
ਐਨ. ਆਈ. ਏ. ਨੇ ਗ੍ਰੇਨੇਡ ਹਮਲੇ ਦੇ ਮੁਲਜਮ ਨੂੰ ਲਿਆ ਕੀਤਾ ਕਰਾਈਮ ਸੀਨ ਰੀਕ੍ਰਿਈਏਟ
- by Jasbeer Singh
- May 21, 2025

ਐਨ. ਆਈ. ਏ. ਨੇ ਗ੍ਰੇਨੇਡ ਹਮਲੇ ਦੇ ਮੁਲਜਮ ਨੂੰ ਲਿਆ ਕੀਤਾ ਕਰਾਈਮ ਸੀਨ ਰੀਕ੍ਰਿਈਏਟ ਜਲੰਧਰ, 21 ਮਈ 2025 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ. ਆਈ. ਏ.) ਨੇ ਅੱਜ ਜਲੰਧਰ ਵਿਖੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ਗ੍ਰੇਨੇਡ ਹਮਲੇ ਦੇ ਮੁਲਜਮ ਨੂੰ ਲਿਆ ਕੇ ਕਰਾਈਮ ਸੀਨ ਰੀਕ੍ਰਿਈਏਟ ਕੀਤਾ। ਪ੍ਰਾਪਤ ਜਾਣਕਾਰੀ ਮੁਤਾਬਕ ਏਜੰਸੀ ਅਧਿਕਾਰੀਆਂ ਨੇ ਜਲੰਧਰ ਸਿਟੀ ਦੇ ਪੁਲਸ ਕਰਮਚਾਰੀਆਂ ਨੂੰ ਇਸ ਮੌਕੇ ਆਪਣੇ ਨਾਲ ਰੱਖਿਆ ਤੇ ਜਦੋਂ ਮੁਲਜਮ ਨਾਲ ਗ੍ਰੇਨੇਡ ਸੁੱਟੇ ਜਾਣ ਦਾ ਸੀਨ ਰੀਕ੍ਰਿਈਏਟ ਕੀਤਾ ਤਾਂ ਇਹ ਵੀ ਪੁੱਛਿਆ ਗਿਆ ਕਿ ਗ੍ਰੇਨੇਡ ਕਿਵੇਂ ਸੁੱਟਿਆ ਗਿਆ ਸੀ। ਐਨ. ਆਈ. ਏ. ਦੀਆਂ ਟੀਮਾਂ ਸਬੰਧੀ ਜਾਣਕਾਰੀ ਦਿੰਦਿਆਂ ਮਨੋਰੰਜਨ ਕਾਲੀਆ ਨੇ ਦੱਸਿਆ ਕਿ ਦਿੱਲੀ ਨੰਬਰ ਪਲੇਟ ਵਾਲੀਆਂ ਕਾਰਾਂ ਵਿਚ ਕੁੱਝ ਐਨ. ਆਈ. ਏ. ਅਧਿਕਾਰੀ ਪਹੁੰਚੇ ਸਨ ਤੇ ਉਨ੍ਹਾਂ ਸਿਰਫ਼ ਪੰਜ ਕੁ ਮਿੰਟਾਂ ਵਿਚ ਹੀ ਜਾਂਚ ਕਰਕੇ ਉਥੋਂ ਚਾਲੇ ਪਾ ਲਏ। ਉਕਤ ਘਟਨਾਕ੍ਰਮ ਜਿਸਦੀ ਜਾਂਚ ਐਨ. ਆਈ. ਏ. ਵਲੋਂ ਕੀਤੀ ਜਾ ਰਹੀ ਹੈ ਵਲੋਂ ਜਾਂਚ ਦੌਰਾਨ ਅੱਤਵਾਦੀਆਂ ਦੇ ਨੈੱਟਵਰਕ ਦਾ ਪਰਦਾਫ਼ਾਸ਼ ਕਰਨ ਦੀ ਕੋਸਿਸ਼ ਕਰ ਰਹੀ ਹੈ।ਏਜੰਸੀ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਪਾਕਿਸਤਾਨ ਸਥਿਤ ਆਈ. ਐਸ. ਆਈ. ਅਤੇ ਗਰਮਖ਼ਿਆਲੀਆਂ ਵਿਚਕਾਰ ਅਜਿਹੀਆਂ ਸਾਜਿ਼ਸ਼ਾਂ ਕਿਵੇਂ ਰਚੀਆਂ ਜਾ ਰਹੀਆਂ ਹਨ ਅਤੇ ਸਥਾਨਕ ਨੌਜਵਾਨਾਂ ਨੂੰ ਇਨ੍ਹਾਂ ਵਿੱਚ ਕਿਵੇਂ ਫ਼ਸਾਇਆ ਜਾ ਰਿਹਾ ਹੈ।