘ ਬਾਠ, ਪ੍ਰਿੰਸੀਪਲ ਸੀਮਾ ਉੱਪਲ, ਪ੍ਰਿੰਸੀਪਲ ਨਰਿੰਦਰ ਕੁਮਾਰ ਤ੍ਰਿਪੜੀ, ਪ੍ਰਿੰਸੀਪਲ ਜੱਗਾ ਸਿੰਘ, ਪ੍ਰਿੰਸੀਪਲ ਵਿਕਰਮਜੀਤ ਸਕੂਲ ਆਫ਼ ਐਮੀਨੈਂਸ ਬਲਬੇੜਾ, ਪ੍ਰਿੰਸੀਪਲ ਰਾਕੇਸ਼ ਕੁਮਾਰ ਬੱਬਰ, ਪ੍ਰਿੰਸੀਪਲ ਰਾਜੇਸ਼ ਕੁਮਾਰ, ਰਾਜਵੀਰ ਖਾਨ, ਮੋਹਿਤ ਕੁਮਾਰ, ਅਮਿਤ ਕੁਮਾਰ ਹੈੱਡ ਮਾਸਟਰ ਖੇੜੀ ਬਰਨਾ, ਪ੍ਰੀਤੀ ਗੁਪਤਾ ਹੈੱਡ ਮਿਸਟ੍ਰੈਸ, ਪਰਮਜੀਤ ਸਿੰਘ ਸੋਹੀ, ਗੁਰਵਿੰਦਰ ਸਿੰਘ, ਅਮਰਜੋਤ ਸਿੰਘ ਕੋਚ, ਚਰਨਜੀਤ ਸਿੰਘ ਭੁੱਲਰ, ਜਗਤਾਰ ਸਿੰਘ ਟਿਵਾਣਾ, ਲਲਿਤ ਸਿੰਗਲਾ, ਜੀਵਨ ਕੁਮਾਰ ਹੈੱਡਮਾਸਟਰ ਮਾਡਲ ਸਕੂਲ ਨਾਭਾ, ਸੁਖਦਰਸ਼ਨ ਸਿੰਘ ਚਹਿਲ ਜ਼ਿਲ੍ਹਾ ਖੋਜ ਅਫ਼ਸਰ, ਰਾਜਿੰਦਰ ਸਿੰਘ ਖਹਿਰਾ ਹੈੱਡ ਮਾਸਟਰ, ਹਰਪ੍ਰੀਤ ਸਿੰਘ ਹੈੱਡ ਮਾਸਟਰ ਸੈਦਖੇੜੀ, ਨਿਸ਼ਾ ਹੈੱਡ ਮਿਸਟ੍ਰੈਸ ਬੋਲੜਕਲਾਂ, ਸੁਧੀਰ ਸ਼ਰਮਾ, ਜਰਨੈਲ ਸਿੰਘ, ਪਰਮਿੰਦਰਜੀਤ ਕੌਰ ਡੀ. ਪੀ. ਈ., ਬੇਅੰਤ ਸਿੰਘ ਡੀ. ਪੀ. ਈ., ਰਾਕੇਸ਼ ਕੁਮਾਰ ਪੀਟੀਆਈ, ਪ੍ਰਵੇਸ਼, ਮਨਪ੍ਰੀਤ ਸਿੰਘ ਕੰਪਿਊਟਰ ਟੀਚਰ, ਬਲਵਿੰਦਰ ਸਿੰਘ ਜੱਸਲ, ਪਰਮਿੰਦਰ ਸਿੰਘ ਲੈਕਚਰਾਰ, ਅਮਨਦੀਪ ਕੌਰ ਡੀ. ਪੀ. ਈ, ਰਣਧੀਰ ਸਿੰਘ, ਸ਼ਿਵ ਪੰਡੀਰ, ਪੂਨਮ ਰਾਣੀ, ਬਲਕਾਰ ਸਿੰਘ, ਮਮਤਾ ਰਾਣੀ, ਹਰਪ੍ਰੀਤ ਕੌਰ, ਬਲਕਾਰ ਸਿੰਘ, ਜਾਹਿਦਾ ਕੁਰੈਸ਼ੀ, ਇਰਵਨਦੀਪ ਕੌਰ, ਨਾਇਬ ਸਿੰਘ ਹੈੱਡ ਮਾਸਟਰ ਖੇੜੀ ਗੰਡਿਆਂ, ਰਮਨਦੀਪ ਕੌਰ ਰਾਏਪੁਰ ਕਲਾਂ, ਸ਼ੈਲੀ ਸ਼ਰਮਾ ਹੈੱਡ ਮਿਸਟ੍ਰੈਸ, ਸ਼ੰਕਰ ਨੇਗੀ, ਰਾਜਿੰਦਰ ਸਿੰਘ ਚਾਨੀ, ਰਾਜਿੰਦਰ ਸਿੰਘ ਸੈਣੀ, ਜਸਵਿੰਦਰ ਸਿੰਘ ਗੱਜੂਮਾਜਰਾ, ਹਰੀਸ਼ ਕੁਮਾਰ ਨੇ ਵੱਖ-ਵੱਖ ਡਿਊਟੀ ਨਿਭਾਈ । ਲੀਗ ਮੁਕਾਬਲਿਆਂ ਦੇ ਨਤੀਜੇ : ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੇ ਅੰਡਰ 19 ਵਿੱਚ ਪੰਜਾਬ ਨੇ ਬਿਹਾਰ ਨੂੰ 81-21 ਅੰਕਾਂ ਅਤੇ ਉੱਤਰ ਪ੍ਰਦੇਸ਼ ਦੇ ਲੜਕਿਆਂ ਨੂੰ 66-34 ਅੰਕਾਂ ਦੇ ਫ਼ਰਕ ਨਾਲ ਹਰਾਇਆ। ਦਿੱਲੀ ਨੇ ਜੰਮੂ ਅਤੇ ਕਸ਼ਮੀਰ ਨੂੰ 53-28 ਅੰਕਾਂ ਨਾਲ ਹਰਾਇਆ। ਚੰਡੀਗੜ੍ਹ ਨੇ ਹਰਿਆਣਾ ਨੂੰ 54-50 ਅੰਕਾਂ ਦੇ ਫ਼ਰਕ ਨਾਲ ਹਰਾਇਆ। ਮੇਘਾਲਿਆ ਨੇ ਓਡੀਸ਼ਾ ਨੂੰ 50-49 ਅੰਕਾਂ ਨਾਲ ਫਸਵੇਂ ਮੁਕਾਬਲੇ ਵਿੱਚ ਹਰਾਇਆ। ਝਾਰਖੰਡ ਨੇ ਪੱਛਮੀ ਬੰਗਾਲ ਨੂੰ 38-23 ਅੰਕਾਂ ਨਾਲ ਹਰਾਇਆ । ਤਾਮਿਲਨਾਡੂ ਨੇ ਗੁਜਰਾਤ 90-56 ਅੰਕਾਂ ਨਾਲ ਹਰਾਇਆ । ਸੀ. ਆਈ. ਐਸ. ਸੀ. ਈ. ਨੇ ਕਰਨਾਟਕ ਨੂੰ 68-60 ਅੰਕਾਂ ਨਾਲ, ਆਂਧਰਾ ਪ੍ਰਦੇਸ਼ ਨੇ ਡੀ ਏ ਵੀ ਨੂੰ 40-36 ਅੰਕਾਂ ਨਾਲ, ਉੱਤਰ ਪ੍ਰਦੇਸ਼ ਨੇ ਉਤਰਾਖੰਡ ਨੂੰ 29-09 ਅੰਕਾਂ ਨਾਲ, ਬਿਹਾਰ ਨੇ ਉਤਰਾਖੰਡ ਨੂੰ 24-16 ਨਾਲ, ਹਰਿਆਣਾ ਨੇ ਨਵੋਦਿਆ ਵਿਦਿਆਲਿਆ ਨੂੰ 60-24 ਅੰਕਾਂ ਨਾਲ ਹਰਾ ਕੇ ਆਪਣੇ-ਆਪਣੇ ਲੀਗ ਮੈਚ ਜਿੱਤੇ । ਨੈਸ਼ਨਲ ਸਕੂਲ ਖੇਡਾਂ ਬਾਸਕਟਬਾਲ ਲੜਕੀਆਂ ਅੰਡਰ 19 ਦੇ ਲੀਗ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਛੱਤੀਸਗੜ੍ਹ ਦੀਆਂ ਕੁੜੀਆਂ ਨੂੰ 47-18 ਅੰਕਾਂ ਨਾਲ ਹਰਾ ਕੇ ਜਿੱਤ ਦਾ ਖਾਤਾ ਖੋਲ੍ਹਿਆ। ਤਾਮਿਲਨਾਡੂ ਨੇ ਨਵੋਦਿਆ ਵਿਦਿਆਲਿਆ ਨੂੰ 77-17 ਅੰਕਾਂ ਨਾਲ ਹਰਾਇਆ। ਰਾਜਸਥਾਨ ਨੇ ਤੇਲੰਗਾਨਾ ਨਾਲ ਮੈਚ ਖੇਡਦਿਆਂ 62-01 ਅੰਕਾਂ ਨਾਲ ਇੱਕ ਪਾਸੜ ਮੈਚ ਸ਼ਾਨਦਾਰ ਢੰਗ ਨਾਲ ਜਿੱਤਿਆ । ਕੇਰਲਾ ਨੇ ਉੱਤਰਾਖੰਡ ਨੂੰ 60-13 ਅੰਕਾਂ ਨਾਲ, ਓਡੀਸ਼ਾ ਨੇ ਮੇਘਾਲਿਆ ਨੂੰ 36-27 ਅੰਕਾਂ ਨਾਲ, ਚੰਡੀਗੜ੍ਹ ਨੇ ਝਾਰਖੰਡ ਨੂੰ 46-08 ਅੰਕਾਂ, ਸੀ ਆਈ ਐਸ ਸੀ ਈ ਨੇ ਪੱਛਮੀ ਬੰਗਾਲ ਨੂੰ 49-15 ਅੰਕਾਂ, ਸੀਬੀਐਸਈ ਨੇ ਮੱਧਪ੍ਰਦੇਸ਼ ਨੂੰ 79-56 ਅੰਕਾਂ, ਆਈ ਪੀ ਐਸ ਸੀ ਨੇ ਦਿੱਲੀ ਨੂੰ 43-22 ਅੰਕਾਂ, ਸੀ. ਆਈ. ਐਸ. ਸੀ. ਈ. ਨੇ ਬਿਹਾਰ ਨੂੰ 59-13 ਦੇ ਫ਼ਰਕ ਨਾਲ ਹਰਾ ਕੇ ਆਪਣੇ ਆਪਣੇ ਲੀਗ ਮੈਚ ਜਿੱਤੇ ।

Related Post