ਅਨਿਲ ਅੰਬਾਨੀ ਦੇ ਬੇਟੇ ਅਨਮੋਲ ਨੂੰ ਹਾਈ ਕੋਰਟ ਤੋਂ ਝਟਕਾ ਨਵੀਂ ਦਿੱਲੀ, 13 ਜਨਵਰੀ 2026 : ਦਿੱਲੀ ਹਾਈ ਕੋਰਟ ਨੇ ਉਦਯੋਗਪਤੀ ਅਨਿਲ ਅੰਬਾਨੀ ਦੇ ਬੇਟੇ ਜੈ ਅਨਮੋਲ ਅੰਬਾਨੀ ਨੂੰ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ (ਆਰ. ਐੱਚ. ਐੱਫ. ਐੱਲ.) ਦੇ ਬੈਂਕ ਖਾਤੇ ਨੂੰ ਧੋਖਾਦੇਹੀ ਵਾਲਾ ਐਲਾਨ ਕਰਨ ਦੀ ਕਾਰਵਾਈ ਦੇ ਸਬੰਧ 'ਚ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ 'ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ । ਯੂਨੀਅਨ ਬੈਂਕ ਦੇ ਨੋਟਿਸ 'ਤੇ ਰੋਕ ਤੋਂ ਇਨਕਾਰ ਕਰਦਿਆਂ ਦਿੱਤਾ 10 ਦਿਨਾਂ ਦਾ ਸਮਾਂ ਜਸਟਿਸ ਜਸਮੀਤ ਸਿੰਘ ਨੇ ਪਟੀਸ਼ਨਕਰਤਾ ਅਤੇ ਆਰ. ਐੱਚ. ਐੱਫ. ਐੱਲ. ਦੇ ਨਿਰਦੇਸ਼ਕ ਜੈ ਅਨਮੋਲ ਅੰਬਾਨੀ ਨੂੰ 10 ਦਿਨਾਂ ਦੇ ਅੰਦਰ ਬੈਂਕ ਦੇ ਸਾਹਮਣੇ ਆਪਣਾ ਪੱਖ ਰੱਖਣ ਲਈ ਕਿਹਾ ਅਤੇ ਸਪੱਸ਼ਟ ਕੀਤਾ ਕਿ ਬੈਂਕ ਵੱਲੋਂ ਇਸ ਤੋਂ 7 ਬਾਅਦ ਲਏ ਗਏ ਕਿਸੇ ਵੀ ਫੈਸਲੇ ਦਾ ਪ੍ਰਭਾਵ ਇਸ ਮਾਮਲੇ 'ਚ ਅਦਾਲਤ ਦੇ ਹੁਕਮਾਂ ਦੇ ਅਧੀਨ ਹੋਵੇਗਾ । 30 ਜਨਵਰੀ ਨੂੰ ਸੁਣਵਾਈ ਲਈ ਜੈ ਨੂੰ ਹੋਣਾ ਪਵੇਗਾ ਨਿੱਜੀ ਤੌਰ ਤੇ ਪੇਸ਼ ਜੱਜ ਨੇ ਬੈਂਕ ਨੂੰ ਇਕ ਸਪੱਸ਼ਟ ਹੁਕਮ ਜਾਰੀ ਕਰਨ ਅਤੇ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ । ਅਦਾਲਤ ਨੇ ਜੈ ਅਨਮੋਲ ਅੰਬਾਨੀ ਨੂੰ ਕਿਹਾ ਕਿ ਤੁਸੀਂ ਕਾਰਨ ਦੱਸੋ ਨੋਟਿਸ 'ਚ ਆਪਣੀਆਂ ਦਲੀਲਾਂ ਪੇਸ਼ ਕਰੋ । ਤੁਹਾਨੂੰ ਜੋ ਵੀ ਕਹਿਣਾ ਹੈ, ਉਹ ਉਸ ਦਾ ਜਵਾਬ ਦੇਣਗੇ । ਮੈਂ ਕਾਰਨ ਦੱਸੋ ਨੋਟਿਸ 'ਤੇ ਰੋਕ ਨਹੀਂ ਲਾਵਾਂਗਾ । ਮੈਂ ਇਹ ਨਹੀਂ ਕਹਾਂਗਾ ਕਿ ਉਹ ਮਾਮਲੇ 'ਚ ਅੱਗੇ ਨਾ ਵਧਣ। ਮੈਂ ਪਟੀਸ਼ਨ ਨੂੰ ਪੈਂਡਿੰਗ ਰੱਖਾਂਗਾ । ਦੇਖਦੇ ਹਾਂ ਕੀ ਹੁਕਮ ਆਉਂਦਾ ਹੈ । ਜੈ ਅਨਮੋਲ 30 ਜਨਵਰੀ ਨੂੰ ਸੁਣਵਾਈ ਲਈ ਨਿੱਜੀ ਤੌਰ 'ਤੇ ਪੇਸ਼ ਹੋਵੇਗਾ ।
