
Latest update
0
ਡਾਇਮੰਡ ਲੀਗ ਜ਼ਰੀਏ ਓਲੰਪਿਕ ਦੀ ਤਿਆਰੀ ਸ਼ੁਰੂ ਕਰਨਗੇ ਨੀਰਜ ਤੇ ਕਿਸ਼ੋਰ
- by Aaksh News
- May 10, 2024

: ਓਲੰਪਿਕ ਚੈਂਪੀਅਨ ਨੀਰਜ ਚੋਪੜਾ ਸ਼ੁੱਕਰਵਾਰ ਨੂੰ ਦੋਹਾ ਡਾਇਮੰਡ ਲੀਗ ਦੇ ਇੱਕ ਰੋਜ਼ਾ ਪਹਿਲੇ ਗੇੜ ਜ਼ਰੀਏ ਪੈਰਿਸ ਓਲੰਪਿਕ ਦੀਆਂ ਆਪਣੀਆਂ ਤਿਆਰੀਆਂ ਸ਼ੁਰੂ ਕਰੇਗਾ। ਮੌਜੂਦਾ ਵਿਸ਼ਵ ਅਤੇ ਏਸ਼ਿਆਈ ਖੇਡ ਚੈਂਪੀਅਨ ਭਾਰਤ ਦੇ ਨੇਜ਼ਾ ਸੁੱਟਣ ਵਾਲੇ ਸਟਾਰ ਚੋਪੜਾ ਦਾ ਸਾਹਮਣਾ ਸਾਬਕਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਜ਼ ਅਤੇ ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਜੇਤੂ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ ਨਾਲ ਹੋਵੇਗਾ। ਏਸ਼ਿਆਈ ਖੇਡਾਂ ਦਾ ਤਗ਼ਮਾ ਜੇਤੂ ਭਾਰਤ ਦਾ ਕਿਸ਼ੋਰ ਜੇਨਾ ਡਾਇਮੰਡ ਲੀਗ ਵਿੱਚ ਪ੍ਰਦਰਸ਼ਨ ਕਰੇਗਾ। ਉਸ ਦਾ ਸਰਵੋਤਮ ਵਿਅਕਤੀਗਤ ਪ੍ਰਦਰਸ਼ਨ 87.54 ਮੀਟਰ ਹੈ, ਜਦਕਿ ਚੋਪੜਾ ਦਾ ਸਰਵੋਤਮ ਪ੍ਰਦਰਸ਼ਨ 89.94 ਮੀਟਰ ਹੈ, ਜੋ ਕੌਮੀ ਰਿਕਾਰਡ ਵੀ ਹੈ। ਯੂਰੋਪੀਅਨ ਚੈਂਪੀਅਨ ਜਰਮਨੀ ਦੇ ਜੂਲੀਅਨ ਵੇਬਰ ਵੀ ਦਸ ਖਿਡਾਰੀਆਂ ਵਿੱਚ ਸ਼ਾਮਲ ਹੈ, ਜੋ ਲੀਗ ਵਿੱਚ ਉੱਤਰੇਗਾ। ਇਸ ਮਗਰੋਂ ਲੀਗ ਦਾ ਦੂਜਾ ਗੇੜ 19 ਮਈ ਨੂੰ ਮੋਰੱਕੋ ਵਿੱਚ ਹੋਵੇਗਾ।