post

Jasbeer Singh

(Chief Editor)

National

ਐਨ. ਸੀ. ਬੀ. ਨੇ ਹਵਾਲੇ ਦੇ 4 ਕਰੋੜ ਰੁਪਏ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

post-img

ਐਨ. ਸੀ. ਬੀ. ਨੇ ਹਵਾਲੇ ਦੇ 4 ਕਰੋੜ ਰੁਪਏ ਸਮੇਤ ਇਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਨੇ ਦਿੱਲੀ `ਚ ਵੱਡੀ ਕਾਰਵਾਈ ਕਰਦਿਆਂ ਚਾਂਦਨੀ ਚੌਕ `ਚ ਤਿੰਨ ਵੱਖ-ਵੱਖ ਥਾਵਾਂ `ਤੇ ਛਾਪੇਮਾਰੀ ਕਰਕੇ ਇਕ ਹਵਾਲਾ ਆਪਰੇਟਰ ਤੋਂ 4.64 ਕਰੋੜ ਰੁਪਏ ਬਰਾਮਦ ਕੀਤੇ। ਜਾਂਚ ਏਜੰਸੀ ਮੁਤਾਬਕ ਇਹ ਬਰਾਮਦਗੀ ਦਿੱਲੀ `ਚ ਹਾਲ ਹੀ `ਚ ਕੋਕੀਨ ਦੀ ਸਭ ਤੋਂ ਵੱਡੀ ਖੇਪ 82.5 ਕਿਲੋਗ੍ਰਾਮ ਜ਼ਬਤ ਕਰਨ ਦੇ ਮਾਮਲੇ `ਚ ਕੀਤੀ ਗਈ ਹੈ । ਦਰਅਸਲ, ਦਿੱਲੀ ਯੂਨਿਟ ਐਨਸੀਬੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਾਂਦਨੀ ਚੌਕ ਵਿੱਚ ਹਵਾਲਾ ਆਪਰੇਟਰ ਕੋਲ ਵੱਡੀ ਰਕਮ ਰੱਖੀ ਹੋਈ ਹੈ । ਇਹ ਪੈਸਾ ਨਸ਼ਾ ਤਸਕਰੀ ਗਰੋਹ ਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਦਾ ਗਠਨ ਕੀਤਾ ਹੈ । ਜਾਂਚ ਟੀਮਾਂ ਨੇ ਚਾਂਦਨੀ ਚੌਕ ਵਿੱਚ ਹੀ ਤਿੰਨ ਵੱਖ-ਵੱਖ ਥਾਵਾਂ ਦੀ ਤਲਾਸ਼ੀ ਲਈ । ਤਲਾਸ਼ੀ ਦੌਰਾਨ ਇਹ ਨਕਦੀ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਐਨਸੀਬੀ ਨੇ ਛਾਪਾ ਮਾਰ ਕੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਜਾਂਚ ਟੀਮ ਨੇ ਮੌਕੇ ਤੋਂ ਕਈ ਡਿਜੀਟਲ ਡਿਵਾਈਸ ਅਤੇ ਕੁਝ ਦਸਤਾਵੇਜ਼ ਬਰਾਮਦ ਕੀਤੇ ਹਨ । ਐਨ. ਸੀ. ਪੀ. ਮੌਕੇ `ਤੇ ਮਿਲੇ ਦਸਤਾਵੇਜ਼ਾਂ ਅਤੇ ਇਸ ਦੇ ਵੇਰਵਿਆਂ ਦੀ ਜਾਂਚ ਕਰ ਰਹੀ ਹੈ । ਦੱਸਣਯੋਗ ਹੈ ਕਿ ਕੋਕੀਨ ਮਾਮਲੇ ਦੀ ਜਾਂਚ ਦੌਰਾਨ ਐੱਨ. ਸੀ. ਪੀ. ਨੂੰ ਵਿਦੇਸ਼ਾਂ `ਚ ਰਹਿਣ ਵਾਲੇ ਲੋਕਾਂ ਦੇ ਇੱਕ ਗੈਂਗ ਬਾਰੇ ਪਤਾ ਲੱਗਾ ਸੀ, ਜਿਸ ਤੋਂ ਪਤਾ ਲੱਗਾ ਕਿ ਉਹ ਚਾਂਦਨੀ ਚੌਕ ਦੇ ਹਵਾਲਾ ਚਾਲਕਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਦਾ ਹੈ । ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸਿੰਡੀਕੇਟ ਕੋਰੀਅਰ, ਛੋਟੀਆਂ ਕਾਰਗੋ ਸੇਵਾਵਾਂ ਰਾਹੀਂ ਵਿਦੇਸ਼ਾਂ ਵਿਚ ਬੈਠੇ ਲੋਕਾਂ ਦਾ ਗਰੋਹ ਚਲਾਉਂਦਾ ਹੈ, ਇਸ ਮਾਮਲੇ ਵਿਚ ਸ਼ਾਮਲ ਲੋਕ ਮੁੱਖ ਤੌਰ `ਤੇ `ਹਵਾਲਾ ਸੰਚਾਲਕ` ਹਨ ਅਤੇ ਇਕ ਦੂਜੇ ਤੋਂ ਗੁੰਮਨਾਮ ਰਹਿੰਦੇ ਹਨ । ਜਿਕਰਯੋਗ ਕਿ ਇਸ ਮਾਮਲੇ `ਚ 14 ਨਵੰਬਰ ਨੂੰ ਦਿੱਲੀ ਦੇ ਜਨਕਪੁਰੀ ਅਤੇ ਨਾਂਗਲੋਈ ਇਲਾਕੇ `ਚੋਂ 82.53 ਕਿਲੋ ਹਾਈ ਗ੍ਰੇਡ ਕੋਕੀਨ ਬਰਾਮਦ ਕੀਤੀ ਗਈ ਸੀ ਅਤੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Related Post