ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਇੱਕ ਨਵਜੰਮੇ ਬੱਚੇ ਦੀ ਉਸ ਵਕਤ ਮੌਤ ਹੋ ਗਈ, ਜਦੋਂ ਜਨਮ ਤੋਂ ਕੁਝ ਸਮੇਂ ਬਾਅਦ ਉਸ ਦੀ ਮਾਂ ਉਸ ਨੂੰ ਹਸਪਤਾਲ ’ਚ ਹੀ ਛੱਡ ਕੇ ਚਲੀ ਗਈ। ਉਧਰ ਬੱਚੇ ਦੀ ਮੌਤ ਮਗਰੋਂ ਸਥਾਨਕ ਪੁਲੀਸ ਨੇ ਇਸ ਮਹਿਲਾ ਦੇ ਖਿਲਾਫ਼ ਧਾਰਾ 317 ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਇੱਕ ਮਹਿਲਾ ਇੱਥੋਂ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਹੋਈ ਸੀ ਜਿਸ ਨੇ ਇੱਕ ਲੜਕੇ ਨੂੰ ਜਨਮ ਦਿੱਤਾ ਪਰ ਇਸ ਤੋਂ ਜਲਦੀ ਬਾਅਦ ਉਸ ਨੇ ਡਾਕਟਰਾਂ ਨੂੰ ਕਿਹਾ ਕਿ ਉਸ ਨੂੰ ਛੁੱਟੀ ਦੇ ਦਿੱਤੀ ਜਾਵੇ, ਕਿਉਂਕਿ ਉਸ ਪਾਸ ਪੈਸੇ ਨਹੀਂ ਹਨ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਅਜੇ ਉਸ ਨੂੰ ਡਾਕਟਰਾਂ ਦੀ ਨਿਗਰਾਨੀ ’ਚ ਰਹਿਣ ਦੀ ਲੋੜ ਹੈ। ਇਸ ਕਰਕੇ ਛੁੱਟੀ ਨਹੀਂ ਮਿਲ ਸਕਦੀ। ਹਸਪਤਾਲ ਪ੍ਰਬੰਧਕਾਂ ਦੇ ਦੱਸਣ ਮੁਤਾਬਿਕ ਇਸ ਮਗਰੋਂ ਇਹ ਮਹਿਲਾ ਆਪਣਾ ਨਵਜੰਮਿਆ ਬੱਚਾ ਹਸਪਾਤਲ ’ਚ ਹੀ ਛੱਡ ਕੇ ਚਲੀ ਗਈ। ਇਸ ਦੀ ਇਤਲਾਹ ਮਿਲਣ ’ਤੇ ਹਸਪਤਾਲ ’ਚ ਹੀ ਸਥਿਤ ਪੁਲੀਸ ਚੌਕੀ ਦੇ ਇੰਚਾਰਜ ਜਪਨਾਮ ਸਿੰਘ ਵਿਰਕ ਤੇ ਟੀਮ ਨੇ ਵੀ ਉਸ ਦੀ ਆਸੇ ਪਾਸੇ ਕਾਫ਼ੀ ਭਾਲ਼ ਕੀਤੀ, ਪਰ ਉਹ ਕਿਧਰੇ ਵੀ ਨਜ਼ਰ ਨਾ ਆਈ ਜਿਸ ਕਰਕੇ ਇਸ ਬੱਚੇ ਦੀ ਸਕਿਊਰਟੀ ਵਜੋਂ ਵਾਰਡ ’ਚ ਹੀ ਇੱਕ ਮਹਿਲਾ ਪੁਲੀਸ ਕਰਮਚਾਰੀ ਤਾਇਨਾਤ ਕੀਤੀ ਗਈ। ਇੱਕ ਦਿਨ ਬਾਅਦ ਬੱਚੇ ਦੀ ਹਸਪਤਾਲ ’ਚ ਹੀ ਮੌਤ ਹੋ ਗਈ। ਡਾ. ਮਿਸਲ ਅਲੀ ਦੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ਵਿੱਚ ਬੱਚੇ ਦੀ ਮਾਂ ਸੂਰਤੀ ਪਤਨੀ ਬਬਲੀ ਵਾਸੀ ਲੁਧਿਆਣਾ ਦੇ ਖਿਲਾਫ਼ ਧਾਰਾ 317 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਰ ਅਜੇ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.