post

Jasbeer Singh

(Chief Editor)

Punjab

ਪੰਜਾਬ ਦੇ ਪਲੇਅਵੇਅ ਸਕੂਲਾਂ ਲਈ ਨਵੀਆਂ ਗਾਈਡਲਾਈਨਜ਼ ਹੋਈਆਂ ਜਾਰੀ

post-img

ਪੰਜਾਬ ਦੇ ਪਲੇਅਵੇਅ ਸਕੂਲਾਂ ਲਈ ਨਵੀਆਂ ਗਾਈਡਲਾਈਨਜ਼ ਹੋਈਆਂ ਜਾਰੀ ਚੰਡੀਗੜ੍ਹ : ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨੇ ਪਲੇਅਵੇਅ ਸਕੂਲਾਂ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਪਲੇਅਵੇਅ ਸਕੂਲਾਂ ਦੀ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਹੈ ਤੇ ਸਕੂਲ ਦੀ ਚਾਰ-ਦੀਵਾਰੀ ਸੁਰੱਖਿਅਤ ਹੋਣੀ ਚਾਹੀਦੀ ਹੈ । ਸਕੂਲ ਦੇ ਕਲਾਸਰੂਮ ਖੁੱਲ੍ਹੇ ਤੇ ਹਵਾਦਾਰ ਹੋਣੇ ਚਾਹੀਦੇ ਹਨ । 20 ਤੋਂ ਵੱਧ ਬੱਚਿਆਂ ਨੂੰ ਇਕ ਅਧਿਆਪਕ ਨਹੀਂ ਪੜ੍ਹਾ ਸਕੇਗਾ । ਸਕੂਲਾਂ ’ਚ ਬੱਚਿਆਂ ਦੀ ਸੁਰੱਖਿਆ ਲਈ ਸੀ. ਸੀ. ਟੀ. ਵੀ. ਕੈਮਰੇ ਹੋਣੇ ਲਾਜ਼ਮੀ ਹਨ ਤੇ ਕੁੜੀਆਂ ਤੇ ਮੁੰਡਿਆਂ ਲਈ ਵੱਖਰੇ-ਵੱਖਰੇ ਬਾਥਰੂਮ ਹੋਣੇ ਚਾਹੀਦੇ ਹਨ । ਸਕੂਲ ’ਚ ਜੰਕ ਫੂਡ ਦੀ ਪੂਰੀ ਤਰ੍ਹਾਂ ਮਨਾਹੀ ਹੈ । ਛੋਟੇ ਬੱਚਿਆਂ ਨੂੰ ਕੁੱਟਣਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੋਵੇਗਾ ਤੇ ਅਧਿਆਪਕ ਉਨ੍ਹਾਂ ਨੂੰ ਝਿੜਕ ਨਹੀਂ ਸਕਣਗੇ । ਦਾਖ਼ਲੇ ਸਮੇਂ ਬੱਚਿਆਂ ਦਾ ਸਕਰੀਨਿੰਗ ਟੈਸਟ ਨਹੀਂ ਹੋਵੇਗਾ ਤੇ ਹਰ ਮਹੀਨੇ ਬੱਚਿਆਂ ਦਾ ਚੈੱਕਅਪ ਹੋਵੇਗਾ ।

Related Post