
ਏਅਰਲਾਈਨ ਕਰਮਚਾਰਨ ਨੇ ਜੜ੍ਹਿਆ ਸੀ. ਆਈ. ਐਸ. ਐਫ. ਪੁਰਸ਼ ਜਵਾਨ ਦੇ ਥੱਪੜ
- by Jasbeer Singh
- July 12, 2024

ਏਅਰਲਾਈਨ ਕਰਮਚਾਰਨ ਨੇ ਜੜ੍ਹਿਆ ਸੀ. ਆਈ. ਐਸ. ਐਫ. ਪੁਰਸ਼ ਜਵਾਨ ਦੇ ਥੱਪੜ ਦਿੱਲੀ : ਹਵਾਈ ਅੱਡੇ ਤੇ ਸੁਰੱਖਿਆ ਜਾਂਚ ਨੂੰ ਲੈ ਕੇ ਹੋਈ ਖਹਿਬਾਜੀ ਦੇ ਚਲਦਿਆਂ ਸਪਾਈਸ ਜੈਟ ਦੀ ਮਹਿਲਾ ਕਰਮਚਾਰਨ ਵਲੋਂ ਸੀ. ਆਈ. ਐਸ. ਐਫ. ਪੁਰਸ਼ ਜਵਾਨ ਦੇ ਥੱਪੜ ਜੜ੍ਹ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਕ ਮਹਿਲਾ ਕਰਮਚਾਰਨ ਸੀ. ਆਈ. ਐਸ. ਐਫ. ਮਹਿਲਾ ਜਵਾਨ ਵਲੋਂ ਵੀ ਭਾਰਤ ਦੇਸ਼ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਤੇ ਫਿ਼ਲਮੀ ਅਦਾਕਾਰਾ ਕੰਗਨਾ ਰਨੌਤ ਦੇ ਕੁੱਝ ਗੱਲਾਂ ਦੇ ਚਲਦਿਆਂ ਥੱਪੜ ਜੜ੍ਹ ਦਿੱਤਾ ਗਿਆ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਸਪਾਈਸਜੈੱਟ ਦੀ ਫੂਡ ਸੁਪਰਵਾਈਜ਼ਰ ਅਨੁਰਾਧਾ ਰਾਣੀ ਨੂੰ ਸਵੇਰੇ 4 ਵਜੇ ਦੇ ਕਰੀਬ ਸਹਾਇਕ ਸਬ-ਇੰਸਪੈਕਟਰ ਗਿਰੀਰਾਜ ਪ੍ਰਸਾਦ ਨੇ ਜੈਪੁਰ ਹਵਾਈ ਅੱਡੇ ਦੇ ਗੇਟ ‘ਤੇ ਰੋਕਿਆ ਕਿਉਂਕਿ ਉਸ ਕੋਲ ਵਾਹਨ ਦਾ ਗੇਟ ਵਰਤਣ ਦੀ ਇਜਾਜ਼ਤ ਨਹੀਂ ਸੀ। ਪੁਲਸ ਅਤੇ ਸੀ. ਆਈ. ਐਸ. ਐਫ. ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਏਅਰਲਾਈਨ ਦੇ ਕਰਮਚਾਰੀਆਂ ਨੂੰ ਦੂਜੇ ਗੇਟ ਰਾਹੀਂ ਜਾਣ ਲਈ ਕਿਹਾ ਤਾਂ ਉਨ੍ਹਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਅਨੁਰਾਧਾ ਰਾਣੀ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ (ਬੀ. ਐਨ. ਐਸ.) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਫਿਲਹਾਲ ਜਾਂਚ ਚੱਲ ਰਹੀ ਹੈ।