post

Jasbeer Singh

(Chief Editor)

Business

ਟੀ. ਬੀ. ਦੇ ਮਰੀਜਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ

post-img

ਟੀ. ਬੀ. ਦੇ ਮਰੀਜਾਂ ਨੂੰ ਕੀਤੀ ਨਿਊਟ੍ਰੀਸ਼ਨਲ ਫੂਡ ਕਿਟਸ ਦੀ ਵੰਡ ਪਟਿਆਲਾ 24 ਫਰਵਰੀ : ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਰੀਚਔਰਗਨਾਈਜੇਸ਼ਨ ਅਤੇ ਹਿੰਦੁਸਤਾਨ ਯੁਨੀਲੀਵਰ ਦੇ ਸਹਿਯੋਗ ਨਾਲ 35 ਟੀ. ਬੀ. ਦੀ ਦਵਾਈ ਲੈ ਰਹੇ ਰੋਗੀਆਂ ਨੂੰ ਨਿਊਟ੍ਰਿਸ਼ਨਲ ਫੂਡ ਕਿਟਸਦੀ ਵੰਡ ਕੀਤੀ ਗਈ । ਇਸ ਮੌਕੇ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨੇ ਵੀ ਟੀ. ਬੀ. ਦੇ ਮਰੀਜ਼ ਨੋਟੀਫਾਈ ਹੁੰਦੇ ਹਨ ਉਹਨਾਂ ਵਿੱਚ 56 ਫੀਸਦੀ ਕੁਪੋਸ਼ਨ ਦੇ ਸ਼ਿਕਾਰ ਹੁੰਦੇ ਹਨ । ਉਹਨਾਂ ਦੱਸਿਆ ਕਿ ਟੀ. ਬੀ. ਦੇ ਹਰੇਕ ਮਰੀਜ਼ ਨੂੰਸਿਹਤ ਵਿਭਾਗ ਵੱਲੋਂ 1000 ਰੁਪਏ ਦੀ ਸਹਾਇਤਾ ਵਧੀਆ ਖਾਧ ਖੁਰਾਕ ਲਈ ਦਿੱਤੀ ਜਾਂਦੀ ਹੈ । ਹਰੇਕ ਮਰੀਜ ਦੇ ਸਾਰੇ ਟੇਸਟ ਅਤੇ ਸਕਰੀਨਿੰਗਮੁਫਤ ਕੀਤੀ ਜਾਂਦੀ ਹੈ ਅਤੇ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ । ਇਸ ਮੌਕੇਉਹਨਾਂ ਕਿਹਾ ਕਿ ਨਿਕਸਾ ਮਿੱਤਰ ਸਕੀਮ ਤਹਿਤ ਹਰ ਬੰਦੇ ਨੂੰ ਟੀ.ਬੀ. ਦੇ ਮਰੀਜ਼ਾਂ ਨੂੰ ਗੋਦ ਲੈਣ ਲਈ ਪਹਿਲ ਕਰਨੀ ਚਾਹੀਦੀ ਹੈ । ਰੀਚ ਐਨ. ਜੀ. ਓ. ਸੰਸਥਾ ਦੇ ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰੀ ਗਾਲਿਬ ਹੁਸੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਊਟ੍ਰੀਸ਼ਨਲ ਫੂਡਕਿਟਸ ਉਹਨਾਂ ਟੀ. ਬੀ. ਦੇ ਮਰੀਜ਼ਾਂ ਨੂੰ ਦਿੱਤੀਆਂ ਜਾਂਦੀਆਂ ਹਨ ਜਿਨਾਂ ਦਾ ਬੀ. ਐਮ. ਆਈ. ਘੱਟ ਹੋਵੇ, ਐਚ. ਆਈ. ਵੀ. ਨਾਲ ਪੀੜਤ ਹੋਣ ਅਤੇ ਐਮ. ਡੀ. ਆਰ. ਨਾਲ ਜੂਝ ਰਹੇ ਹੋਣ । ਉਹਨਾਂ ਨੇ ਦੱਸਿਆ ਕਿ ਨਿਊਟ੍ਰੀਸ਼ਨ ਕਿਟ ਵਿੱਚ ਸੋਇਆਬੀਨ, ਸਰਸੋਂ ਦਾ ਤੇਲ, ਗੁੜ, ਸਾਬਤ ਮੂੰਗੀ, ਚਨੇ ਦੀ ਦਾਲ, ਰੋਸਟਡ ਚਨਾ, ਦਲੀਆ ਆਦਿ ਸ਼ਾਮਿਲ ਹੈ । ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਮਰੀਜ਼ ਦੀ ਦਵਾਈ ਚਲੇਗੀ, ਉਨੀ ਦੇਰ ਇਹਨਾਂ ਮਰੀਜਾ ਨੂੰ ਫੂਡ ਬਾਸਕਿਟ ਪੋਸ਼ਨ ਸਹਾਇਤਾ ਵੱਜੋਂ ਦਿੱਤੀਆਂ ਜਾਣਗੀਆਂ । ਇਸ ਮੌਕੇ ਡਾ. ਰਮਨਜੀਤ ਕੌਰ ਨਾਭਾ ਹਿੰਦੁਸਤਾਨ ਯੁਨੀਲੀਵਰ, ਡਾ. ਅਨੁਦੀਪ ਕੌਰ ਮੈਡੀਕਲ ਅਫਸਰ ਮਾਡਲ ਟਾਉਨ, ਜਿਲ੍ਹਾ ਐਪੀਡੋਮੋਲੋਜਿਸਟ ਡਾ. ਦਿਵਜੋਤ ਸਿੰਘ, ਪਰਮਜੀਤ ਕੌਰ ਟੀ. ਬੀ. ਸੁਪਰਵਾਈਜ਼ਰ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਬੀਰ ਕੌਰ, ਜਿਲ੍ਹਾ ਬੀ. ਸੀ. ਸੀ. ਕੁਆਰਡੀਨੇਟਰ ਜਸਵੀਰ ਕੌਰ, ਸ਼ਾਯਾਨ ਜ਼ਫਰ ਬੀ. ਈ. ਈ. ਅਤੇ ਟੀ. ਬੀ. ਚੈਂਪੀਅਨ ਹਾਜ਼ਰ ਸਨ ।

Related Post