
ਨਿਊ ਮਹਾਂਵੀਰ ਸੇਵਾ ਦਲ ਬੜੀ ਧੂਮ ਧਾਮ ਨਾਲ ਨਿਕਲੀ ਜਾਵੇਗੀ ਮਹਾਂ ਸ਼ਿਵਰਾਤਰੀ ਦੀ 23ਵੀਂ ਵਿਸ਼ਾਲ ਪ੍ਰਭਾਤ ਫੇਰੀ
- by Jasbeer Singh
- January 13, 2025

ਨਿਊ ਮਹਾਂਵੀਰ ਸੇਵਾ ਦਲ ਬੜੀ ਧੂਮ ਧਾਮ ਨਾਲ ਨਿਕਲੀ ਜਾਵੇਗੀ ਮਹਾਂ ਸ਼ਿਵਰਾਤਰੀ ਦੀ 23ਵੀਂ ਵਿਸ਼ਾਲ ਪ੍ਰਭਾਤ ਫੇਰੀ ਪਟਿਆਲਾ : ਹਰ ਸਾਲ ਦੀ ਤਰਾਂ ਇਸ ਸਾਲ ਵੀਂ ਨਿਊ ਮਹਾਂਵੀਰ ਸੇਵਾ ਦਲ ਵੱਲੋ ਮਹਾਂਸ਼ਿਵਰਾਤੀ ਦੇ ਸੁਭ ਮੌਕੇ ਤੇ ਤ੍ਰਿਨੈਤਰ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਜਾਵੇਗਾ । 26 ਫ਼ਰਵਰੀ 2025 ਨੂੰ ਸ਼ਿਵਰਾਤੀ ਹੈ ਅਤੇ 16 ਫ਼ਰਵਰੀ 2025 ਦਿਨ ਐਂਤਵਾਤ ਤੋਂ ਸਵੇਰੇ 05:00 ਵਜੇ ਤੋਂ 07:00 ਵਜੇ ਤੱਕ ਰੋਜਾਨਾ 11 ਦਿਨ ਪ੍ਰਭਾਤ ਫੇਰੀ ਨਿਕਲੀ ਜਾਵੇਗੀ । ਇਸ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਧਾਨ ਅਮਿਤ ਸ਼ਰਮਾ ਦੀ ਅਗਵਾਈ ਦੇ ਵਿੱਚ ਇਕ ਅਹਿਮ ਮੀਟਿੰਗ ਕੀਤੀ ਗਈ, ਜਿਸ ਵਿੱਚ ਸਮਹੂ ਮੈਂਬਰਾਂ ਵੱਲੋ ਸਿਰਕਤ ਕੀਤੀ ਗਈ, ਜਿਸ ਵਿੱਚ ਪਾਲਕੀ ਨੂੰ ਨਵੀ ਦਿੱਖ ਦੇਣ ਲਈ ਰਾਜਨ ਸ਼ਰਮਾ ਅਤੇ ਸੰਜੀਵ ਕੁਮਾਰ ਮਾਨਾ ਦੀ ਡਿਊਟੀ ਲਗਾਈ ਗਈ, ਇਸੇ ਤਰਾਂ ਪਾਲਕੀ ਲਈ ਅਤੇ ਸਿੰਗਰਾਂ ਲਈ ਸਾਊਂਡ ਲਈ ਸੰਜੀਵ ਸ਼ਰਮਾ ਡਿਪੀ ਅਤੇ ਅਨਿਲ ਸ਼ਰਮਾ ਦੀ ਡਿਊਟੀ ਲਗਾਈ ਗਈ, ਸ਼ਿਵ ਭਗਤਾ ਦੇ ਘਰ ਪ੍ਰਭਾਤ ਫੇਰੀ ਦੀ ਬੁਕਿੰਗ ਦਾ ਪ੍ਰਬੰਧ ਰਾਜੀਵ ਵਰਮਾ, ਭੁਪਿੰਦਰ ਕੁਮਾਰ ਭੋਲੂ ਅਤੇ ਘਨਸ਼ਾਮ ਕੁਮਾਰ ਜੀ ਦੀ ਦੇਖਰੇਖਾ ਵਿੱਚ ਹੋਵੇਗਾ । ਜਾਗੋ ਦਾ ਪ੍ਰਬੰਧ ਅਕਾਸ਼ ਸ਼ਰਮਾ ਬੋਕਸਰ ਅਤੇ ਜਸਪ੍ਰੀਤ ਸਿੰਘ ਲੱਕੀ ਵੱਲੋ ਕੀਤਾ ਜਾਵੇਗਾ । ਨਿਊ ਮਹਾਂਵੀਰ ਸੇਵਾ ਦਲ ਪਿਛਲੇ 22 ਸਾਲਾ ਤੋਂ ਪ੍ਰਭਾਤ ਫੇਰੀ ਨਿਕਲ ਰਿਹਾ ਹੈ, ਅਤੇ ਸ਼ਿਵਰਾਤੀ ਤੋਂ ਇਕ ਦਿਨ ਪਹਿਲ ਵਿਸ਼ਾਲ ਜਾਗੋ ਦਾ ਆਯੋਜਨ ਕੀਤਾ ਜਾਂਦਾ ਹੈ । ਇਸ ਸਾਲ ਵੀਂ 25 ਫ਼ਰਵਰੀ 2025 ਨੂੰ ਭੋਲੇ ਨਾਥ ਦੇ ਵਿਆਹ ਦੀ ਖੁਸ਼ੀ ਵਿੱਚ ਜਾਗੋ ਨਿਕਲੀ ਜਾਏਗੀ । ਇਸ ਮੌਕੇ ਪ੍ਰਧਾਨ ਅਮਿਤ ਸ਼ਰਮਾ, ਘਨਸ਼ਾਮ ਕੁਮਾਰ, ਉੱਘੇ ਸਮਾਜ ਸੇਵਕ ਅਕਾਸ਼ ਸ਼ਰਮਾ ਬੋਕਸਰ, ਰਾਜੀਵ ਵਰਮਾ, ਸੰਜੀਵ ਸ਼ਰਮਾ ਡਿਪੀ, ਅਨਿਲ ਸ਼ਰਮਾ, ਰਾਜਨ ਸ਼ਰਮਾ ਕਾਲਾ, ਸੰਜੀਵ ਕੁਮਾਰ ਮਾਨਾ, ਅਮਨ ਸ਼ਰਮਾ, ਅਨੂੰਰਾਜਵੀਰ, ਭੁਪਿੰਦਰ ਕੁਮਾਰ ਭੋਲੂ, ਜਸਪ੍ਰੀਤ ਸਿੰਘ ਲੱਕੀ, ਯੋਗੇਸ਼ ਮਿੱਤਲ, ਮੋਹਿਤ ਸ਼ਰਮਾ ਬੰਟੀ, ਕਰਨ ਸ਼ਰਮਾ ਸ਼ੰਟੀ, ਅਕਾਸ਼ ਸ਼ਰਮਾ ਟਿਨੂੰ, ਸੁਨੀਲ ਕੁਮਾਰ, ਨਰਿੰਦਰ ਸਿੰਘ, ਰਮਨ ਕੁਮਾਰ, ਰਾਜਿੰਦਰ ਕੁਮਾਰ ਖੋਪਾ, ਮੁਕੇਸ਼ ਕੁਮਾਰ, ਪੋਰੂ ਮਲਹੋਤਰਾ, ਓਮ ਪ੍ਰਕਾਸ਼ ਗਰਗ, ਸੋਨੂੰ ਮਿੱਤਲ, ਸੰਜੀਵ ਖੋਸਲਾ, ਨਰੇਸ਼ ਪੰਡਿਤ ਜੀ, ਸੁਮੀਤ ਕਸਯਪ, ਨਰੇਸ਼ ਰਜੋਰੀਆਂ, ਮਨੀ ਵਰਮਾ, ਸੀਤਾ ਰਾਮ ਆਦਿ ਵਿਸ਼ੇਸ ਤੋਰ ਤੇ ਹਜ਼ਾਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.