

ਬੇਤੁਕੇ ਦੋਸ਼ ਲਗਾਉਣ ਕਾਰਨ - ਭੜਕੇ ਵਿਧਾਇਕ ਪਠਾਣਮਾਜਰਾ ਨੇ ਸੁਖਪਾਲ ਖਹਿਰਾ ਦੀ ਕੀਤੀ ਲਾਹਪਾਹ - ਸੋਸ਼ਲ ਮੀਡੀਆ 'ਤੇ ਵਾਇਰਲ ਆਡਿਓ ਨੇ ਪਾਇਆ ਭੜਥੂ - ਤੇਰੇ ਤੋਂ ਵਧ ਰਜਵਾੜਾ ਹਾਂ ਖਹਿਰੇ : ਬੋਲੇ ਪਠਾਣਮਾਜਰਾ - ਸੁਖਪਾਲ ਖਹਿਰਾ ਫੋਨ ਕਟ ਗਏ ਪਟਿਆਲਾ, 2 ਜੁਲਾਈ : ਲੰਘੇ ਦਿਨ ਕਾਂਗਰਸ ਨੇਤਾ ਸੁਖਪਾਲ ਖਹਿਰਾ ਵਲੋ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ 'ਤੇ ਲਗਾਏ ਬੇਤੁਕੇ ਅਤੇ ਕਥਿਤ ਦੋਸ਼ਾਂ ਦੀ ਵੀਡਿਓ ਵਾਇਰਲ ਹੋਣ ਤੋ ਬਾਅਦ ਅੱਜ ਹਲਕਾ ਸਨੌਰ ਦੇ ਧੜਲੇਦਾਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਫੋਨ ਉਪਰ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਚੰਗੀ ਤਰ੍ਹਾ ਲਾਹ ਪਾਹ ਕੀਤੀ ਹੈ। ਪਠਾਣਮਾਜਰਾ ਅਤੇ ਖਹਿਰਾ ਨਾਲ ਹੋਈ ਗੱਲਬਾਤ ਦੀ ਵੀਡਿਓ ਅੱਗ ਦੀ ਤਰ੍ਹਾ ਸੋਸਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡਿਓ ਨੇ ਪੂਰੀ ਤਰ੍ਹਾਂ ਭੜਥੂ ਪਾਇਆ ਹੋਇਆ ਹੈ, ਜਿਸ ਵਿਚ ਖਹਿਰਾ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਫੋਨ ਹੀ ਕਟ ਗਏ। ਹਰਮੀਤ ਸਿੰਘ ਪਠਾਣਮਾਜਰਾ ਨੇ ਖਹਿਰਾ ਨੂੰ ਫੋਨ 'ਤੇ ਆਖਿਆ ਕਿ ਤੁਸੀ ਮੇਰੇ ਉਪਰ ਬੇਤੁਕੇ ਦੋਸ਼ ਲਗਾ ਰਹੇ ਹੋ। ਤੁਹਾਨੂੰ ਪਤਾ ਹੈ ਕਿ ਮੇਰੇ ਕੋਲ ਜੱਦੀ ਜਮੀਨ ਜਾਇਦਾਦ ਕਿੰਨੀ ਸੀ। ਜਦੋ ਤੇਰੇ ਕੋਲ ਕੁੱਝ ਨਹੀ ਸੀ, ਉਸ ਵੇਲੇ ਵੀ ਮੈਂ ਬੁਲੇਟ ਮੋਟਰਸਾਈਕਲ ਉਪਰ ਪੜਨ ਜਾਂਦਾ ਸੀ। ਪਠਾਣਮਾਜਰਾ ਨੇ ਖਹਿਰਾ ਨੂੰ ਆਖਿਆ ਕਿ ਤੂੰ ਕਿਹੜੇ ਵੱਡੇ ਰਾਜੇ ਖਾਨਦਾਨ ਵਿਚੋ ਹੈ, ਤੇਰਾ ਮੈਨੂੰ ਸਭ ਕੁੱਝ ਪਤਾ ਹੈ। ਵਿਧਾਇਕ ਪਠਾਣਮਾਜਰਾ ਨੇ ਖਹਿਰਾ ਨੂੰ ਸਪੱਸ਼ਨ ਆਖਿਆ ਕਿ ਮੈਂ ਤੇਰੇ ਨਾਲੋ ਵੱਧ ਰਜਵਾੜਾ ਹਾਂ, ਜਦੋਂ ਮਰਜੀ ਆਕੇ ਮੇਰੇ ਨਾਲ ਬੈਠ ਲਈ ਤੇ ਆਪਣੀਆਂ ਇਹ ਘਟੀਆ ਕਾਰਵਾਈਆਂ ਤੇ ਹਰਕਤਾਂ ਕਰਨੀਆਂ ਬੰਦ ਕਰ ਦੇ। ਪਠਾਣਮਾਜਰਾ ਨੇ ਖਹਿਰਾ ਦੀ ਚੰਗੀ ਲਾਹ ਪਾਹ ਕੀਤੀ, ਜਿਸਤੋ ਬਾਅਦ ਖਹਿਰਾ ਫੋਨ ਕਟ ਗਏ।
Related Post
Popular News
Hot Categories
Subscribe To Our Newsletter
No spam, notifications only about new products, updates.