July 6, 2024 01:23:06
post

Jasbeer Singh

(Chief Editor)

Punjab, Haryana & Himachal

ਚੰਡੀਗੜ੍ਹ ਨਿਗਮ ਦੀ ਮੀਟਿੰਗ 11 ਨੂੰ

post-img

ਲੋਕ ਸਭਾ ਚੋਣਾਂ ਕਾਰਨ ਲੱਗੇ ਚੋਣ ਜ਼ਾਬਤੇ ਦੀ ਮਿਆਦ ਖਤਮ ਹੋਣ ਤੋਂ ਬਾਅਦ 11 ਜੂਨ ਨੂੰ ਮੇਅਰ ਵੱਲੋਂ ਨਗਰ ਨਿਗਮ ਹਾਊਸ ਦੀ ਮੀਟਿੰਗ ਬੁਲਾਈ ਗਈ ਹੈ। ‘ਇੰਡੀਆ’ ਗੱਠਜੋੜ ਦੇ ਚੰਡੀਗੜ੍ਹ ਤੋਂ ਨਵੇਂ ਚੁਣੇ ਗਏ ਸੰਸਦ ਮੈਂਬਰ ਮਨੀਸ਼ ਤਿਵਾੜੀ ਪਹਿਲੀ ਵਾਰ ਇਸ ਮੀਟਿੰਗ ਵਿੱਚ ਹਿੱਸਾ ਲੈ ਸਕਦੇ ਹਨ। ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੈ। ਇਸ ਵਾਰ ਨਗਰ ਨਿਗਮ ਵੱਲੋਂ 335ਵੀਂ ਮੀਟਿੰਗ ਲਈ ਕੌਂਸਲਰਾਂ ਨੂੰ ਭੇਜੇ ਗਏ ਏਜੰਡੇ ਵਿੱਚ ਕੁੱਲ 20 ਮਤੇ ਰੱਖੇ ਗਏ ਹਨ, ਜਿਨ੍ਹਾਂ ’ਤੇ ਨਗਰ ਨਿਗਮ ਵਿੱਚ ਚਰਚਾ ਕੀਤੀ ਜਾਵੇਗੀ। ਇਸ ਵਿੱਚ ਮੁੱਖ ਤੌਰ ’ਤੇ ਚੰਡੀਗੜ੍ਹ ਦੇ ਰੋਜ਼ ਗਾਰਡਨ ਅਤੇ ਸੈਕਟਰ-33 ਸਥਿਤ ਟੈਰੇਸ ਗਾਰਡਨ ਵਿੱਚ ਅੰਗਹੀਣਾਂ ਦੀ ਸਹੂਲਤ ਅਨੁਸਾਰ ਪ੍ਰਬੰਧ ਕਰਨ ਦਾ ਏਜੰਡਾ ਵੀ ਲਿਆਂਦਾ ਜਾ ਰਿਹਾ ਹੈ। ਹੁਣ ਅੰਗਹੀਣ ਵਿਅਕਤੀ ਪਾਰਕਾਂ ਵਿੱਚ ਆਸਾਨੀ ਨਾਲ ਦਾਖਲ ਹੋ ਸਕਣਗੇ। ਇਸ ਲਈ ਪਾਰਕਾਂ ਵਿੱਚ ਰੈਂਪ ਬਣਾਏ ਜਾਣਗੇ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਰੋਜ਼ ਗਾਰਡਨ ਲਈ ਇਸ ਦੀ ਅਨੁਮਾਨਿਤ ਕੀਮਤ 91.19 ਲੱਖ ਰੁਪਏ ਅਤੇ ਟੈਰੇਸ ਗਾਰਡਨ ਲਈ 93.15 ਲੱਖ ਰੁਪਏ ਦਾ ਬਜਟ ਰੱਖਿਆ ਹੈ। ਚੰਡੀਗੜ ਨਿਗਮ ਵਿੱਚ ‘ਇੰਡੀਆ’ ਗੱਠਜੋੜ ਕੋਲ ਬਹੁਮਤ ਲੋਕ ਸਭਾ ਚੋਣਾਂ ਤੋਂ ਬਾਅਦ ਨਗਰ ਨਿਗਮ ’ਚ ‘ਇੰਡੀਆ’ ਗੱਠਜੋੜ ਨੂੰ ਪੂਰਨ ਬਹੁਮਤ ਹਾਸਲ ਹੈ। ਚੁਣੇ ਹੋਏ 35 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਨੂੰ ਮਿਲਾ ਕੇ ਨਗਰ ਨਿਗਮ ਵਿੱਚ ਮੇਅਰ ਚੋਣਾਂ ਤੋਂ ਬਾਅਦ ‘ਇੰਡੀਆ’ ਗੱਠਜੋੜ ਕੋਲ 19 ਕੌਂਸਲਰ ਸਨ ਜਦੋਂਕਿ ਭਾਜਪਾ ਕੋਲ 17 ਸਨ ਪਰ ਹੁਣ ਸਥਿਤੀ ਹੋਰ ਵੀ ਬਦਲ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਹਰਜੀਤ ਸਿੰਘ ਬੁਟੇਰਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਜਦਕਿ ‘ਇੰਡੀਆ’ ਗੱਠਜੋੜ ਦੇ ਨਵੇਂ ਚੁਣੇ ਹੋਏ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਇੱਕ ਵੋਟ ਵੀ ‘ਇੰਡੀਆ’ ਗੱਠਜੋੜ ’ਚ ਜੁੜ ਗਈ ਹੈ।

Related Post