post

Jasbeer Singh

(Chief Editor)

Punjab

ਪੰਜਾਬ ਵਿਧਾਨ ਸਭਾ ਨੇ ਜਾਰੀ ਕੀਤੀ ਬੇਅਦਬੀ ਬਿਲ ਨੂੰ ਲੈ ਕੇ 15 ਮੈਂਬਰੀ ਕਮੇਟੀ ਦੀ ਸੂਚੀ

post-img

ਪੰਜਾਬ ਵਿਧਾਨ ਸਭਾ ਨੇ ਜਾਰੀ ਕੀਤੀ ਬੇਅਦਬੀ ਬਿਲ ਨੂੰ ਲੈ ਕੇ 15 ਮੈਂਬਰੀ ਕਮੇਟੀ ਦੀ ਸੂਚੀ ਚੰਡੀਗੜ੍ਹ, 19 ਜੁਲਾਈ 2025 : ਪੰਜਾਬ ਵਿਧਾਨ ਸਭਾ ਦੇ ਸਪੀਕਰ ਵਲੋਂ 15 ਜੁਲਾਈਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਮੀਟਿੰਗ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਬਿੱਲ- 2025 ਸਿਲੈਕਟ ਕਮੇਟੀ ਨੂੰ ਸੌਂਪਣ ਸਬੰਧੀ ਸਰਬ-ਸੰਮਤੀ ਨਾਲ ਪਾਸ ਹੋਏ ਮਤੇ ਅਨੁਸਾਰ ਇਸ ਬਿੱਲ ਤੇ ਸਿਲੈਕਟ ਕਮੇਟੀ ਵਿੱਚ ਕੰਮ-ਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ 15 ਮੈਂਬਰਾਂ ਦੀ ਕਮੇਟੀ ਦੀ ਸੂਚੀ ਜਾਰੀ ਕੀਤੀ ਗਈ ਹੈ। ਕੌਣ ਕੌਣ ਹਨ 15 ਮੈਂਬਰੀ ਕਮੇਟੀ ਵਿਚ ਡਾ. ਇੰਦਰਬੀਰ ਸਿੰਘ ਨਿੱਜਰ, ਡਾ. ਅਜੇ ਗੁਪਤਾ, ਡਾ. ਅਮਨਦੀਪ ਕੌਰ ਅਰੋੜਾ, ਸ਼੍ਰੀਮਤੀ ਇੰਦਰਜੀਤ ਕੌਰ ਮਾਨ, ਜਗਦੀਪ ਕੰਬੋਜ਼, ਜੰਗੀ ਲਾਲ ਮਹਾਜਨ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ੍ਰੀਮਤੀ ਨੀਨਾ ਮਿੱਤਲ, ਪ੍ਰੋ. ਬਲਜਿੰਦਰ ਕੌਰ, ਪ੍ਰਿੰ. ਬੁੱਧ ਰਾਮ, ਬ੍ਰਮ ਸ਼ੰਕਰ ਜਿੰਪਾ, ਬਲਵਿੰਦਰ ਸਿੰਘ ਧਾਲੀਵਾਲ, ਮਦਨ ਲਾਲ ਬੱਗਾ, ਮਨਪ੍ਰੀਤ ਸਿੰਘ ਇਯਾਲੀ, ਮੁਹੰਮਦ ਜ਼ਮੀਲ ਉਰ ਰਹਿਮਾਨ ਸ਼ਾਮਲ ਹਨ। ਇਸ ਤੋ਼ ਇਲਾਵਾ ਡਾ. ਇੰਦਰਬੀਰ ਸਿੰਘ ਨਿੱਜਰ ਵਿਧਾਇਕ ਨੂੰ ਇਸ ਕਮੇਟੀ ਦਾ ਸਭਾਪਤੀ ਨਿਯੁਕਤ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੀ ਕਾਰਜ ਵਿਧੀ ਅਤੇ ਕਾਰਜ ਸੰਚਾਲਣ ਨਿਯਮਾਵਲੀ ਦੇ ਨਿਯਮ 215(2) ਅਧੀਨ ਐਡਵੋਕੇਟ ਜਨਰਲ, ਪੰਜਾਬ ਇਸ ਕਮੇਟੀ ਦੇ ਐਕਸ-ਆਫਿਸੀਓ ਮੈਂਬਰ ਹੋਣਗੇ ਅਤੇ ਇਸ ਸਿਲੈਕਟ ਕਮੇਟੀ ਵਲੋਂ ਆਪਣੀ ਰਿਪੋਰਟ 6 ਮਹੀਨੇ ਦੇ ਅੰਦਰ-ਅੰਦਰ ਪੇਸ਼ਕੀਤੀ ਜਾਵੇਗੀ।

Related Post