post

Jasbeer Singh

(Chief Editor)

Punjab

ਹੁਣ ਖੇਤ ਦੇ ਬਾਹਰ ਬੈਠ ਕੇ ਵੀ ਕਿਸਾਨ ਲਾ ਸਕਣਗੇ ਝੋਨਾ, ਨਹੀਂ ਪਵੇਗੀ ਲੇਬਰ ਦੀ ਲੋੜ, ਵੇਖੋ ਰਿਮੋਟ ਕੰਟਰੋਲ ਮਸ਼ੀਨਰੀ ਦਾ

post-img

ਹੁਣ ਖੇਤ ਦੇ ਬਾਹਰ ਬੈਠ ਕੇ ਵੀ ਕਿਸਾਨ ਲਾ ਸਕਣਗੇ ਝੋਨਾ, ਨਹੀਂ ਪਵੇਗੀ ਲੇਬਰ ਦੀ ਲੋੜ, ਵੇਖੋ ਰਿਮੋਟ ਕੰਟਰੋਲ ਮਸ਼ੀਨਰੀ ਦਾ ਕਮਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਰਿਮੋਟ ਕੰਟਰੋਲ ਮਸ਼ੀਨਰੀ ਬਣਾਈ ਜੋ ਆਪਣੇ ਆਪ ਝੋਨਾ ਲਗਾਏ ਗੀ ਆਧੁਨਿਕ ਮਸ਼ੀਨਰੀ ਨਾਲ ਲੱਗੇਗਾ ਝੋਨਾ ਪਟਿਆਲ਼ਾ, 23 ਮਈ : ਪੰਜਾਬ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਅਕਸਰ ਹੀ ਕਿਸਾਨਾਂ ਨੂੰ ਝੋਨਾ ਲਾਉਣ ਦੇ ਲਈ ਲੇਬਰ ਦੀ ਕਮੀ ਰਹਿੰਦੀ ਹੈ। ਪਰ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਇਸ ਦਾ ਹੱਲ ਲੱਭ ਲਿਆ ਗਿਆ ਹੈ। ਯੂਨੀਵਰਸਿਟੀ ਵੱਲੋਂ ਝੋਨਾ ਲਾਉਣ ਵਾਲੀ ਮਸ਼ੀਨ ਨੂੰ ਆਟੋਮੈਟਿਕ ਕਰ ਦਿੱਤਾ ਗਿਆ ਹੈ, ਜਿਸ ਨਾਲ ਖੇਤ ਦੇ ਬਾਹਰ ਬੈਠਾ ਕਿਸਾਨ ਆਪਰੇਟ ਕਰ ਸਕਦਾ ਹੈ ਅਤੇ ਝੋਨਾ ਲਾ ਸਕਦਾ ਹੈ। ਇਸ ਤਕਨੀਕ ਦੇ ਨਾਲ ਸਮਾਂ ਬਚਦਾ ਹੈ, ਪੈਸੇ ਦੀ ਬਚਤ ਹੁੰਦੀ ਹੈ ਅਤੇ ਨਾਲ ਹੀ ਲੇਬਰ ਨਾ ਮਿਲਣ ਦੀ ਸਿਰਦਰਦੀ ਵੀ ਕਿਸਾਨ ਦੀ ਖਤਮ ਹੋ ਜਾਂਦੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਇਸ ਨੂੰ ਆਟੋਮੈਟਿਕ ਕੀਤਾ ਗਿਆ ਹੈ। ਏਆਈ ਦੀ ਮਦਦ ਦੇ ਨਾਲ ਸੈਂਸਰ ਬੇਸਡ ਮਸ਼ੀਨਾਂ ਤਿਆਰ ਹੋ ਰਹੀਆਂ ਨੇ ਜੋ ਕਿ ਖੇਤੀ ਦੇ ਵਿੱਚ ਕਾਫੀ ਲਾਹੇਵੰਦ ਹਨ। ਆਧੁਨਿਕ ਮਸ਼ੀਨਰੀ ਨਾਲ ਲੱਗੇਗਾ ਝੋਨਾ ਪਹਿਲਾਂ ਮੈਨੂਅਲ ਤਿਆਰ ਕੀਤੀ ਸੀ ਮਸ਼ੀਨ ਡਾਕਟਰ ਮਹੇਸ਼ ਨਾਰੰਗ ਨੇ ਮਸ਼ੀਨ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੋ ਸਾਲ ਪਹਿਲਾਂ ਮਸ਼ੀਨ ਬਣਾਈ ਗਈ ਸੀ, ਜਿਸ ਨੂੰ ਹੱਥਾਂ ਦੇ ਨਾਲ ਚਲਾਇਆ ਜਾਂਦਾ ਸੀ। ਇਸ ਦੇ ਵਿੱਚ ਲੀਵਰ ਰੇਸ ਲੱਗੀ ਹੁੰਦੀ ਸੀ ਪਰ ਕਿਸਾਨ ਨੂੰ ਇਸ ਮਸ਼ੀਨ ਦੇ ਪਿੱਛੇ-ਪਿੱਛੇ ਚੱਲਣਾ ਪੈਂਦਾ ਸੀ। ਇਕ ਏਕੜ ਦੇ ਵਿੱਚ ਕੱਦੂ ਕਰਕੇ ਮਸ਼ੀਨ ਨਾਲ ਝੋਨਾ ਲਾਉਣ ਦੇ ਲਈ ਕਿਸਾਨ ਨੂੰ ਦੋ ਕਿਲੋਮੀਟਰ ਪਿੱਛੇ-ਪਿੱਛੇ ਚੱਲਣਾ ਪੈਂਦਾ ਸੀ। ਜਿਸ ਨਾਲ ਜੇਕਰ ਉਹ ਦੱਸ ਏਕੜ ਦੇ ਵਿੱਚ ਝੋਨਾ ਇੱਕ ਦਿਨ ਦੇ ਅੰਦਰ ਲਾਉਂਦਾ ਹੈ ਤਾਂ ਉਸ ਨੂੰ 20 ਕਿਲੋਮੀਟਰ ਤੁਰਨਾ ਪੈਂਦਾ ਸੀ। ਜਿਸ ਵੇਲੇ ਝੋਨਾ ਲਗਾਇਆ ਜਾਂਦਾ ਹੈ ਉਸ ਵੇਲੇ ਗਰਮੀ ਸਿਖਰਾਂ 'ਤੇ ਹੁੰਦੀ ਹੈ, ਅਜਿਹੇ ਦੇ ਵਿੱਚ ਇੰਨਾ ਜ਼ਿਆਦਾ ਚੱਲਣਾ ਕਿਸੇ ਵੀ ਕਿਸਾਨ ਲਈ ਸੰਭਵ ਨਹੀਂ ਸੀ। ਜਿਸ ਦੇ ਹੱਲ ਵਜੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਮਸ਼ੀਨ ਨੂੰ ਆਟੋਮੈਟਿਕ ਕਰ ਕੀਤਾ ਗਿਆ ਹੈ ਅਤੇ ਇਸ ਦਾ ਇੱਕ ਰਿਮੋਟ ਵੀ ਹੈ ਜਿਸ ਦੇ ਨਾਲ ਇਹ ਅਪਰੇਟ ਹੁੰਦੀ ਹੈ। ਆਧੁਨਿਕ ਮਸ਼ੀਨਰੀ ਨਾਲ ਲੱਗੇਗਾ ਝੋਨਾ ਸਰਕਾਰ ਵੱਲੋਂ ਮਸ਼ੀਨ 'ਤੇ 50 ਫੀਸਦੀ ਸਬਸਿਡੀ ਮਸ਼ੀਨ ਦੇ ਨਾਲ ਜਿੱਥੇ ਝੋਨੇ ਦੇ ਵਿੱਚ ਨਦੀਨ ਹੋਣ ਦੀ ਸੰਭਾਵਨਾ ਘੱਟਦੀ ਹੈ, ਉੱਥੇ ਹੀ ਦੂਜੇ ਪਾਸੇ ਆਮ ਲੇਬਰ ਜਦੋਂ ਝੋਨਾ ਲਾਉਂਦੀ ਹੈ ਤਾਂ ਉਹ ਇੱਕ ਸਕੇਅਰ ਯਾਰਡ ਦੇ ਵਿੱਚ 15 ਦੇ ਕਰੀਬ ਪਨੀਰੀ ਦੇ ਬੂਟੇ ਹੀ ਲਾ ਪਾਉਂਦੇ ਹਨ। ਜਿਨਾਂ ਵਿੱਚੋਂ ਕੁਝ ਖਰਾਬ ਹੋ ਜਾਂਦੇ ਸਨ, ਪਰ ਇਹ ਮਸ਼ੀਨ 25 ਦੇ ਕਰੀਬ ਬੂਟੇ ਲਾ ਦਿੰਦੀ ਹੈ ਅਤੇ ਜੇਕਰ ਵਿੱਚੋਂ ਕੁਝ ਖਰਾਬ ਹੋ ਜਾਂਦੇ ਨੇ ਤਾਂ ਵੀ ਇਸ ਦਾ ਝਾੜ ਆਮ ਲੇਬਰ ਵੱਲੋਂ ਲਾਈ ਗਈ ਪਨੀਰੀ ਨਾਲੋਂ ਵੱਧ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ 'ਤੇ 50 ਫੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਦੀ ਕੀਮਤ ਲੱਗਭਗ 3.5 ਲੱਖ ਰੁਪਏ ਹੈ। ਪਰ ਜੇਕਰ ਵੱਡਾ ਕਿਸਾਨ ਇਸ ਦਾ ਇਸਤੇਮਾਲ ਕਰਦਾ ਹੈ ਤਾਂ ਇੱਕ ਸੀਜ਼ਨ ਦੇ ਵਿੱਚ ਹੀ ਉਸ ਨੂੰ 70 ਤੋਂ 80 ਹਜ਼ਾਰ ਰੁਪਏ ਦੀ ਬੱਚਤ ਹੋ ਸਕਦੀ ਹੈ ਕਿਉਂਕਿ ਕਿਸਾਨ ਇਸ ਦੇ ਨਾਲ 45 ਦਿਨ ਦੇ ਝੋਨੇ ਦੇ ਸੀਜ਼ਨ ਦੇ ਵਿੱਚ 200 ਏਕੜ ਤੱਕ ਜ਼ਮੀਨ 'ਤੇ ਝੋਨਾ ਲਗਾ ਸਕਦਾ ਹੈ। ਇੱਕ ਏਕੜ ਝੋਨਾ ਲਾਉਣ ਦੇ ਲਈ ਮਸ਼ੀਨ ਇੱਕ ਤੋਂ ਡੇਢ ਘੰਟਾ ਲੈਂਦੀ ਹੈ। ਜੋ ਕਿ ਸਮੇਂ ਦੀ ਬੱਚਤ ਕਰਦੀ ਹੈ। ਝੋਨਾ ਲਾਉਣ ਲਈ ਲੇਬਰ ਦੀ ਵੀ ਨਹੀਂ ਪਵੇਗੀ ਲੋੜ ਡਾਕਟਰ ਸ਼ਿਵ ਕੁਮਾਰ ਲੋਹਨ ਵੱਲੋਂ ਇਸ ਮਸ਼ੀਨ 'ਤੇ ਕਾਫੀ ਡੁੰਘਾਈ ਦੇ ਨਾਲ ਖੋਜ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਮਸ਼ੀਨ ਕਿਸਾਨਾਂ ਲਈ ਕਾਫੀ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦਾ ਸਮਾਂ ਸੀ, ਉਦੋਂ ਲੇਬਰ ਬਾਹਰ ਚਲੀ ਗਈ ਸੀ। ਲੇਬਰ ਜਿਆਦਾਤਰ ਫੈਕਟਰੀਆਂ ਵੱਲ ਆਕਰਸ਼ਿਤ ਹੋ ਰਹੀ ਸੀ। ਹੁਣ ਜਦੋਂ ਭਾਰਤ ਪਾਕਿਸਤਾਨ ਦੀ ਜੰਗ ਲੱਗੀ ਉਦੋਂ ਵੀ ਲੇਬਰ ਪੰਜਾਬ ਛੱਡ ਕੇ ਜਾਣ ਲੱਗੀ। ਜਦੋਂ ਕਿ ਇਸ ਸਮੇਂ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਸਨ ਪਰ ਇਸ ਮਸ਼ੀਨ ਦੇ ਨਾਲ ਉਹ ਆਪਣੀ ਸਮੱਸਿਆਵਾਂ ਹੱਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਲੇਬਰ ਨਾਲੋਂ ਇਸਦਾ ਖਰਚਾ ਵੀ ਘੱਟ ਹੈ ਅਤੇ ਇਸ ਦੀ ਸਮਰਥਾ ਵੀ ਜਿਆਦਾ ਹੈ। ਜਿੰਨਾ ਸਮਾਂ ਕਿਸਾਨ ਚਾਹੇ ਕੰਮ ਕਰ ਸਕਦਾ ਹੈ। ਇਸ ਵਿੱਚ ਲਾਈਟ ਵੀ ਲੱਗੀ ਹੋਈ ਹੈ, ਜਿਸ ਨਾਲ ਰਾਤ ਨੂੰ ਵੀ ਕੰਮ ਕੀਤਾ ਜਾ ਸਕਦਾ ਹੈ। ਵਿਦਿਆਥੀਆਂ ਨੂੰ ਇਸ ਮਸ਼ੀਨ ਬਾਰੇ ਅੱਜ ਦੱਸਿਆ ਗਿਆ, ਜਿਨ੍ਹਾਂ ਵੱਲੋਂ ਇਸ ਦੀ ਸਿਖਲਾਈ ਲਈ ਹੈ ਅਤੇ ਸ਼ਲਾਘਾ ਕੀਤੀ ਗਈ ਪਨੀਰੀ ਬੀਜ਼ਣ ਲਈ ਵੀ ਬਣ ਚੁੱਕੀ ਮਸ਼ੀਨ ਡਾਕਟਰ ਨਾਰੰਗ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਮਸ਼ੀਨ ਦਾ ਇਸਤੇਮਾਲ ਕਰਨ ਦੇ ਲਈ ਤੁਹਾਨੂੰ ਮੈਟ ਵਾਲੀ ਪਨੀਰੀ ਲਾਉਣੀ ਪਵੇਗੀ। ਮੈਟ ਵਾਲਾ ਝੋਨਾ ਲਾਉਣਾ ਹੁਣ ਕਾਫੀ ਸੌਖਾ ਹੋ ਗਿਆ ਹੈ। ਉਸ ਲਈ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਮਸ਼ੀਨ ਤਿਆਰ ਕੀਤੀ ਗਈ ਹੈ, ਜੋ ਕਿ ਪਿਛਲੇ ਸਾਲ ਲਾਂਚ ਕੀਤੀ ਗਈ। ਜਿਸ ਵਿੱਚ ਮਿੱਟੀ, ਪਾਣੀ, ਪੋਲੀਥੀਨ ਇਕੱਠਾ ਪਾਉਣਾ ਹੈ। ਇਸ ਨਾਲ ਦਾਣੇ ਪਾਉਣੇ ਹਨ ਅਤੇ ਉਹ ਖੁਦ ਹੀ ਪਨੀਰੀ ਲਾ ਦੇਵੇਗੀ। ਉਨ੍ਹਾਂ ਕਿਹਾ ਕਿ ਇੱਕ ਦਿਨ ਦੇ ਵਿੱਚ ਦਰਜ਼ਨਾਂ ਏਕੜ ਤੱਕ ਤੁਸੀਂ ਪਨੀਰੀ ਇਸ ਮਸ਼ੀਨ ਦੇ ਨਾਲ ਲਾ ਸਕਦੇ ਹੋ। ਡਾਕਟਰ ਨਾਰੰਗ ਨੇ ਦੱਸਿਆ ਕਿ ਜਿਵੇਂ-ਜਿਵੇਂ ਆਰਟੀਫਿਸ਼ੀਅਲ ਇੰਟੈਲੀਜਂਸ ਦਾ ਪ੍ਰਸਾਰ ਹੋ ਰਿਹਾ ਹੈ, ਖੇਤੀ ਦੇ ਵਿੱਚ ਵੀ ਇਸ ਦਾ ਇਸਤੇਮਾਲ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਨੂੰ ਸੁਖਾਲਾ ਕਰਨ ਲਈ ਅਤੇ ਵੱਧ ਮੁਨਾਫ਼ੇ ਲਈ ਆਧੁਨਿਕ ਮਸ਼ੀਨਾਂ ਦੀ ਲੋੜ ਪੈ ਰਹੀ ਹੈ। ਖਾਸ ਕਰਕੇ ਨੌਜਵਾਨਾਂ ਨੂੰ ਆਧੁਨਿਕਤਾ ਵੱਲ ਪ੍ਰੇਰਿਤ ਕਰਨ ਲਈ ਤਕਨੀਕ ਲਿਆਉਣੀ ਬਹੁਤ ਜ਼ਰੂਰੀ ਹੈ

Related Post