July 6, 2024 01:25:55
post

Jasbeer Singh

(Chief Editor)

National

ਐੱਨਐੱਸਈ ਨੇ ਇਕ ਦਿਨ ’ਚ 1971 ਕਰੋੜ ਦੇ ਲੈਣ-ਦੇਣ ਦਾ ਵਿਸ਼ਵ ਰਿਕਾਰਡ ਬਣਾਇਆ

post-img

ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਨੇ ਇਕ ਦਿਨ ’ਚ 1971 ਕਰੋੜ ਦੇ ਲੈਣ-ਦੇਣ ਦੀ ਪ੍ਰਕਿਰਿਆ ਨਾਲ ਵਿਸ਼ਵ ਰਿਕਾਰਡ ਬਣਾਇਆ ਹੈ। ਐੱਨਐੱਸਈ ਦੇ ਐੱਮਡੀ ਅਤੇ ਸੀਈਓ ਆਸ਼ੀਸ਼ ਕੁਮਾਰ ਚੌਹਾਨ ਨੇ ‘ਐਕਸ’ ’ਤੇ ਕਿਹਾ, ‘‘ਐੱਨਐੱਸਈ ਨੇ 5 ਜੂਨ ਨੂੰ 6 ਘੰਟੇ ਅਤੇ 15 ਮਿੰਟ ’ਚ 1971 ਕਰੋੜ ਆਰਡਰਾਂ ਦਾ ਨਿਬੇੜਾ ਕੀਤਾ। ਇਹ ਪ੍ਰਤੀ ਦਿਨ ਦਾ 28.55 ਕਰੋੜ ਕਾਰੋਬਾਰ ਹੈ।’’ ਲੋਕ ਸਭਾ ਚੋਣਾਂ ਦੇ ਨਤੀਜਿਆਂ ਕਾਰਨ ਮੰਗਲਵਾਰ ਨੂੰ ਸੈਂਸੈਕਸ ਅਤੇ ਨਿਫ਼ਟੀ ਮੂਧੇ ਮੂੰਹ ਡਿੱਗ ਗਏ ਸਨ ਪਰ ਅੱਜ ਭਾਜਪਾ ਦੀ ਅਗਵਾਈ ਹੇਠ ਐੱਨਡੀਏ ਸਰਕਾਰ ਬਣਨ ਦੇ ਸੰਕੇਤਾਂ ਨਾਲ ਸ਼ੇਅਰ ਬਾਜ਼ਾਰ 3 ਫ਼ੀਸਦੀ ਤੋਂ ਜ਼ਿਆਦਾ ਚੜ੍ਹ ਗਿਆ। ਸੈਂਸੈਕਸ 2,303.19 ਅੰਕ ਚੜ੍ਹ ਕੇ 74,382.24 ’ਤੇ ਬੰਦ ਹੋਇਆ ਜਦਕਿ ਐੱਨਐੱਸਈ ਨਿਫ਼ਟੀ 735.85 ਅੰਕਾਂ ਨਾਲ 22,620.35 ’ਤੇ ਪਹੁੰਚ ਗਿਆ। ਬੈਂਕਿੰਗ, ਆਟੋ ਅਤੇ ਤੇਲ ਕੰਪਨੀਆਂ ਦੇ ਸ਼ੇਅਰਾਂ ’ਚ ਜ਼ੋਰਦਾਰ ਖ਼ਰੀਦਾਰੀ ਹੋਈ। ਸ਼ੇਅਰ ਬਾਜ਼ਾਰ ਚੜ੍ਹਨ ਨਾਲ ਨਿਵੇਸ਼ਕਾਂ ਦੀ ਕਮਾਈ 13.22 ਲੱਖ ਕਰੋੜ ਰੁਪਏ ਵਧ ਗਈ ਹੈ।

Related Post