post

Jasbeer Singh

(Chief Editor)

Punjab

ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਲਗਾਏ ਅਮਰਿੰਦਰ ਰਾਜਾ ਵੜਿੰਗ ਤੇ ਗੰਭੀਰ ਦੋੋਸ਼

post-img

ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਲਗਾਏ ਅਮਰਿੰਦਰ ਰਾਜਾ ਵੜਿੰਗ ਤੇ ਗੰਭੀਰ ਦੋੋਸ਼ ਚੰਡੀਗੜ੍ਹ, 20 ਫਰਵਰੀ 2026 : ਸਾਬਕਾ ਕਾਂਗਰਸੀ ਮਹਿਲਾ ਆਗੂ ਡਾਕਟਰ ਨਵਜੋਤ ਕੌੌਰ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਇਕ ਵਾਰ ਫਿਰ ਗੰਭੀਰ ਦੋਸ਼ ਲਗਾਏ ਹਨ। ਕੀ ਦੋਸ਼ ਲਗਾਏ ਹਨ ਡਾਕਟਰ ਸਿੱਧੂ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਟਵੀਟ ਕਰਕੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਡਿੰਗ ਤੇ ਜ਼ਮੀਨ ਦੱਬਣ ਤੇ ਖਰੀਦਣ ਦੇ ਦੋਸ਼ ਲਗਾਏ ਹਨ। ਉਨ੍ਹਾਂ ਟਵੀਟ ਕਰਦਿਆਂ ਜ਼ੀਰਕਪੁਰ `ਚ ਜ਼ਮੀਨ ਖਰੀਦਣ ਸਬੰਧੀ ਰਾਜਾ ਵੜਿੰਗ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਤੁਸੀਂ ਜ਼ੀਰਕਪੁਰ `ਚ 100 ਏਕੜ ਜ਼ਮੀਨ ਕਿਵੇਂ ਖਰੀਦੀ ? ਤੁਸੀਂ ਆਪਣੇ ਲੁੱਟੇ ਹੋਏ ਪੈਸੇ ਨਾਲ ਸਿਰਫ਼ 40 ਏਕੜ ਹੀ ਖਰੀਦ ਸਕਦੇ ਸੀ ਅਤੇ ਬਾਕੀ 60 ਏਕੜ ਜ਼ਮੀਨ ਤੁਸੀਂ ਜਾਅਲੀ ਸਾਈਨ ਕਰਕੇ ਅਤੇ ਲੋਕਾਂ ਦੇ ਅਗੂੰਠੇ ਦੇ ਨਿਸ਼ਾਨ ਲੈ ਕੇ ਮਾਸੂਮ ਲੋਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਖੋਹੀ ਹੈ। ਰਾਜਸਥਾਨ ਤੋਂ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਨਾਲ 2400 ਕਰੋੜ ਦਾ ਘੁਟਾਲਾ। ਅਦਾਲਤ ਵਿੱਚ ਜਵਾਬ ਦਿਓ ਅਤੇ ਜੇਲ੍ਹ ਲਈ ਤਿਆਰ ਰਹੋ। ਸੋਸ਼ਲ ਮੀਡੀਆ ਤੇ ਦੂਸਰੇ ਟਵੀਟ ਵਿਚ ਹੋਰ ਕੀ ਆਖਿਆ ਡਾਕਟਰ ਸਿੱਧੂ ਨੇ ਨਵਜੋਤ ਕੌਰ ਸਿੱਧੂ ਨੇ ਦੂਜੇ ਟਵੀਟ `ਚ ਕਿਹਾ ਹੈ ਕਿ `ਤੁਸੀਂ (ਰਾਜਾ ਵੜਿੰਗ) ਪਹਿਲੇ ਅਜਿਹੇ ਵਿਅਕਤੀ ਹੋ ,ਜਿਸ ਨੇ ਕਾਂਗਰਸ ਨਾਲ ਜੁੜੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਹੀਂ ਬਖਸਿ਼ਆ, ਇੱਕ ਮੈਂਬਰ ਦੀ ਜੁਆਇਨਿੰਗ ਫੀਸ 75 ਰੁਪਏ ਰੱਖੀ ਹੈ। ਜ਼ਰਾ ਸੋਚੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਲੁੱਟਿਆ ਹੈ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਜਾਂ ਚੰਗੀ ਪਲੇਸਮੈਂਟ ਦਿਵਾ ਕੇ ਉਨ੍ਹਾਂ ਦੀ ਮਦਦ ਕੀਤੀ ਹੈ? ਕੀ ਨੌਜਵਾਨਾਂ ਦਾ ਇਸਤੇਮਾਲ ਸਿਰਫ਼ ਲੋਕਾਂ ਨੂੰ ਇਕੱਠਾ ਕਰਨ, ਰੈਲੀਆਂ ਕਰਨ ਅਤੇ ਆਪਣੇ ਲਈ ਨਾਅਰੇ ਲਗਾਉਣ ਲਈ ਕੀਤਾ ਜਾਂਦਾ ਹੈ? ਕੀ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਨੌਜਵਾਨਾਂ ਤੋਂ ਇਕੱਠੇ ਕੀਤੇ ਜਾਣ ਵਾਲੇ 7.5 ਕਰੋੜ ਰੁਪਏ ਕਿਵੇਂ ਖਰਚ ਕਰਨ ਵਾਲੇ ਹੋ ? ਅਮਰਿੰਦਰ ਰਾਜਾ ਵੜਿੰਗ ਨੇ ਕੀ ਆਖਿਆ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਹੋਏ ਇਲਜ਼ਾਮਾਂ ਤੇ ਆਪਣੀ ਪ੍ਰਤੀਕਿਜਆ ਦਿੰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜ਼ੀਰਕਪੁਰ ਵਿਖੇ ਮੇਰੀ ਜ਼ਮੀਨ ਦਾ ਕੋਈ ਕਾਗਜ਼ ਕੋਈ ਬਿਆਨਾ ਕੋਈ ਇੰਤਕਾਲ ਦਿਖਾਇਆ ਜਾਵੇ ਮੈਂ ਮੰਨ ਜਾਵਾਂਗਾ। ਇਸੇ ਦੇ ਨਾਲ ਰਾਜਾ ਵੜਿੰਗ ਨੇ ਕਿਹਾ ਕਿ ਚੈਨਲ ਬਹੁਤ ਸਾਰੇ ਇਸੇ ਤਰਜੀਹ ਉੱਤੇ ਖਬਰ ਚਲਾ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਨੇ ਮੇਰੇ ਉੱਪਰ ਇਲਜ਼ਾਮ ਲਗਾਏ ਹਨ । ਉਨ੍ਹਾਂ ਨਵਜੋਤ ਕੌਰ ਸਿੱਧੂ ਨੂੰ ਪੁੱਛਿਆ ਕਿ ਜੇਕਰ ਮੇਰੇ ਕੋਲ ਇੰਨੀ ਜ਼ਮੀਨ ਹੈ ਤਾਂ ਉਸ ਵਿੱਚੋਂ ਕੇਵਲ ਮੈਨੂੰ 10 ਤੋਂ 12 ਕਿੱਲੇ ਦੇ ਦੇਣ ਬਾਕੀ, ਉਹ ਖੁਦ ਰੱਖ ਲੈਣ। ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਨੂੰ ਮਾਨਸਿਕ ਤੌਰ `ਤੇ ਬਿਮਾਰ ਦੱਸਿਆ।

Related Post

Instagram