
ਪਟਿਆਲਾ ਦੇ ਐਨ ਸੀ ਸੀ ਕੈਡਿਟਸ ਨੇ ਦੇਸ਼ ਸਮਾਜ ਘਰ ਪਰਿਵਾਰਾਂ ਅਤੇ ਮਾਨਵਤਾ ਦੀ ਸੁਰੱਖਿਆ ਸੇਵਾ ਦੀ ਟ੍ਰੇਨਿੰਗ ਲਿਤੀ
- by Jasbeer Singh
- July 12, 2024

ਪਟਿਆਲਾ ਦੇ ਐਨ ਸੀ ਸੀ ਕੈਡਿਟਸ ਨੇ ਦੇਸ਼ ਸਮਾਜ ਘਰ ਪਰਿਵਾਰਾਂ ਅਤੇ ਮਾਨਵਤਾ ਦੀ ਸੁਰੱਖਿਆ ਸੇਵਾ ਦੀ ਟ੍ਰੇਨਿੰਗ ਲਿਤੀ ਪਟਿਆਲਾ : ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਦੇਸ਼ ਦੇ ਰੱਖਿਅਕ, ਮਾਨਵਤਾ ਦੇ ਮਦਦਗਾਰ ਦੋਸਤ ਅਤੇ ਵਾਤਾਵਰਨ ਦੇ ਰਖਵਾਲੇ ਬਣਾਉਣ ਲਈ ਨੈਸ਼ਨਲ ਕੇਡਿਟ ਕੌਰਪਸ ਗਤੀਵਿਧੀਆਂ ਰਾਹੀਂ ਸਲਾਨਾ ਕੈਂਪ ਲਗਾਕੇ ਵੱਡਮੁੱਲੀ ਜਾਣਕਾਰੀ ਟਰੇਨਿੰਗ ਅਤੇ ਅਭਿਆਸ ਕਰਵਾਕੇ ਜਾਂਦੇ ਹਨ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਿਯੂ ਪਾਵਰ ਹਾਊਸ ਦੇ ਪ੍ਰਿੰਸੀਪਲ ਸ਼੍ਰੀ ਸਤੀਸ਼ ਗੋਇਲ ਨੇ ਆਪਣੇ ਕੇਡਿਟਸ ਅਤੇ ਐਨ ਓ, ਸ਼੍ਰੀ ਹਰਜੀਤ ਸਿੰਘ ਵਾਲੀਆ ਨੂੰ ਵਧਾਈਆਂ ਦਿੱਤੀਆਂ। ਐਨ ਓ ਸ਼੍ਰੀ ਹਰਜੀਤ ਵਾਲੀਆ ਨੇ ਦੱਸਿਆ ਉਨ੍ਹਾਂ ਦੇ ਨਾਲ 19 ਲੜਕੀਆਂ ਨੇ ਕੈਂਪ ਵਿਖੇ ਭਾਗ ਲਿਤਾ ਅਤੇ ਆਫ਼ਤ ਪ੍ਰਬੰਧਨ, ਫ਼ਸਟ ਏਡ ਸੀ ਪੀ ਆਰ, ਗੋਲੀਆਂ ਚਲਾਉਣ, ਨਕਸ਼ੇ ਪੜ੍ਹਣ ਅਤੇ ਸਮਝਣ, ਅਨੁਸ਼ਾਸਨ, ਆਗਿਆ ਪਾਲਣ, ਸਹਿਣਸ਼ੀਲਤਾ ਸਬਰ ਸ਼ਾਂਤੀ ਅਤੇ ਸੰਕਟ ਸਮੇਂ ਆਪਣਾ ਬਚਾਅ ਅਤੇ ਪੀੜਤਾਂ ਦੀ ਸਹਾਇਤਾ, ਖ਼ੂਨ ਦਾਨ, ਨਸ਼ਿਆਂ, ਅਪਰਾਧਾਂ, ਵਾਤਾਵਰਨ, ਪੀਣ ਵਾਲੇ ਪਾਣੀ ਪੋਦਿਆਂ ਦਰਖਤਾਂ ਦੀ ਸੇਵਾ ਸੰਭਾਲ, ਪ੍ਰੇਡ ਵਿਖੇ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕੈਂਪ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਬ੍ਰੀਗੇਡੀਅਰ ਰਾਹੁਲ ਗੁਪਤਾ, ਕਰਨਲ ਗਰੁੱਪ ਕਮਾਂਡੈਟ ਅਜੇ ਭਾਰਦਵਾਜ, ਕਰਨਲ ਕੇ ਐਸ ਲਾਂਬਾ,ਕੈਪ ਇੰਚਾਰਜ, ਸ਼ਿਵਦੁਲਾਰ ਸਿੰਘ ਢਿੱਲੋਂ ਸਕੱਤਰ ਪੰਜਾਬ ਰੈੱਡ ਕਰਾਸ, ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਨੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ, ਇਮਾਨਦਾਰੀ, ਆਗਿਆ ਪਾਲਣ, ਚੰਗੀ ਸਿਹਤ, ਤਦੰਰੁਸਤੀ, ਸੁਰੱਖਿਆ, ਸਨਮਾਨ, ਉੱਨਤੀ, ਖੁਸ਼ਹਾਲੀ, ਅਤੇ ਦੇਸ਼, ਸਮਾਜ, ਘਰ ਪਰਿਵਾਰਾਂ ਦੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕਿਤਾਬਾਂ ਦੀ ਪੜ੍ਹਾਈ ਦੇ ਨਾਲ, ਸੇਲਫ ਡਿਫੈਂਸ ਸਿਵਲ ਡਿਫੈਂਸ ਫਸਟ ਏਡ ਸੀ ਪੀ ਆਰ, ਫਾਇਰ ਸੇਫਟੀ ਆਵਾਜਾਈ ਨਿਯਮਾਂ ਕਾਨੂੰਨਾਂ ਅਸੂਲਾਂ ਅਤੇ ਅਨੁਸ਼ਾਸਨ ਸੰਸਕਾਰਾਂ ਮਰਿਆਦਾਵਾਂ ਫਰਜ਼ਾਂ ਪ੍ਰਤੀ ਵਫ਼ਾਦਾਰੀ ਦੇ ਗਿਆਨ ਵਿਚਾਰਾਂ ਆਦਤਾਂ ਦੀ ਵੱਧ ਜ਼ਰੂਰਤ ਹੈ। ਹਰਜੀਤ ਸਿੰਘ ਵਾਲੀਆ ਅਤੇ ਭਾਗ ਲੈਣ ਵਾਲੇ ਕੇਡਿਟਸ ਨੂੰ ਪ੍ਰਸ਼ੰਸਾ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।
Related Post
Popular News
Hot Categories
Subscribe To Our Newsletter
No spam, notifications only about new products, updates.