
Business
0
ਨਵੀਂ ਦਿੱਲੀ: ਨਰੇਲਾ ’ਚ ਫੂਡ ਪ੍ਰੋਸੈਸਿੰਗ ਯੂਨਿਟ ਨੂੰ ਅੱਗ ਲੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਤੇ 6 ਜ਼ਖ਼ਮੀ
- by Aaksh News
- June 9, 2024

ਰਾਸ਼ਟਰੀ ਰਾਜਧਾਨੀ ਦੇ ਨਰੇਲਾ ਉਦਯੋਗਿਕ ਖੇਤਰ ਵਿਚ ਅੱਜ ਤੜਕੇ ਫੂਡ ਪ੍ਰੋਸੈਸਿੰਗ ਯੂਨਿਟ ਵਿਚ ਧਮਾਕੇ ਤੋਂ ਬਾਅਦ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। ਤੜਕੇ 3.35 ਵਜੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਮਿਲੀ ਕਿ ਸੁੱਕੀ ਮੂੰਗੀ ਦੀ ਦਾਲ ਪ੍ਰੋਸੈਸਿੰਗ ਵਾਲੀ ਸ਼ਿਆਮ ਕ੍ਰਿਪਾ ਫੂਡਜ਼ ਪ੍ਰਾਈਵੇਟ ਲਿਮਟਿਡ ਫੈਕਟਰੀ ਵਿੱਚ ਅੱਗ ਲੱਗ ਗਈ ਹੈ। ਅੱਗ ਨੇ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਕੁਝ ਮਜ਼ਦੂਰ ਇਸ ਵਿੱਚ ਫਸ ਗਏ। ਫਾਇਰ ਬ੍ਰਿਗੇਡ ਦੀਆਂ 14 ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਅਤੇ ਇਮਾਰਤ ‘ਚੋਂ 9 ਲੋਕਾਂ ਨੂੰ ਬਚਾਇਆ ਗਿਆ।