
ਨਿਊ ਸੈਂਚੂਰੀ ਇਨਕਲੇਵ ਬਲਾਕ ਬੀ ਵਾਰਡ ਨੰ 59 ਅਬਲੋਵਾਲ ਦੀ ਮੀਟਿੰਗ ਆਯੋਜਿਤ
- by Jasbeer Singh
- May 24, 2025

ਨਿਊ ਸੈਂਚੂਰੀ ਇਨਕਲੇਵ ਬਲਾਕ ਬੀ ਵਾਰਡ ਨੰ 59 ਅਬਲੋਵਾਲ ਦੀ ਮੀਟਿੰਗ ਆਯੋਜਿਤ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਹੋਈ ਚੋਣ ਪਟਿਆਲਾ, 24 ਮਈ : ਨਿਊ ਸੈਂਚੁਰੀ ਇਨਕਲੇਵ ਬਲਾਕ ਬੀ ਦੀ ਇਕ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਕਾਲੋਨੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਨ੍ਹਾਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਵਿਚ ਚੇਅਰਮੈਨ ਅਜੈ ਕੁਮਾਰ ਚੌਧਰੀ, ਪ੍ਰਧਾਨ ਗੁਰਮੀਤ ਸਿੰਘ ਦਿਓਲ, ਜਨਰਲ ਸਕੱਤਰ ਮਨੋਹਰ ਸਿੰਘ ਮਹਿਰਾ, ਸੀਨੀਅਰ ਮੀਤ ਪ੍ਰਧਾਨ ਹੇਮਰਾਜ, ਖਜਾਨਚੀ ਰਾਜ ਕੁਮਾਰ, ਉਪ ਖਜਾਨਚੀ ਮਨਪ੍ਰੀਤ ਸਿੰਘ, ਮੀਤ ਪ੍ਰਧਾਨ ਪੰਜਾਬ ਸਿੰਘ,ਪ੍ਰੈਸ ਸਕੱਤਰ ਦਿਨੇਸ਼ ਕੁਮਾਰ, ਮੁੱਖ ਸਲਾਹਕਾਰ ਰਾਮ ਸਿੰਘ, ਸਲਾਹਕਾਰ ਗੁਰਦੇਵ ਸਿੰਘ, ਅਸ਼ਵਨੀ ਕੁਮਾਰ ਸ਼ਰਮਾ ਤੇ ਗੁਰਦੀਪ ਸਿੰ ਮਾਨ ਚੁਣੇ ਗਏ। ਇਸ ਤੋਂ ਇਲਾਵਾ ਕਾਰਜਕਾਰੀ ਮੈਂਬਰਾਂ ਵਿਚ ਗੁਰਮੀਤ ਮਾਨ, ਵਿਨੋਦ ਕੁਮਾਰ, ਕ੍ਰਿਸ਼ਨ ਕੁਮਾਰ, ਰਣਜੀਤ ਸਿੰਘ ਤੇ ਬਲਵੀਰ ਸਿੰਘ ਚੁਣੇ ਗਏ ।