

ਨਿਸ਼ਕਾਮ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਆਯੋਜਿਤ ਅਹਿਮਦਾਬਾਦ ਜਹਾਜ਼ ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਲਈ ਕੀਤਾ ਗਿਆ ਸ਼ੋਕ ਪਟਿਆਲਾ, 18 ਜੂਨ : ਨਿਸ਼ਕਾਮ ਵੈਲਫੇਅਰ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦਫ਼ਤਰ ਵਿਖੇ ਸੁਖਦੇਵ ਸਿੰਘ ਠੇਕੇਦਾਰ ਚੇਅਰਮੈਨ ਅਤੇ ਪ੍ਰਧਾਨ ਸੁਸ਼ੀਲ ਕੁਮਾਰ ਚੋਪੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਅਹਿਮਦਾਬਾਦ (ਗੁਜਰਾਤ) ਵਿਚ ਵਾਪਰੇ ਜਹਾਜ਼ ਹਾਦਸੇ ਵਿਚ ਮਾਰੇ ਗਏ ਯਾਤਰੂਆਂ ਦੀ ਯਾਦ ਵਿਚ ਸ਼ੋਕ ਮਤਾ ਪਾ ਕੇ ਦੋ ਮਿੰਟ ਦਾ ਮੋਨ ਧਾਰਿਆ ਗਿਆ ਤੇ ਸੁਸਾਇਟੀ ਮੈਂਬਰਾਂ ਵਲੋ਼ ਹਾਦਸੇ ਵਿਚ ਮਾਰੇ ਗਏ ਯਾਤਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਮਾਰੇ ਗਏ ਯਾਤਰੀਆਂ ਨਾਲ ਵਾਪਰੇ ਘਟਨਾਕ੍ਰਮ ਤੇ ਦੁੱਖ ਪ੍ਰਗਟ ਕਰਦਿਆਂ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ। ਮੀਟਿੰਗ ਵਿਚ ਚੇਅਰਮੈਨ ਸੁਖਦੇਵ ਸਿੰਘ ਠੇਕੇਦਾਰ, ਸੁਸ਼ੀਲ ਕੁਮਾਰ ਚੋਪੜਾ ਪ੍ਰਧਾਨ, ਨਰਿੰਦਰ ਸਿੰਘ ਜਨਰਲ ਸਕੱਤਰ, ਸ਼੍ਰੀਮਤੀ ਹਰਦੀਪ ਕੌਰ ਸੀਨੀਅਰ ਮੀਤ ਪ੍ਰਧਾਨ, ਰਘਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਤਰਸੇਮ ਭਾਸਕਰ, ਰਾਜਿੰਦਰ ਸਿੰਘ ਖਜਾਨਚੀ, ਬਲਬੀਰ ਰਾਮ ਜੁਆਇੰਟ ਸਕੱਤਰ ਅਤੇ ਮਹਿੰਦਰਪਾਲ ਸ਼ਰਮਾ ਅਤੇ ਮਹਿੰਦਰਪਾਲ ਸਿੰਘ ਪ੍ਰੈ ਸਕੱਤਰ ਮੌਜੂਦ ਸਨ।