

ਭਾਰਤੀ ਹਵਾਈ ਫ਼ੌਜ ਦੇ ਪਾਇਲਟ ਦੀ ਜਹਾਜ਼ ਹਾਦਸਾਗ੍ਰਸਤ ਹੋਣ ਤੇ ਮੌਤ ਰਾਜਸਥਾਨ, 9 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ ਦੇ ਚੁਰੂ ਜਿ਼ਲੇ ਦੇ ਰਤਨਗੜ੍ਹ ਦੇ ਭਾਨੂਡਾ ਪਿੰਡ ਵਿਚ ਵਾਪਰੇ ਜਹਾਜ਼ ਹਾਦਸੇ ਵਿਚ ਭਾਰਤੀ ਹਵਾਈ ਫੌਜ ਦੇ ਪਾਇਲਟ ਦੀ ਮੌਤ ਹੋ ਗਈ ਹੈ। ਘਟਨਾ ਦੁਪਹਿਰ ਦੇ 12. 40 ਵਜ ਕੇ ਵਾਪਰੀ। ਘਟਨਾਕ੍ਰਮ ਦੀ ਸੂਚਨਾ ਮਿਲਦਿਆਂ ਹੀ ਰਾਜਲਦੇਸਰ ਥਾਣੇ ਦੀ ਪੁਲਸ ਟੀਮ ਮੌਕੇ ਲਈ ਰਵਾਨਾ ਹੋ ਗਈ ਜਦੋਂ ਕਿ ਪੁਲਸ ਵਲੋਂ ਹਾਲੇ ਤੱਕ ਅਧਿਕਾਰਤ ਤੌਰ `ਤੇ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜਹਾਜ਼ ਨੇ ਦਿੱਤਾ ਸੀ ਕੰਟਰੋਲ ਗੁਆ ਭਾਰਤੀ ਫੌਜ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਪ੍ਰਤੱਖ ਦਰਸ਼ੀ ਪ੍ਰੇਮ ਸਿੰਘ ਨੇ ਦੱਸਿਆ ਕਿ ਉਸਨੇ ਦੇਖਿਆ ਕਿ ਜਹਾਜ਼ ਨੇ ਆਪਣਾ ਕੰਟਰੋਲ ਗੁਆ ਦਿੱਤਾ ਸੀ, ਜਿਸ ਤੋਂ ਬਾਅਦ ਜਿਵੇਂ ਹੀ ਇਹ ਜ਼ਮੀਨ `ਤੇ ਡਿੱਗਿਆ ਜਹਾਜ਼ ਦੇ ਛੋਟੇ-ਛੋਟੇ ਟੁੱਕੜੇ ਹੋ ਗਏ ਅਤੇ ਖੇਤਾਂ ਵਿੱਚ ਅੱਗ ਲੱਗ ਗਈ। ਜਹਾਜ਼ ਦਾ ਮਲਬਾ ਚਾਰੇ ਪਾਸੇ ਫੈਲਿਆ ਹੋਇਆ ਹੈ।