
Punjab
0
ਗੁਰਦਾਸਪੁਰ ’ਚ ਪਿੰਡ ਦਬੂੜੀ ਦੇ ਨਵੋਦਿਆ ਸਕੂਲ ਭਰਿਆ ਪਾਣੀ,400 ਦੇ ਕਰੀਬ ਬੱਚਿਆਂ ਸਮੇਤ ਅਧਿਆਪਕ ਵੀ ਫਸੇ
- by Jasbeer Singh
- August 27, 2025

ਗੁਰਦਾਸਪੁਰ ’ਚ ਪਿੰਡ ਦਬੂੜੀ ਦੇ ਨਵੋਦਿਆ ਸਕੂਲ ਭਰਿਆ ਪਾਣੀ,400 ਦੇ ਕਰੀਬ ਬੱਚਿਆਂ ਸਮੇਤ ਅਧਿਆਪਕ ਵੀ ਫਸੇ ਗੁਰਦਦਾਸਪੁਰ, 27 ਅਗਸਤ 2025 : ਪੰਜਾਬ ਸਰਕਾਰ ਵਲੋਂ ਹੜ੍ਹ ਦੇ ਪ੍ਰਭਾਵਿਤ ਖਤਰੇ ਨੂੰ ਮਹਿਸੂਸ ਕਰਦਿਆਂ 27 ਅਗਸਤ ਤੋਂ 30 ਅਗਸਤ ਤੱਕ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਕੀਤੀਆਂ ਗਈਆਂ ਛੁੱਟੀਆਂ ਦੇ ਚਲਦਿਆਂ ਗੁਰਦਾਸਪੁਰ ਦਦੇ ਦੋਰੰਗਲਾ ਕਸਬੇ ਵਿਚ ਬਣੇ ਜਵਾਹਰ ਨਵੋਦਿਆ ਵਿਦਿਆਲਾ ਵਿਚ 400 ਵਿਦਿਆਰਥੀ ਹੜ੍ਹ ਦੇ ਪਾਣੀ ਵਿਚ ਫਸ ਗਏ। ਸਕੂਲਾ ਵਿਚ ਹੋ ਗਿਆ ਪੰਜ ਫੁੱਟ ਦੇ ਕਰੀਬ ਪਾਣੀ ਜਮ੍ਹਾ ਪਿੰਡ ਦਬੂੜੀ ਵਿਖੇ ਬਣੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ ਲਗਭਗ ਪੰਜ ਫੁੱਟ ਪਾਣੀ ਜਮ੍ਹਾਂ ਕਾਰਨ 200 ਦੇ ਕਰੀਬ ਬੱਚਿਆਂ ਸਮੇਤ ਟੀਚਰ ਵੀ ਫਸੇ ਹੋਏ ਹਨ, ਜਿਸਦੇ ਚਲਦਿਆਂ ਜਿ਼ਲਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਦੇ ਚਲਦਿਆਂ ਐਨ. ਡੀ. ਆਰ. ਐਫ. ਅਤੇ ਫੌਜ ਦੀਆਂ ਟੀਮਾਂ ਭੇਜੀਆਂ ਜਾ ਰਹੀਆਂ ਹਨ।