post

Jasbeer Singh

(Chief Editor)

Patiala News

ਮੌਜੂਦਾ ਸਰਕਾਰ ਦੀ ਸ਼ਹਿ 'ਤੇ ਅਧਿਕਾਰੀਆਂ ਨੇ ਆਮ ਲੋਕਾਂ ਨਾਲ ਧੱਕਾ ਕਰਨ ਦੀਆਂ ਹੱਦਾਂ ਟਪੀਆਂ : ਹਰਦਿਆਲ ਕੰਬੋਜ

post-img

ਮੌਜੂਦਾ ਸਰਕਾਰ ਦੀ ਸ਼ਹਿ 'ਤੇ ਅਧਿਕਾਰੀਆਂ ਨੇ ਆਮ ਲੋਕਾਂ ਨਾਲ ਧੱਕਾ ਕਰਨ ਦੀਆਂ ਹੱਦਾਂ ਟਪੀਆਂ : ਹਰਦਿਆਲ ਕੰਬੋਜ - ਕਾਂਗਰਸੀ ਕੌਂਸਲਰ ਦੇ ਪਤੀ ਦੇ ਖਿਲਾਫ ਪਰਚਾ ਤੁਰੰਤ ਰੱਦ ਹੋਵੇ ਪਟਿਆਲਾ : ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਹੈ ਕਿ ਮੌਜੂਦਾ ਸਰਕਾਰ ਦੀ ਸ਼ਹਿ 'ਤੇ ਅਧਿਕਾਰੀਆਂ ਨੇ ਆਮ ਲੋਕਾਂ ਨਾਲ ਧੱਕਾ ਕਰਨ ਦੀਆਂ ਹੱਦਾਂ ਟਪਾ ਦਿੱਤੀਆਂ ਹਨ, ਜਿਸਨੂੰ ਹੁਣ ਬਰਦਾਸ਼ਤ ਨਹੀ ਕੀਤਾ ਜਾਵੇਗਾ । ਕੰਬੋਜ ਨੇ ਆਖਿਆ ਕਿ ਕਾਂਗਰਸੀ ਕੌਂਸਲਰ ਦੇ ਪਤੀ ਦੇ ਖਿਲਾਫ ਸ਼ਿਕਾਇਤ ਦਰਜ ਕਰਨਾ ਮੌਜੂਦਾ ਵਿਧਾਇਕ ਦੀ ਧੱਕੇਸ਼ਾਹੀ ਦਾ ਸਬੂਤ ਹੈ । ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੈ ਤੇ ਆਪਣੀ ਨਲਾਇਕੀ ਨੂੰ ਛੁਪਾਉਣ ਲਈ ਇਹ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਉੱਤੇ ਪਰਚੇ ਕਰਾ ਰਹੀ ਹੈ ਤਾਂ ਕਿ ਇਹਨਾਂ ਦੀ ਕੋਈ ਪੋਲ ਨਾ ਖੁੱਲ ਜਾਵੇ । ਉਹਨਾਂ ਦਸਿਆ ਕਿ ਰਾਜਪੁਰਾ ਤੇ ਹੀ ਕਿਸੀ ਧਾਰਮਿਕ ਸਥਾਨ ਤੇ ਪੁਲਿਸ ਮੁਲਾਜ਼ਮਾਂ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਕੁਝ ਲੋਕ ਗੱਲਬਾਤ ਕਰ ਰਹੇ ਸਨ ਉੱਥੇ ਹੀ ਪਵਨ ਕੁਮਾਰ ਪਿੰਕਾ ਕਾਂਗਰਸੀ ਆਗੂ ਅਤੇ ਪਾਤਸ਼ਦ ਦ ਪਿਬ ਜਿਸ ਨੇ ਕਿ ਲੋਕ ਪੱਖੀ ਗੱਲ ਕੀਤੀ ਤਾਂ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੱਲੋਂ ਦਿੱਤੀ ਸ਼ਿਕਾਇਤ ਤੇ ਪੁਲਿਸ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ । ਕੰਬੋਜ ਨੇ ਆਖਿਆ ਕਿ ਕਾਂਗਰਸੀ ਪਾਰਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ । ਉਹਨਾਂ ਨੇ ਕਿਹਾ ਕਿ ਇਹ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਸਾਡੇ ਨਾਲ ਜਿੰਨਾ ਧੱਕਾ ਕਰਨਾ ਕਰ ਲਵੇ ਸਾਡੀ ਸਰਕਾਰ ਆਉਣ ਤੇ ਇਹੀ ਪੁਲਿਸ ਮੁਲਾਜ਼ਮਾਂ ਵੱਲੋਂ ਇਹਨਾਂ ਤੇ ਕਾਰਵਾਈ ਕਰਵਾਈ ਜਾਵੇਗੀ । ਇਸ ਮੌਕੇ ਤੇ ਨਰਿੰਦਰ ਸ਼ਾਸਤਰੀ ਪ੍ਰਧਾਨ ਨਗਰ ਕੌਂਸਲ ਰਾਜਪੁਰਾ ,ਜਗਤਾਰ ਸਿੰਘ ਪ੍ਰਧਾਨ ਨਗਰ ਕੌਂਸਲ ਬਨੜ, ਪਾਰਸ਼ਦ ਜਗਨੰਦਨ ਗੁਪਤਾ, ਪਾਰਸਦ ,ਅਮਨਦੀਪ ਸਿੰਘ ਨਾਗੀ, ਪਾਰਸ਼ਦ ਮਨੀਸ਼ ਕੁਮਾਰ, ਅਨਿਲ ਟੱਨਿ, ਅਸ਼ੋਕ ਕੁਮਾਰ, ਬੱਬਰ ਅਤੇ ਹੋਰ ਕਾਂਗਰਸੀ ਆਗੂ ਸ਼ਾਮਿਲ ਰਹੇ ।

Related Post