ਸਰਾਫਾ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਹੋਇਆ ਗਠਨ ਪਟਿਆਲਾ, 13 ਜਨਵਰੀ 2026 : ਸਰਾਫਾ ਵੈਲਫੇਅਰ ਐਸੋਸੀਏਸ਼ਨ ਜਿਲਾ ਪਟਿਆਲਾ ਦੀ ਨਵੀਂ ਟੀਮ ਦਾ ਸਰਬ ਸੰਮਤੀ ਨਾਲ ਗਠਨ ਕਰ ਦਿੱਤਾ ਗਿਆ। ਇਸ ਮੌਕੇ ਪਿਛਲੇ ਲਗਾਤਾਰ 14 ਸਾਲ ਤੋਂ ਪ੍ਰਧਾਨ ਚਲੇ ਆ ਰਹੇ ਮਨੋਜ ਸਿੰਗਲਾ ਨੂੰ ਇੱਕ ਵਾਰ ਫਿਰ ਤੋਂ ਐਸੋਸੀਏਸ਼ਨ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪਰਮਜੀਤ ਸਿੰਘ ਕਾਲਾ ਨੂੰ ਸੀਨੀ. ਮੀਤ ਪ੍ਰਧਾਨ ਅਤੇ ਅਸ਼ੋਕ ਗਰਗ ਨੂੰ ਮੁੜ ਤੋਂ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ 100 ਦੇ ਕਰੀਬ ਜਿਉਲਰ ਵਪਾਰੀ ਮੀਟਿੰਗ ਵਿੱਚ ਹਾਜ਼ਰ ਹੋਏ। ਇਸ ਮੌਕੇ ਮਨੋਜ ਸਿੰਗਲਾ, ਅਸ਼ੋਕ ਗਰਗ ਅਤੇ ਹੋਰ ਨੁਮਾਇੰਦਿਆਂ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਕਿਸੇ ਵੀ ਜਿਉਲਰ ਵਪਾਰੀ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਐਸੋਸੀਏਸ਼ਨ ਸਦਾ ਹੀ ਉਸ ਨਾਲ ਖੜੀ ਹੈ। ਇਸ ਮੌਕੇ ਸਵਰਨਕਾਰ ਐਸੋਸੀਏਸ਼ਨ ਦੀ ਟੀਮ ਵੱਲੋਂ ਸਰਾਫਾ ਐਸੋਸੀਏਸ਼ਨ ਦੀ ਨਵੀਂ ਟੀਮ ਨੂੰ ਮੌਕੇ ਤੇ ਪਹੁੰਚ ਕੇ ਸਨਮਾਨਿਤ ਵੀ ਕੀਤਾ ਗਿਆ। ਨਵੀਂ ਬਣੀ ਟੀਮ ਅਨੁਸਾਰ ਤਿਲਕ ਰਾਜ ਸੀਨੀ. ਪੈਟਰਨ, ਸੰਦੀਪ ਮਿੱਤਲ ਅਤੇ ਰਕੇਸ਼ ਕਟਾਰੀਆ ਪੈਟਰਨ, ਨਰਿੰਦਰ ਖੰਨਾ ਚੇਅਰਮੈਨ, ਪਰਮਜੀਤ ਸਿੰਘ ਕਾਲਾ ਸੀਨੀ. ਮੀਤ ਪ੍ਰਧਾਨ, ਰਾਜਿੰਦਰ ਮਹਿੰਦਰੂ ਮੀਤ ਪ੍ਰਧਾਨ, ਅਸ਼ੋਕ ਗਰਗ ਜਨਰਲ ਸਕੱਤਰ, ਰਜਿੰਦਰ ਗੋਇਲ ਸਕੱਤਰ, ਗੌਰਵ ਖੰਨਾ ਖਜਾਨਚੀ, ਗਿਆਨ ਚੰਦ, ਸਤਿੰਦਰ ਗੁਪਤਾ, ਹਰਪ੍ਰੀਤ ਸਿੰਘ ਐਡਵਾਈਜ਼ਰ, ਕ੍ਰਿਸ਼ਨ ਕੁਮਾਰ, ਰਜੇਸ਼, ਅਸ਼ੀਸ਼ ਜੈਨ, ਵਿਵੇਕ, ਨੰਦੀ ਵਰਮਾ, ਕੇਵਲ, ਮੁਨੀਰ ਮਿੱਤਲ, ਕਮਲਜੀਤ ਸਿੰਘ, ਮੁਨੀਸ਼ ਮਿੱਤਲ, ਭਰਤ ਸ਼ਰਮਾ, ਗੋਪਾਲ, ਹਿਮਾਂਸ਼ੂ ਜਿੰਦਲ ਸਾਰੇ ਹੀ ਐਗਜੀਕਿਊਟਿਵ ਮੈਂਬਰ ਅਤੇ ਜਸਵਿੰਦਰ ਜੁਲਕਾ ਮੀਡੀਆ ਇੰਚਾਰਜ ਨਿਯੁਕਤ ਕੀਤੇ ਗਏ।
