
ਲੋਕ ਸਭਾ ਇੰਚਾਰਜ ਬਲਜਿੰਦਰ ਢਿੱਲੋ ਨੂੰ ਕੀਤਾ ਨਵ-ਨਿਯੁਕਤ ਅਹੁਦੇਦਾਰਾਂ ਨੇ ਸਨਮਾਨ
- by Jasbeer Singh
- July 19, 2025

ਲੋਕ ਸਭਾ ਇੰਚਾਰਜ ਬਲਜਿੰਦਰ ਢਿੱਲੋ ਨੂੰ ਕੀਤਾ ਨਵ-ਨਿਯੁਕਤ ਅਹੁਦੇਦਾਰਾਂ ਨੇ ਸਨਮਾਨਤ ਪਟਿਆਲਾ 19 ਜੁਲਾਈ 2025 : ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋ ਵੱਲੋ ਆਪਣੇ ਦਫਤਰ ਵਿਖੇ ਵਖ-ਵਖ ਵਿੰਗਾਂ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ, ਜਿਨ੍ਹਾਂ ਵਿਚ ਹਰਪਾਲ ਜੁਨੇਜਾ ਮੀਡੀਆ ਇੰਚਾਰਜ ਮਾਲਵਾ ਈਸਟ ਜੋਨ ,ਵੀਰਪਾਲ ਕੌਰ ਇੰਚਾਰਜ ਮਾਲਵਾ ਜੋਨ ਮਹਿਲਾ ਵਿੰਗ ਪੰਜਾਬ, ਮੋਹਿੰਦਰ ਮੋਹਨ ਮਾਲਵਾ ਜੋਨ ਸੇਕਟਰੀ, ਗ਼ਜਨ ਸਿੰਘ ਜਿਲਾ ਮੀਡਿਆ ਸੇਕਟਰੀ ਪਟਿਆਲਾ,ਪ੍ਰਿੰਸ ਲਾਬਾ ਜਿਲਾ ਮੀਡੀਆ ਇੰਚਾਰਜ ਪਟਿਆਲਾ, ਮੋਹਿਤ ਕੁਕਰੇਜਾ ਜਿਲਾ ਸੋਸਲ ਮੀਡੀਆ ਇੰਚਾਰਜ ਪਟਿਆਲਾ, ਸੁਮਿਤ ਤਾਕੇਜਾ ਸੋਸਲ ਮੀਡੀਆ ਇੰਚਾਰਜ ਪਟਿਆਲਾ, ਸਵੇਤਾ ਜਿੰਦਲ ਜਿਲਾ ਮਹਿਲਾ ਵਿੰਗ ਇੰਚਾਰਜ ਪਟਿਆਲਾ ਰੂਰਲ, ਮੋਨਿਕਾ ਸ਼ਰਮਾ ਜਿਲਾ ਮਹਿਲਾ ਵਿੰਗ ਇੰਚਾਰਜ ਪਟਿਆਲਾ ਸ਼ਹਿਰੀ, ਕੁਲ੍ਮੀਤ ਸਿੰਘ ਕੋਹਲੀ ਜਿਲਾ ਸੋਸਲ ਮੀਡੀਆ ਸੇਕਟਰੀ ਪਟਿਆਲਾ,ਪ੍ਰਿੰਸ ਤਿਆਗੀ ਨਸ਼ਾ ਮੁਕਤੀ ਉਪ-ਕੋਆਰਡੀਨੇਟਰ ਪਟਿਆਲਾ, ਜਗਦੀਪ ਸਿੰਘ ਹਲਕਾ ਉਪ-ਕੋਆਰਡੀਨੇਟਰ ਪਟਿਆਲਾ ਸਾਮਿਲ ਸਨ। ਇਸ ਮੌਕੇ ਢਿੱਲੋ ਨੇ ਬੋਲਦਿਆ ਦਸਿਆ ਕੀ ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ, ਮੁਖ ਮੰਤਰੀ ਭਗਵੰਤ ਮਾਨ, ਮੁਨੀਸ ਸਿਸੋਦੀਆ ਪੰਜਾਬ ਪ੍ਰਭਾਰੀ ,ਅਮਨ ਅਰੋੜਾ ਪੰਜਾਬ ਪ੍ਰਧਾਨ ,ਵਿਨੋਦ ਟਾਂਡਾ ਕੋਮੀ ਮੀਡਿਆ ਇੰਚਾਰਜ, ਬਲਤੇਜ ਪੰਨੂ ਇੰਚਾਰਜ ਨਸ਼ਾ ਮੁਕਤੀ ਮੋਰਚਾ ਪੰਜਾਬ ਵੱਲੋ ਤਜਰਬੇਕਾਰ ਅਤੇ ਮਹਿਨਤੀ ਅਹੁਦੇਦਾਰਾਂ ਦੀ ਚੋਣ ਕਰਨ ਤੇ ਧੰਨਵਾਦ ਕੀਤਾ, ਜਿਸ ਨਾਲ ਸੰਗਠਨ ਅਤੇ ਪਾਰਟੀ ਦੀ ਮਜਬੂਤੀ ਹੋਵੇਗੀ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਜਮੀਨੀ ਪਧਰ ਤੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਜਿਸ ਨਾਲ 2027 ਦੀਆਂ ਵਿਧਾਨ ਸਭਾ ਚੋਣਾ ਜਿੱਤ ਕੇ ਦੁਬਾਰਾ ਸਰਕਾਰ ਬਣੇਗੀ । ਉਨ੍ਹਾਂ ਕਿਹਾ ਕਿ ਪਾਰਟੀ ਦੇ ਪੁਰਾਣੇ ਟਕਸਾਲੀ ਆਗੂਆ ਨਾਲ ਮੇਲ ਮਿਲਾਪ ਅਤੇ ਤਾਲਮੇਲ ਕਰਕੇ ਹੋਰ ਜਿਮੇਵਾਰੀਆਂ ਦਿਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਨਵਾਂ ਲੋਕ ਸਭਾ ਦਫਤਰ ਢਿੱਲੋ ਰੈਜੀਡੈਂਸੀ ਵਿਖੇ ਖੋਲਿਆ ਗਿਆ ਹੈ, ਜਿਥੇ ਪਾਰਟੀ ਵਲੰਟੀਅਰ ਆਪਣੀ ਸਕਾਇਤ ਅਤੇ ਮੁਸਕਿਲ ਦਰਜ ਕਰਾ ਸਕਦੇ ਹਨ ਅਤੇ ਮੈਨੂੰ ਮਿਲ ਸਕਦੇ ਹਨ,ਉਹਨਾ ਦੀ ਗੱਲ ਪਾਰਟੀ ਹਾਈ ਕਮਾਨ ਤੱਕ ਪਹੁੰਚਾਈ ਜਾਵੇਗੀ। ਇਸ ਮੋਕੇ ਅੰਗਰੇਜ ਸਿੰਘ ਰਾਮਗੜ ਮੈਬਰ ਸਿਹਤ ਵਿਭਾਗ, ਰਾਜ ਕੁਮਾਰ ਮਿਠਾਰੀਆ ਲੋਕ ਸਭਾ ਆਫਿਸ ਇੰਚਾਰਜ ਪਟਿਆਲਾ,ਕ੍ਰਿਸਨ ਕੁਮਾਰ ਬਲਾਕ ਪ੍ਰਧਾਨ ,ਮਨਦੀਪ ਜੋਹਲਾ, ਗੁਰਮੀਤ ਸਿੰਘ ,ਪ੍ਰਦੀਪ ਕੁਮਾਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਅਹੁਦੇਦਾਰ ਅਤੇ ਵਾਲੰਟੀਅਰ ਹਾਜਰ ਸਨ।