
Bigg Boss ਦਾ Ex-Contestant ਅਬਦੂ ਰੋਜ਼ਿਕ ਬਣਨ ਜਾ ਰਿਹਾ ਹੈ ਲਾੜਾ, ਭਾਰਤੀ ਨਹੀਂ ਇਸ ਦੇਸ਼ ਦੀ ਲੜਕੀ ਨਾਲ ਕਰਵਾਏਗਾ ਵ
- by Aaksh News
- May 10, 2024

ਤਜ਼ਾਕਿਸਤਾਨ ਦਾ ਰਹਿਣ ਵਾਲਾ ਅਬਦੂ ਰੋਜ਼ਿਕ ਨੇ ਜਦੋਂ ਤੋਂ ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ਬਿੱਗ ਬੌਸ 16 ਵਿਚ ਹਿੱਸਾ ਲਿਆ ਹੈ, ਉਦੋਂ ਤੋਂ ਉਨ੍ਹਾਂ ਦੀ ਕਿਸਮਤ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਸ਼ੋਅ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਉਸ ਨੇ ਮੁੰਬਈ ਵਿਚ ਆਪਣਾ ਰੈਸਟੋਰੈਂਟ ਖੋਲ੍ਹਿਆ, ਉਸ ਨੇ ਇਹ ਦੱਸਿਆ ਕਿ ਹੁਣ ਉਸ ਦਾ ਕੱਦ ਥੋੜ੍ਹਾ ਵੱਧ ਗਿਆ ਹੈ। :ਤਜ਼ਾਕਿਸਤਾਨ ਦਾ ਰਹਿਣ ਵਾਲਾ ਅਬਦੂ ਰੋਜ਼ਿਕ ਨੇ ਜਦੋਂ ਤੋਂ ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ਬਿੱਗ ਬੌਸ 16 ਵਿਚ ਹਿੱਸਾ ਲਿਆ ਹੈ, ਉਦੋਂ ਤੋਂ ਉਨ੍ਹਾਂ ਦੀ ਕਿਸਮਤ ਦੇ ਸਿਤਾਰੇ ਬੁਲੰਦੀਆਂ 'ਤੇ ਹਨ। ਸ਼ੋਅ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਉਸ ਨੇ ਮੁੰਬਈ ਵਿਚ ਆਪਣਾ ਰੈਸਟੋਰੈਂਟ ਖੋਲ੍ਹਿਆ, ਉਸ ਨੇ ਇਹ ਦੱਸਿਆ ਕਿ ਹੁਣ ਉਸ ਦਾ ਕੱਦ ਥੋੜ੍ਹਾ ਵੱਧ ਗਿਆ ਹੈ। ਬਿੱਗ ਬੌਸ 'ਚ ਛੋਟੇ ਬਾਈਜਾਨ ਬਣ ਕੇ ਮਸ਼ਹੂਰ ਹੋਏ ਅਬਦੂ ਰੋਜ਼ਿਕ ਦੀ ਜ਼ਿੰਦਗੀ 'ਚ ਹੁਣ ਇਕ ਹੋਰ ਚਮਤਕਾਰ ਹੋਇਆ ਹੈ। ਹਾਲ ਹੀ 'ਚ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਜਲਦ ਹੀ ਵਿਆਹ ਕਰਨ ਜਾ ਰਿਹਾ ਹੈ। ਆਪਣੀ ਹੋਣ ਵਾਲੀ ਪਤਨੀ ਲਈ ਮਹਿੰਗੀ ਮੁੰਦਰੀ ਖਰੀਦਣ ਨਾਲ ਅਬਦੂ ਨੇ ਇਹ ਵੀ ਦੱਸਿਆ ਕਿ ਉਸ ਦੀ ਲਾੜੀ ਕਿਸ ਦੇਸ਼ ਦੀ ਹੈ। ਅਬਦੂ ਰੋਜ਼ਿਕ ਜੋ ਆਪਣੀ ਹਰ ਖੁਸ਼ੀ ਪ੍ਰਸ਼ੰਸਕਾਂ ਨਾਲ ਸਾਂਝਾ ਕਰਦਾ ਹੈ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਅਹਿਮ ਜਾਣਕਾਰੀ ਵੀ ਦਿੱਤੀ। ਕੱਲ੍ਹ ਅਬਦੂ ਰੋਜ਼ਿਕ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਪ੍ਰਸ਼ੰਸਕਾਂ ਨਾਲ ਇਕ ਵੀਡੀਓ ਸਾਂਝੀ ਕੀਤੀ, ਜਿਸ ਨੂੰ ਸ਼ੇਅਰ ਕਰਦਿਆਂ ਉਸ ਨੇ ਦੱਸਿਆ ਕਿ ਉਹ ਚਾਹੁੰਦਾ ਸੀ ਕਿ ਉਸ ਨੂੰ ਪਿਆਰ ਹੋਵੇ ਤੇ ਉਸ ਨੂੰ ਉਹ ਕੁੜੀ ਮਿਲ ਗਈ ਹੈ, ਜੋ ਉਸ ਦੀ ਇੱਜ਼ਤ ਕਰਦੀ ਹੈ ਅਤੇ ਬਹੁਤ ਪਿਆਰ ਦੇ ਰਹੀ ਹੈ। ਮੈਂ ਬਹੁਤ ਖੁਸ਼ ਤੇ ਸ਼ੁਕਰਗੁਜ਼ਾਰ ਹਾਂ। ਇਸ ਵੀਡੀਓ ਨੂੰ ਸਾਂਝਾ ਕਰਨ ਨਾਲ ਅਬਦੂ ਰੋਜ਼ਿਕ ਨੇ ਪ੍ਰਸ਼ੰਸਕਾਂ ਨੂੰ ਆਪਣੀ ਲਾੜੀ ਲਈ ਹੀਰੇ ਦੀ ਅੰਗੂਠੀ ਵੀ ਦਿਖਾਈ, ਜੋ ਦਿਲ ਦੇ ਸ਼ੇਪ ਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਬਦੂ ਰੋਜ਼ਿਕ ਨੇ ਕੈਪਸ਼ਨ 'ਚ ਲਿਖਿਆ, 'ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਅਜਿਹਾ ਪਿਆਰ ਲੱਭ ਸਕਾਂਗਾ, ਜੋ ਮੇਰੀ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਮੁਸੀਬਤ ਨਾ ਸਮਝੇ। 7 ਜੁਲਾਈ ਦੀ ਤਰੀਕ ਨੂੰ ਸੇਵ ਕਰ ਲਵੋ।' ਇੰਡੀਆ ਨਹੀਂ ਇਸ ਦੇਸ਼ ਦੀ ਹੈ ਲਾੜੀ ਤੁਸੀਂ ਆਪਣੇ ਹਿੰਦੀ ਗੀਤਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਅਬਦੂ ਰੋਜ਼ਿਕ ਭਾਰਤ ਨੂੰ ਕਿੰਨਾ ਪਿਆਰ ਕਰਦਾ ਹੈ। ਹਾਲਾਂਕਿ ਪ੍ਰਸ਼ੰਸਕਾਂ ਨੂੰ ਇਹ ਜਾਣ ਕੇ ਥੋੜ੍ਹੀ ਨਿਰਾਸ਼ਾ ਹੋਵੇਗੀ ਕਿ ਉਸ ਦੀ ਪ੍ਰੇਮਿਕਾ ਭਾਰਤ ਦੀ ਨਹੀਂ ਹੈ ਸਗੋਂ ਯੂਏਈ ਦੇ ਸ਼ਾਰਜਾਹ ਦੀ ਰਹਿਣ ਵਾਲੀ ਲੜਕੀ ਨੂੰ ਆਪਣੀ ਦੁਲਹਨ ਬਣਾਉਣ ਜਾ ਰਿਹਾ ਹੈ। ਜਿਵੇਂ ਹੀ ਗਾਇਕ ਅਬਦੂ ਰੋਜ਼ਿਕ ਨੇ ਇਹ ਖੁਸ਼ੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਤਾਂ ਉਸ ਦੇ ਪ੍ਰਸ਼ੰਸਕਾਂ ਨੇ ਲਾੜੀ ਦੇਖਣ ਦੀ ਮੰਗ ਕੀਤੀ।