ਪੁਰਾਣੇ ਵਾਹਨ ਚਾਲਕ ਹੁਣ ਗ੍ਰੀਨ ਟੈਕਸ ਦੇ ਕੇ ਆਪਣੇ ਵਾਹਨ ਸੜਕਾਂ `ਤੇ ਉਤਾਰ ਸਕਣਗੇ
- by Jasbeer Singh
- August 17, 2024
ਪੁਰਾਣੇ ਵਾਹਨ ਚਾਲਕ ਹੁਣ ਗ੍ਰੀਨ ਟੈਕਸ ਦੇ ਕੇ ਆਪਣੇ ਵਾਹਨ ਸੜਕਾਂ `ਤੇ ਉਤਾਰ ਸਕਣਗੇ ਚੰਡੀਗੜ੍ਹ : ਸਾਲ 2021 ਵਿਚ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਸਕ੍ਰੈਪ ਪਾਲਿਸੀ ਦੇ ਬਾਵਜੂਦ ਆਪਣੇ ਪੁਰਾਣੇ ਵਾਹਨਾਂ ਨੂੰ ਸੜਕਾਂ ਤੋਂ ਨਾ ਹਟਾਉਣ ਵਾਲਿਆਂ ਨੂੰ ਹੁਣ ਗ੍ਰੀਨ ਟੈਕਸ ਦੇ ਕੇ ਹੀ ਆਪਣੇ ਵਾਹਨ ਸੜਕਾਂ `ਤੇ ਉਤਾਰ ਸਕਣਗੇ। ਪਿਛਲੇ ਇਕ ਸਾਲ ਤੋਂ ਪੁਰਾਣੇ ਵਾਹਨ ਜੋ ਬਹੁਤ ਜ਼ਿਆਦਾ ਪ੍ਰਦੂਸ਼ਣ ਦੇ ਕਾਰਕ ਹਨ ਨੂੰ ਸੜਕਾਂ ਤੋਂ ਹਟਾਉਣ `ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਪੁਰਾਣੇ ਵਾਹਨ ਮਾਲਕਾਂ ਵੱਲੋਂ ਇਸ ਦਾ ਇਹ ਕਹਿੰਦੇ ਹੋਏ ਜ਼ੋਰਦਾਰ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਵਾਹਨ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਅਜਿਹੀ ਨੀਤੀ ਲਿਆਂਦੀ ਜਾ ਰਹੀ ਹੈ। 2022 ਦੀਆਂ ਚੋਣਾਂ `ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਥਾਵਾਂ `ਤੇ ਰੋਕ-ਰੋਕ ਕੇ ਵਾਹਨ ਚਾਲਕਾਂ ਨੇ ਇਸ ਨੀਤੀ ਨੂੰ ਅਮਲ `ਚ ਨਾ ਲਿਆਉਣ ਲਈ ਕਿਹਾ ਗਿਆ। ਮੁੱਖ ਮੰਤਰੀ ਨੇ ਵੀ ਭਰੋਸਾ ਦਿਵਾਇਆ ਕਿ ਉਹ ਅਜਿਹੀ ਨੀਤੀ ਨਹੀਂ ਲਿਆਉਣਗੇ। ਹੁਣ ਇਕ ਵਿਚ ਦਾ ਰਸਤਾ ਕੱਢਿਆ ਗਿਆ ਹੈ ਜਿਸ ਦੀ ਮਨਜ਼ੂਰੀ ਬੀਤੇ ਦਿਨੀਂ ਹੋਈ ਕੈਬਨਿਟ ਦੀ ਮੀਟਿੰਗ `ਚ ਦਿੱਤੀ ਗਈ ਹੈ।
