
ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਸਬੰਧੀ ਚੁਕਾਈ ਸਹੁੰ: ਸਿਵਲ ਸਰਜਨ ਡਾ਼ ਜਤਿੰਦਰ ਕਾਂਸਲ
- by Jasbeer Singh
- September 18, 2024

ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਸਬੰਧੀ ਚੁਕਾਈ ਸਹੁੰ: ਸਿਵਲ ਸਰਜਨ ਡਾ਼ ਜਤਿੰਦਰ ਕਾਂਸਲ ਪਟਿਆਲਾ : ਸਵੱਛਤਾ ਹੀ ਸੇਵਾ ਮੁਹਿੰਮ ਸਬੰਧੀ ਸਿਵਲ ਸਰਜਨ ਡਾਕਟਰ ਜਤਿੰਦਰ ਕਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਬੰਧਿਤ ਮੁਹਿੰਮ ਤਹਿਤ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਸਾਰੇ ਸਰਕਾਰੀ ਹਸਪਤਾਲਾਂ ਪੀ ਐਚ ਸੀਜ਼ , ਸੀ ਐਚ ਸੀਜ਼ ਅਤੇ ਡਿਸਪੈਂਸਰੀਆਂ ਆਦਿ ਸਿਹਤ ਸੰਸਥਾਵਾਂ ਵਿੱਚ ਸਵੱਛਤਾ ਪੰਦਰਵਾ੍ਹੜਾ ਮਨਾਇਆ ਜਾ ਰਿਹਾ ਹੈ। ਸਿਹਤ ਸੰਸਥਾਵਾਂ ਵਿੱਚ ਰੱਖੇ ਡਸਟਬਿਨਜ ਦੀ ਸਹੀ ਤਰੀਕੇ ਨਾਲ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਵਾਤਾਵਰਨ ਨੂੰ ਹਰਿਆ ਭਰਿਆ ਤੇ ਸ਼ੁੱਧ ਰੱਖਣ ਲਈ ਬੂਟੇ ਲਗਾਏ ਜਾ ਰਹੇ ਹਨ । ਇਸੇ ਕੜੀ ਤਹਿਤ ਸਿਵਲ ਸਰਜਨ ਡਾਕਟਰ ਜਤਿੰਦਰ ਕਾਂਸਲ ਦੀ ਅਗਵਾਈ ਵਿੱਚ ਸਿਵਲ ਸਰਜਨ ਦਫਤਰ ਦੇ ਸਮੂਹ ਮੁਲਾਜਮਾਂ ਨੂੰ ਸਵੱਛਤਾ ਹੀ ਸੇਵਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆ ਸਹੁੰ ਚੁਕਾਈ ਗਈ ਕਿ ਉਹ ਸਵੱਛਤਾ ਦੀ ਸ਼ੁਰੂਆਤ ਅਪਣੇ ਘਰਾਂ ਤੋਂ ਕਰਕੇ ਅਪਣੇ ਆਲੇ ਦੁਆਲੇ ਤੇ ਸ਼ਹਿਰ ਨੂੰ ਸਾਫ-ਸੁੱਥਰਾ ਕਰਕੇ ਦੇਸ਼ ਨੂੰ ਸੁੰਦਰ ਬਨਾਉਣ ਵਿੱਚ ਮੱਦਦ ਕਰਨਗੇ।ਉਨ੍ਹਾਂ ਕਿਹਾ ਕਿ ਸਵੱੱਛਤਾ ਦਾ ਸਾਡੇ ਜੀਵਨ ਨੂੰ ਤੰਦਰੁਸਤ ਰੱਖਣ ਵਿੱਚ ਪੂਰਾ ਯੋਗਦਾਨ ਹੈ।ਇਸ ਲਈ ਹਰੇਕ ਮੁਲਾਜਿਮ ਨੂੰ ਸਵੱਛਤਾ ਮੁਹਿੰਮ ਦਾ ਹਿੱਸਾ ਜਰੂਰ ਬਨਣਾ ਚਾਹੀਦਾ ਹੈ।ਸਭ ਤੋਂ ਪਹਿਲਾਂ ਅੱਜ ਅਪਣੇ ਕੰਮ-ਕਾਜ ਵਾਲੀ ਥਾਂ ਤੋਂ ਸਫਾਈ ਦੀ ਸ਼ੁਰੂਆਤ ਕੀਤੀ ਜਾਵੇਗੀ । ਵਾਤਾਵਰਨ ਨੂੰ ਬਚਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਕਿ ਉਹ ਪਰਾਲੀ ਨਾ ਜਲਾਉਣ , ਦਰਖਤਾਂ ਦੇ ਪੱਤਿਆਂ ਨੂੰ ਅੱਗ ਨਾ ਲਗਾਉਣ ਅਤੇ ਗੰਦਗੀ ਨੂੰ ਨਾ ਸਾੜਨ, ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਇਸ ਵਿੱਚ ਮੂਰਤੀਆਂ ਅਤੇ ਗੰਦਗੀ ਸੁੱਟਣ ਤੋ ਂਪ੍ਰਹੇਜ ਕਰਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । ਸ਼ਹਿਰਾਂ ਦੇ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਘਰਾਂ ਵਿੱਚ ਗਿੱਲੇ ਤੇ ਸਿੱਕੇ ਕੂੜੇ ਲਈ ਅਲੱਗ ਅਲੱਗ ਡਸਟਬਿਨ ਲਗਾਉਣ, ਕੂੜੇ ਨੂੰ ਘਟਾਉਣ, ਮੁੜ ਤੋਂ ਵਰਤੋਂ ਕਰਨ ਤੇ ਰੀਸਾਈਕਲ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।ਪਲਾਸਟਿਕ ਦੀ ਵਰਤੋਂ ਨੂੰ ਘਟਾੳੇਣ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ ।ਇਸ ਮੋਕੇ ਮੈਡੀਕਲ ਸੁਪਰਡੈਂਟ ਮਾਤਾ ਕੁੱਸਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ , ਸਹਾਇਕ ਸਿਹਤ ਅਫਸਰ ਡਾ. ਐਸ ਜੇ ਸਿੰਘ ,ਜਿਲਾ ਪਰਿਵਾਰ ਭਲਾਈ ਅਫਸਰ ਡਾ. ਬਲਕਾਰ ਸਿੰਘ , ਸੀਨੀਅਰ ਮੈਡੀਕਲ ਅਫਸਰ ਡਾ. ਅਸ਼ਰਫਜੀਤ ਸਿੰਘ ਅਤੇ ਡਾ.ਵਿਕਾਸ ਗੋਇਲ, ਜਿਲਾ ਐਪੀਡੋਮੋਲਿਜਸਟ ਡਾ.ਸੁਮੀਤ ਸਿੰਘ ਡਾ. ਦਿਵਜੋਤ ਸਿੰਘ,ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ ਡੀ.ਪੀ.ਐਮ ਰਿਤਿਕਾ,ਸੁਪਰਡੈਂਟ ਅਮਲਾ ਸ੍ਰੀ ਸੁਖਵਿੰਦਰ ਸਿੰਘ ,ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ,ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੌਰ ਅਤੇ ਜਿਲਾ ਐਨ.ਆਰ.ਐਚ.ਐਮ ਅਕਾਊਂਟ ਅਫਸਰ ਅਮਿਤ ਜੈਨ , ਬਿਟੂ ਅਤੇ ਹੋਰ ਸਾਰਾ ਦਫਤਰੀ ਅਮਲਾ ਹਾਜਿਰ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.