post

Jasbeer Singh

(Chief Editor)

Punjab

2027 ਵਿਧਾਨ ਸਭਾ ਚੋਣਾਂ ਭਾਜਪਾ ਵਲੋਂ ਪੰਜਾਬ ’ਚ ਇਕੱਲਿਆਂ ਹੀ ਜਾਣਗੀਆਂ ਲੜੀਆਂ : ਮਨਜਿੰਦਰ ਸਿਰਸਾ

post-img

2027 ਵਿਧਾਨ ਸਭਾ ਚੋਣਾਂ ਭਾਜਪਾ ਵਲੋਂ ਪੰਜਾਬ ’ਚ ਇਕੱਲਿਆਂ ਹੀ ਜਾਣਗੀਆਂ ਲੜੀਆਂ : ਮਨਜਿੰਦਰ ਸਿਰਸਾ ਚੰਡੀਗੜ੍ਹ, 6 ਮਾਰਚ : ਪੰਜਾਬ ਵਿਚ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਵਲੋਂ ਇਕੱਲਿਆਂ ਹੀ ਲੜੀਆਂ ਜਾਣਗੀਆਂ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਆਖੀ। ਸਿਰਸਾ ਨੇ ਕਿਹਾ ਕਿ ਪੰਜਾਬ ’ਚ ਪਿਛਲੀਆਂ ਦੋ ਚੋਣਾਂ ਵੀ ਭਾਜਪਾ ਨੇ ਇੱਕਲਿਆਂ ਹੀ ਲੜੀਆਂ ਸਨ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਵਿਪਾਸਨਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਤਿਆਰੀ ਹੈ ਅਤੇ ਦਿੱਲੀ ਦੇ ‘ਭਗੌੜੇ ਦਲ’ ਨੇ ਹੁਣ ਪੰਜਾਬ ਵਿਚ ਡੇਰੇ ਲਾ ਲਏ ਹਨ । ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਦਿਲ ਜਿੱਤੇਗੀ । ਸਿਰਸਾ ਨੇ ‘ਆਪ’ ਉਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦਾ ਦਿੱਲੀ ਦੀ ਪਿਛਲੀ ਸਰਕਾਰ ਨਾਲ ਨਾਲੇਜ ਸ਼ੇਅਰਿੰਗ ਐਗਰੀਮੈਂਟ ਨਹੀ ਸੀ, ਬਲਕਿ ਇਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ ।

Related Post