
ਬਰਸਾਤਾਂ ਦੇ ਦਿਨਾਂ ਵਿਚ 31 ਜੁਲਾਈ ਤੱਕ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਨਹੀ ਛੱਡੇਗਾ ਆਪਣਾ ਸਟੇਸ਼ਨ
- by Jasbeer Singh
- July 2, 2025

ਬਰਸਾਤਾਂ ਦੇ ਦਿਨਾਂ ਵਿਚ 31 ਜੁਲਾਈ ਤੱਕ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਨਹੀ ਛੱਡੇਗਾ ਆਪਣਾ ਸਟੇਸ਼ਨ ਪਟਿਆਲਾ : ਨਿਗਮ ਕਮਿਸ਼ਨਰ ਨੇ ਜਾਰੀ ਕੀਤੇ ਆਦੇਸ਼ਾਂ ਵਿਚ 31 ਜੁਲਾੲਂੀ 2025 ਤੱਕ ਸਮੁਚੇ ਕਰਮਚਾਰੀਆਂ, ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਆਦੇਸ਼ ਦਿੱਤੇ ਹਨ। ਕਮਿਸ਼ਨਰ ਦੀ ਪ੍ਰਵਾਨਗੀ ਤੋਂ ਬਿਨਾ ਕੋਈ ਵੀ ਛੁੱਟੀ ਨਹੀ ਲੈ ਸਕੇਗਾ। ਉਨਾ ਆਦੇਸ਼ ਕੀਤੇ ਹਨ ਕਿ ਫੀਲਡ ਵਿਚ ਰਹਿਕੇ ਇਹ ਟੀਮਾਂ ਫੀਲਡ ਦੀ ਨਿਗਰਾਨੀ ਕਰਨਗੀਆਂ ਤੇ ਕਮਿਸ਼ਨਰ ਨੂੰ ਰਿਪੋਰਟ ਕਰਨਗੀਆਂ । ਜਾਰੀ ਆਦੇਸ਼ਾਂ ਵਿਚ ਸਪੱਸ਼ਟ ਆਖਿਆ ਗਿਆ ਹੈ ਕਿ ਬਰਸਾਤਾਂ ਦੌਰਾਨ ਸ਼ਹਿਰ ਅੰਦਰ ਪਾਣੀ ਖੜਾ ਹੋਣ ਦੀ ਸਮਸਿਆ, ਸੀਵਰੇਜ ਬਲਾਕਿੰਗ ਦੀ ਸਮਸਿਆ, ਪੀਣ ਵਾਲੇ ਪਾਈਪਾਂ ਦੀ ਲੀਕੇਜ ਅਤੇ ਹੋਰ ਸਮੁਚੇ ਕੰਮਾਂ ਨੂੰ ਇਹ ਤਿੰਨੇ ਨਿਗਰਾਨ ਇੰਜੀਨੀਅਰ ਆਪਣੀ ਨਿਗਰਾਨੀ ਵਿਚ ਦੇਖਦੇ ਹੋਏ ਪੂਰਾ ਕਰਨਗੇ । ਇਸਦੇ ਨਾਲ ਇਹ ਵੀ ਆਦੇਸ਼ ਦਿੱਤੇ ਗਏ ਹਨ ਕਿ ਪੀਣ ਵਾਲੇ ਪਾਣੀ ਵਿਚ ਕਲੋਰੀਨ ਮਿਕਸ ਹਰ ਹਾਲਤ ਵਿਚ ਹੋਵੇਗੀ। ਕਮਿਸ਼ਨਰ ਨੇ ਜਾਰੀ ਆਦੇਸ਼ਾਂ ਵਿਚ ਜੂਨੀਅਰ ਇੰਜੀਨੀਅਰ ਪਵਿੱਤਰ ਸਿੰਘ ਨੂੰ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਵੀ ਚਲਦਾ ਰੱਖਣ ਦੇ ਆਦੇਸ਼ ਦਿੱਤੇ ਹਨ । ਨਹੀ ਹੋਵੇਗੀ ਕੋਈ ਕੁਤਾਹੀ ਬਰਦਾਸ਼ਤ ਕਮਿਸ਼ਨਰ ਨਗਰ ਨਿਗਮ ਦੇ ਆਦੇਸ ਦਿੱਤੇ ਹਨ ਕਿ ਲੋਕਾਂ ਦੀ ਸਹੂਲਤ ਦੇ ਚਲਦੇ ਕਿਸੇ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸਤ ਨਹੀ ਕੀਤੀ ਜਾਵੇਗੀ। ਜੇਕਰ ਕੋਹੀ ਕਰਮਚਾਰੀ, ਅਧਿਕਾਰੀ ਕੁਤਾਹੀ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ।