

ਕਿਰਨ ਖੇਰ ਨੂੰ ਭੇਜਿਆ 12 ਲੱਖ 76 ਹਜ਼ਾਰ ਰੁਪਏ ਦਾ ਨੋਟਿਸ ਚੰਡੀਗੜ੍ਹ, 23 ਜੁਲਾਈ 2025 : ਭਾਰਤੀ ਜਨਤਾ ਪਾਰਟੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਫਿਲਮ ਸਟਾਰ ਕਿਰਨ ਖੇਰ ਨੂੰ ਯੂਨੀਅਨ ਟੈਰਟਰੀ (ਯੂ. ਟੀ) ਪ੍ਰਸ਼ਾਸਨ ਵਲੋਂ 12 ਲੱਖ 76 ਹਜ਼ਾਰ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਕਿਊਂ ਭੇਜਿਆ ਗਿਆ ਹੈ ਨੋਟਿਸ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਜੋ ਕਿਰਨ ਖੇਰ ਨੂੰ ਲੱਖਾਂ ਰੁਪਏ ਦਾ ਬਕਾਇਆ ਰਹਿਣ ਦਾ ਨੋਟਿਸ ਭੇਜਿਆ ਗਿਆ ਹੈ ਉਹ ਕਿਰਨ ਖੇਰ ਵੱਲੋਂ ਚੰਡੀਗੜ੍ਹ ਦੀ ਸੰਸਦ ਮੈਂਬਰ ਹੁੰਦਿਆਂ ਉਨ੍ਹਾਂ ਨੂੰ ਅਲਾਟ ਕੀਤੀ ਗਈ ਸਰਕਾਰੀ ਰਿਹਾਇਸ਼, ਮਕਾਨ ਨੰਬਰ 23, ਸੈਕਟਰ 7 ਦੀ ਲਾਇਸੈਂਸ ਫੀਸ ਦਾ ਭੁਗਤਾਨ ਨਾ ਕਰਨ ਲਈ ਭੇਜਿਆ ਗਿਆ ਹੈ। ਕਿਰਨ ਖੇਰ ਨੂੰ ਪ੍ਰਸ਼ਾਸਨ ਨੇ ਕੀਤਾ ਸੀ ਆਗਾਹ ਚੰਡੀਗੜ੍ਹ ਪ੍ਰਸ਼ਾਸਨ ਨੇ ਕਿਰਨ ਖੇਰ ਨੂੰ 12 ਲੱਖ 76 ਹਜ਼ਾਰ ਦੇ ਭੇਜੇ ਨੋਟਿਸ ਤੇ ਆਪਣਾ ਜਵਾਬ ਦਿੰਦਿਆਂ ਕਿਹਾ ਕਿ ਉਪਰੋਕਤ ਭੁਗਤਾਨ ਲਈ ਉਨ੍ਹਾਂ ਵਲੋਂ ਕਈ ਵਾਰ ਖੇਰ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਉਨ੍ਹਾਂ ਵਲੋਂ ਭੁਗਤਾਨ ਦੀ ਰਕਮ ਜਮ੍ਹਾ ਨਾ ਕਰਵਾਏ ਜਾਣ ਦੇ ਚਲਦਿਆਂ ਹੁਣ ਭੁਗਤਾਨ ਦੀ ਰਕਮ ਵਿਚ 12 ਪ੍ਰਤੀਸ਼ਤ ਵਿਆਜ਼ ਵੀ ਨਾਲ ਲਿਆ ਜਾਵੇਗਾ।