post

Jasbeer Singh

(Chief Editor)

National

ਨਕਸਲੀਆਂ ਦੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰਕੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਉਡਾਉਣ ਨਾਲ ਅੱਠ ਜਵਾਨਾਂ ਸਣੇ ਨੌਂ ਵਿਅਕਤੀ

post-img

ਨਕਸਲੀਆਂ ਦੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰਕੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਉਡਾਉਣ ਨਾਲ ਅੱਠ ਜਵਾਨਾਂ ਸਣੇ ਨੌਂ ਵਿਅਕਤੀਆਂ ਦੀ ਹੋਈ ਮੌਤ ਬੀਜਾਪੁਰ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜਿ਼ਲ੍ਹੇ ਵਿੱਚ ਨਕਸਲੀਆਂ ਵਲੋਂ ਅੱਜ ਬਾਰੂਦੀ ਸੁਰੰਗ ਵਿੱਚ ਧਮਾਕਾ ਕਰ ਕੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਉਡਾ ਦਿੱਤਾ ਗਿਆ, ਜਿਸ ਦੌਰਾਨ ਹਮਲੇ ਵਿੱਚ ਅੱਠ ਜਵਾਨਾਂ ਸਣੇ ਨੌਂ ਵਿਅਕਤੀਆਂ ਦੀ ਮੌਤ ਹੋ ਗਈ । ਪੁਲਸ ਨੇ ਇਹ ਜਾਣਕਾਰੀ ਦਿੱਤੀ । ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਿ਼ਲ੍ਹੇ ਦੇ ਕੁਟਰੂ ਥਾਣਾ ਖੇਤਰ ਅਧੀਨ ਅੰਬੇਲੀ ਪਿੰਡ ਦੇ ਨੇੜੇ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰ ਕੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਉਡਾ ਦਿੱਤਾ । ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਦਾਂਤੇਵਾੜਾ ਜ਼ਿਲ੍ਹਾ ਰਿਜ਼ਰਵ ਗਾਰਡ (ਡੀ. ਆਰ. ਜੀ.) ਦੇ ਅੱਠ ਜਵਾਨ ਸ਼ਹੀਦ ਹੋ ਗਏ ਹਨ ਅਤੇ ਵਾਹਨ ਚਾਲਕ ਦੀ ਵੀ ਮੌਤ ਹੋ ਗਈ ਹੈ । ਅਧਿਕਾਰੀਆਂ ਨੇ ਦੱਸਿਆ ਕਿ ਦਾਂਤੇਵਾੜਾ, ਨਾਰਾਇਣਪੁਰਾ ਤੇ ਬੀਜਾਪੁਰ ਜਿਲ੍ਹਿਆਂ ਦੀ ਸਾਂਝੀ ਟੀਮ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ । ਟੀਮ ਅੱਜ ਜਦੋਂ ਮੁਹਿੰਮ ਤੋਂ ਵਾਪਸ ਪਰਤ ਰਹੀ ਸੀ ਤਾਂ ਦੁਪਹਿਰ ਕਰੀਬ 2.15 ਵਜੇ ਕੁਟਰੂ ਥਾਣਾ ਖੇਤਰ ਅਧੀਨ ਅੰਬੇਲੀ ਪਿੰਡ ਨੇੜੇ ਨਕਸਲੀਆਂ ਨੇ ਬਾਰੂਦੀ ਸੁਰੰਗ ਵਿੱਚ ਧਮਾਕਾ ਕਰ ਕੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਉਡਾ ਦਿੱਤਾ । ਅਧਿਕਾਰੀਆਂ ਨੇ ਦੱਸਿਆ ਕਿ ਵਾਧੂ ਸੁਰੱਖਿਆ ਬਲ ਨੂੰ ਘਟਨਾ ਸਥਾਨ ਲਈ ਰਵਾਨਾ ਕੀਤਾ ਗਿਆ ਹੈ । ਇਸ ਸਬੰਧੀ ਵਧੇਰੇ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਪਹਿਲਾਂ 26 ਅਪਰੈਲ 2023 ਨੂੰ ਗੁਆਂਢੀ ਦਾਂਤੇਵਾੜਾ ਜਿ਼ਲ੍ਹੇ ਵਿੱਚ ਸੁਰੱਖਿਆ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੇ ਵਾਹਨਾਂ ਦੇ ਕਾਫਲੇ ਵਿੱਚ ਸ਼ਾਮਲ ਇਕ ਐੱਮਯੂਵੀ ਨੂੰ ਨਕਸਲੀਆਂ ਨੇ ਬੰਬ ਨਾਲ ਉਡਾ ਦਿੱਤਾ ਸੀ । ਇਸ ਘਟਨਾ ਵਿੱਚ 10 ਪੁਲਸ ਮੁਲਾਜ਼ਮਾਂ ਤੇ ਇਕ ਚਾਲਕ ਦੀ ਮੌਤ ਹੋ ਗਈ ਸੀ ।

Related Post