post

Jasbeer Singh

(Chief Editor)

Patiala News

ਨਰੇਗਾ ਕਾਮਿਆਂ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਦਿੱਤਾ‌ ਜਿਲ੍ਹਾ ਕੋਆਰਡੀਨੇਟਰ ਨਰੇਗਾ 2005 ਨੂੰ

post-img

ਨਰੇਗਾ ਕਾਮਿਆਂ ਨੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੀ ਅਗਵਾਈ ਦਿੱਤਾ‌ ਜਿਲ੍ਹਾ ਕੋਆਰਡੀਨੇਟਰ ਨਰੇਗਾ 2005 ਨੂੰ ਦਿੱਤਾ ਮੰਗ ਪੱਤਰ ਮੰਗਾਂ ਦੀ ਪੂਰਤੀ ਲਈ ਮੀਟਿੰਗਾਂ ਨਾ ਦੇਣ ਤੇ ਸੰਘਰਸ਼ ਕੀਤਾ ਜਾਵੇਗਾ:- ਗਦਾਈਆ ਪਟਿਆਲਾ : ਨਰੇਗਾ ਕਾਮਿਆਂ ਦੀ ਜੱਥੇਬੰਦੀ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿ ਏਟਕ ਦੀ‌ ਅਗਵਾਈ ਹੇਠ ਜ਼ਿਲ੍ਹਾ ਕੋਆਰਡੀਨੇਟਰਾਂ ਦੇ ਦਫ਼ਤਰਾਂ ਵਿੱਚ ਮੰਗ ਪੱਤਰ ਦੇਣ ਫੈਂਸਲੇ ਅਨੁਸਾਰ ਪਟਿਆਲਾ ਵਿਖੇ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ, ਅਜ਼ੈਬ ਸਿੰਘ ਤੁੰਗਾਂ, ਰੋਸ਼ਨ ਸਿੰਘ ਫੌਜੀ ਬਿਸਨਗੜ, ਰਿੰਪੀ ਰਾਣੀ ਖੋਖ,ਮਾਇਆ ਕੌਰ ਕੋਟ ਕਲਾਂ, ਬਲਜਿੰਦਰ ਕੌਰ ਗਦਾਈਆ, ਪਰਮਜੀਤ ਕੌਰ ਗਦਾਈਆ, ਬਲਜੀਤ ਕੌਰ ਖੋਖ ਦੀ ਅਗਵਾਈ ਤੇ ਵਿੱਚ ਮੰਗ ਪੱਤਰ ਜਿਲ੍ਹਾ ਕੋਆਰਡੀਨੇਟਰ ਨਰੇਗਾ 2005 ਨੂੰ ਦਿੰਦਿਆਂ ਮੰਗ ਕੀਤੀ ਕਿ ਨਰੇਗਾ ਵਿੱਚ ਹੁੰਦੀ ਅਣਫੇਅਰ ਲੇਬਰ ਪ੍ਰੈਕਟਿਕਸਬੰਦ ਕਰਦਿਆ ਨਰੇਗਾ ਦੀ ਪਾਰਦਰਸ਼ਤਾ ਨੂੰ ਬਹਾਲ ਕੀਤਾ ਜਾਵੇ, ਤੇ ਕੰਮ ਦੀ ਮੰਗ ਦੀ ਅਰਜੀ ਦਰਜ਼ ਕਰਦਿਆ ਰਸੀਦ ਦੇਣੀ ਯਕੀਨੀਂ ਬਣਾਇਆ ਜਾਵੇ,ਨਰੇਗਾ ਕਾਮਿਆਂ ਦੀ ਹਾਜ਼ਰੀ ਜਾਬ ਕਾਰਡ ਦੇ ਉਪਰ ਲੱਗੇ, ਨਰੇਗਾ ਐਕਟ ਅਨੁਸਾਰ 40 ਕਾਮਿਆਂ ਪਿੱਛੇ ਇੱਕ ਮੇਟ ਲਾਇਆਂ ਜਾਵੇ,ਮੇਟਾ ਨੂੰ ਸਕਿਲਡ ਕਾਮਿਆਂ ਵਾਲੀ ਉਂਜਰਤ 500 ਰੁਪਏ ਦਿੱਤੀ ਜਾਵੇ, ਨਰੇਗਾ ਕਾਮਿਆਂ ਤੇ ਮੇਟਾ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ। ਕੰਮ ਦੀ ਅਰਜ਼ੀ ਦਰਜ ਤੋਂ ਨਿਯਮਿਤ ਸਮੇਂ ਤੇ ਕੰਮ ਨਾ ਮਿਲਣ ਤੇ ਬੇਰੁਜ਼ਗਾਰੀ ਭੱਤੇ ਦੀ ਜਿੰਮੇਵਾਰੀ ਪ੍ਰੋਗਰਾਮ ਅਫ਼ਸਰ ਦੀ ਤਹਿ ਕਰ ਦਿੱਤੀ ਜਾਵੇ, ਨਰੇਗਾ ਫੰਡਾਂ ਦੀ 60,:40 ਦੀ ਰੇਸ਼ੋ ਇਕਾਈ ਪੱਧਰ ਤੇ ਲਾਗੂ ਕਰਨੀ ਯਕੀਨੀ ਬਣਾਈ ਜਾਵੇ। ਜਿਸ ਪਿੰਡ ਵਿੱਚ ਕੰਮ ਹੋਣਾ ਹੈ ਉਸ ਪਿੰਡ ਦੀ ਸਕਿੱਲਡ ਅਤੇ ਸੈਮੀ ਸਕਿੱਲਡ ਲੇਬਰ ਨੂੰ ਪਹਿਲ ਦਿੱਤੀ ਜਾਵੇ। ਸੂਬਾ ਤੇ ਕੇਂਦਰ ਸਰਕਾਰ ਨੂੰ ਲਿਖਿਆ ਜਾਵੇ ਕਿ ਨਰੇਗਾ ਕੰਮ ਦਿਨ 2006 ਤੋਂ 14 ਫ਼ਰਵਰੀ 2008 ਤੱਕ ਪ੍ਰਤੀ ਦਿਨ 6 ਘੰਟੇ ਦੀ ਦਿਹਾੜੀ ਸੀ ਉਹੀ ਲਾਗੂ ਕੀਤੀ ਜਾਵੇ। ਨਰੇਗਾ ਦੇ ਦਿਨਾਂ ਵਿੱਚ ਵਾਧਾਂ ਕਰਦਿਆ 200 ਦਿਨ ਬੀਤੇ ਜਾਣ , ਤੇ ਉਂਜਰਤ ਰੇਟ 437 ਰੁਪਏ ( ਬਰਾਬਰ ਖੇਤੀ ਵਿੱਚ ਵਗੈਰ ਰੋਟੀ ਰੇਟ ) ਕਰਨ ਲਈ ਕੇਂਦਰ ਨੂੰ ਲਿਖਿਆ ਜਾਵੇ ਤਾਂ ਕਿ ਪੰਜਾਬ ਨਾਲ਼ ਹੁੰਦਾ ਵਿੱਤਕਰਾ ਦੂਰ ਹੋਵੇ। ਨਰੇਗਾ ਆਗੂਆਂ ਨੇ ਮੰਗ ਪੱਤਰ ਦੇਣ ਤੋਂ ਬਾਅਦ ਕਿਹਾ ਕਿ ਜੇਕਰ ਜਿਲ੍ਹਾ ਕੋਆਰਡੀਨੇਟਰ ਵੱਲੋਂ ਜੱਥੇਬੰਦੀ ਨੂੰ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ ਤਿੱਖਾ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਜਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ।

Related Post