
ਹਲਕਾ ਸਨੌਰ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਛਡੀ ਜਾਵੇਗੀ : ਹਰਮੀਤ ਪਠਾਣਮਾਜਰਾ
- by Jasbeer Singh
- December 28, 2024

ਹਲਕਾ ਸਨੌਰ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਛਡੀ ਜਾਵੇਗੀ : ਹਰਮੀਤ ਪਠਾਣਮਾਜਰਾ - ਸਹੀਦ ਊਧਮ ਸਿੰਘ ਪਾਰਕ ਵਿਖੇ ਲਗਵਾਏ ਸਾਢੇ 5 ਲਖ ਦੇ ਝੂਲੇ - 10 ਲਖ ਰੁਪਏ ਨਾਲ ਬਾਥਰੂਮ ਅਤੇ ਗਰੀਲਾਂ ਵੀ ਲਗਵਾਈਆਂ - ਪਾਰਕ ਦਾ ਹੋਰ ਕੋਈ ਵੀ ਕੰਮ ਨਹੀ ਰੁਕੇਗਾ ਪਟਿਆਲਾ : ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਹਲਕਾ ਸਨੌਰ ਵਿਚ ਵਿਕਾਸ ਦੀ ਕੋੲਂ ਕਸਰ ਬਾਕੀ ਨਹੀ ਛਡੀ ਜਾਵੇਗੀ । ਪਠਾਣਮਾਜਰਾ ਅੱਜ ਇੱਥੇ ਸਹੀਦ ਊਧਮ ਸਿੰਘ ਪਾਰਕ ਸਨੋਰ ਵਿਖੇ ਪਾਰਕ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਦੀ ਰਹਿਨੁਮਾਈ ਹੇਠ ਹੋਏ ਇੱਕ ਸਮਾਗਮ ਦੌਰਾਨ ਪਾਰਕ ਵਿਚ ਲਗਾਏ ਗਏ ਸਾਢੇ ਪੰਜ ਲੱਖ ਦੇ ਝੂਲਿਆਂ ਦਾ ਉਦਘਾਟਨ ਕਰਨ ਤੋਂ ਬਾਅਦ ਗੱਲਬਾਤ ਕਰ ਰਹੇ ਸਨ । ਪਠਾਣਮਾਜਰਾ ਨੇ ਆਖਿਆ ਕਿ ਸਨੌਰ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ । ਉਨ੍ਹਾ ਕਿਹਾ ਕਿ ਪਾਰਕ ਵਿਚ ਬਾਥਰੂਮ ਵੀ ਬਣਾਏ ਜਾ ਰਹੇ ਹਨ । ਸ਼ਹੀਦ ਊਧਮ ਸਿੰਘ ਦੇ ਬੁਤ ਦੁਆਲੇ ਤੇ ਹੋਰ ਜਗਾ ਗਰੀਲਾਂ ਲਗਵਾਈਆਂ ਜਾ ਰਹੀਆਂ ਹਨ ਤੇ ਪਾਰਕ ਦਾ ਹੋਰ ਕੋਈ ਕੰਮ ਰੋਕਿਆ ਨਹੀ ਜਾਵੇਗਾ । ਉਨ੍ਹਾ ਆਖਿਆ ਕਿਸਾਡੀ ਸਰਕਾਰ ਦਾ ਮਕਸਦ ਸਿਰਰਫ ਤੇ ਸਿਰਫ ਵਿਕਾਸ ਹੈ, ਜਿਸਨੂੰ ਲੈ ਕੇ ਅਸੀ ਲਗਾਤਾਰ ਲਗੇ ਹੋਏ ਹਾਂ । ਹਰਮੀਤ ਸਿੰਘ ਪਠਾਣਮਾਜਰਾ ਨੇ ਆਖਿਆ ਕਿ ਲਗਭਗ 20 ਕਰੋੜ ਦੀ ਲਾਗਤ ਨਾਲ ਸਨੌਰ ਦੀਆਂ ਵੱਖ ਵੱਖ ਕਲੋਨੀਆਂ ਵਿਚ ਸੁਧ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਸੁਰੂ ਕਰ ਦਿੱਤਾ ਗਿਆ ਹੈ ਤੇ ਪਾਈਪ ਲਾਈਨ ਪੈ ਰਹੀ ਹੈ । ਇਸੇ ਤਰ੍ਹਾ ਸਨੌਰ ਦੀ ਫਿਰਨੀ 85 ਲੱਖ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ । ਚਾਰ ਗੇਟਾਂ ਦੀ ਉਸਾਰੀ ਹੋ ਰਹੀ ਹੈ ਤੇ ਹੋਰ ਕੰਮ ਵੀ ਕਰਵਾਏ ਜਾ ਰਹੇ ਹਨ । ਉਨ੍ਹਾਂ ਆਖਿਆ ਕਿ ਅਸੀ ਲਗਾਤਾਰ ਵਿਕਾਸ ਕਰਨ ਨੂੰ ਤਰਜੀਹ ਦੇ ਰਹੇ ਹਾਂ ਤੇ ਵਿਕਾਸ ਵੀ ਬਿਨਾ ਪਾਰਟੀਬਾਜੀ ਤੋਂ ਉਪਰ ਉਠ ਕੇ ਹੋ ਰਿਹਾ ਹੈ । ਇਸ ਮੌਕੇ ਪਾਰਕ ਦੇ ਪ੍ਰਧਾਨ ਤਰਸੇਮ ਸਿੰਘ, ਸੁਖਬੀਰ ਸਿੰਘ, ਹਰਪਾਲ ਸਿੰਘ, ਇਸਰ ਸਿੰਘ, ਦਵਿੰਦਰ ਸਿੰਘ, ਅਮਿਤ ਪਾਲ ਸਿੰਘ, ਬਾਪੂ ਹੰਸਾ ਸਿੰਘ, ਮਾਸਟਰ ਆਤਮਾ ਸਿੰਘ, ਅਮਨ ਢੋਟ, ਤਰਸੇਮ ਸਿੰਘ ਕੌਂਸਲਰ, ਨਰਿੰਦਰ ਤਖਰ ਕੌਂਸਲਰ, ਯੁਵਰਾਜ ਸਿੰਘ, ਪ੍ਰਦੀਪ ਜੋਸਨ ਅਤੇ ਹੋਰ ਵੀ ਨੇਤਾ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.