post

Jasbeer Singh

(Chief Editor)

Punjab

ਐੱਨਸੀਸੀ ਕੈਡੇਟਾਂ ਨੂੰ ਸਾਈਬਰ ਅਪਰਾਧ ਬਾਰੇ ਜਾਗਰੂਕ ਕੀਤਾ

post-img

ਜ਼ਿਲ੍ਹਾ ਟਰੈਫਿਕ ਪੁਲੀਸ ਵੱਲੋਂ ਜੀਆਈਐੱਮਟੀ ਕਨੀਪਲਾ ਵਿੱਚ ਐੱਨਸੀਸੀ ਕੈਡੇਟ ਨੂੰ ਸਾਈਬਰ ਅਪਰਾਧਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਟਰੈਫਿਕ ਕੋਆਰਡੀਨੇਟਰ ਰੋਸ਼ਨ ਲਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਵਿਅਕਤੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਆਪਣਾ ਤੇ ਦੂਜਿਆਂ ਦਾ ਜੀਵਨ ਸੁਰੱਖਿਅਤ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕੀ ਹਾਦਸਿਆਂ ਵਿਚ ਵਧੇਰੇ ਨੁਕਸਾਨ ਨੌਜਵਾਨਾਂ ਦਾ ਹੋ ਰਿਹਾ ਹੈ। ਸਾਈਬਰ ਅਪਰਾਧਾਂ ਬਾਰੇ ਉਨ੍ਹਾਂ ਕਿਹਾ ਕਿ ਸਾਈਬਰ ਅਪਰਾਧੀ ਘਰ ਬੈਠੇ ਹੀ ਤੁਹਾਡੇ ਖਾਤੇ ਵਿੱਚ ਪੈਸੇ ਕਢਵਾਉਣ ਵਾਲੀ ਤਕਨੀਕ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਫੇਸਬੁੱਕ ’ਤੇ ਮਿਲਣ ਵਾਲੀ ਬੇਨਤੀ ਬਿਨਾਂ ਜਾਣ ਪਛਾਣ ਤੋਂ ਸਵੀਕਾਰ ਨਾ ਕੀਤੀ ਜਾਵੇ। ਇਹੋ ਜਿਹੀਆਂ ਬੇਨਤੀਆਂ ਸਾਈਬਰ ਅਪਰਾਧੀਆਂ ਵਲੋਂ ਹੀ ਭੇਜੀਆਂ ਜਾਦੀਆਂ ਹਨ । ਉਨ੍ਹਾਂ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਤਕਨਾਲੋਜੀ ਦੇ ਇਸ ਯੁੱਗ ਵਿਚ ਸਾਵਧਾਨੀ ਨਾਲ ਹੀ ਬਚਿਆ ਜਾ ਸਕਦਾ ਹੈ। ਧੋਖਾਧੜੀ ਹੋਣ ਦੀ ਸੂਰਤ ਵਿੱਚ ਤੁਰੰਤ 1930 ’ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਾਈ ਜਾਏ। ਇਸ ਮੌਕੇ ਐੱਨਸੀਸੀ ਦੂਜੀ ਹਰਿਆਣਾ ਬਟਾਲੀਅਨ ਦੇ ਕਰਨਲ ਪਰਮਿੰਦਰ ਸਿੰਘ, ਲੈਫਟੀਨੈਂਟ ਵਿਭੋਰ ਗੁਪਤਾ, ਸੂਬੇਦਾਰ ਮੇਜਰ ਜਗਮੀਤ ਸਿੰਘ ਤੇ ਵੱਡੀ ਗਿਣਤੀ ਵਿਚ ਐੱਨਸੀਸੀ ਕੈਡੇਟ ਮੌਜੂਦ ਸਨ।

Related Post