post

Jasbeer Singh

(Chief Editor)

Punjab

ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਬਾਬਾ ਬਕਾਲਾ ਵਿਖੇ ਪਿੰਡ ਠੱਠੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦ

post-img

ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਬਾਬਾ ਬਕਾਲਾ ਵਿਖੇ ਪਿੰਡ ਠੱਠੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸਿ਼ਸ ਅੰਮ੍ਰਿਤਸਰ : ਪੰਜਾਬ ਦੇ ਇਤਿਹਾਸਕ ਸਿੱਖ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਬਾਬਾ ਬਕਾਲਾ ਵਿਖੇ ਸ਼ੁੱਕਰਵਾਰ ਨੂੰ ਜਸਵਿੰਦਰ ਸਿੰਘ ਵਾਸੀ ਪਿੰਡ ਠੱਠੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸਿ਼ਸ਼ ਕੀਤੀ। ਮੁਲਜ਼ਮ ਨੇ ਗੁਰਦੁਆਰਾ ਸਾਹਿਬ ਦੇ ਭੋਰਾ ਸਾਹਿਬ ਵਿਖੇ ਮੌਜੂਦ ਸੇਵਾਦਾਰਾਂ ਨਾਲ ਵੀ ਦੁਰਵਿਹਾਰ ਕੀਤਾ। ਪ੍ਰਬੰਧਕਾਂ ਨੇ ਜਸਵਿੰਦਰ ਸਿੰਘ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਉਕਤ ਜਸਵਿੰਦਰ ਸਿੰਘ ਸ਼ੁੱਕਰਵਾਰ ਤੜਕੇ 5 ਵਜੇ ਦੇ ਕਰੀਬ ਸੰਗਤ ਦੇ ਨਾਲ ਹੀ ਗੁਰਦੁਆਰਾ ਸਾਹਿਬ ਪਹੁੰਚ ਗਿਆ। ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਤੁਰੰਤ ਬਾਅਦ ਉਸ ਨੇ ਸੇਵਾਦਾਰ ਨਾਲ ਦੁਰਵਿਹਾਰ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਸਵਿੰਦਰ ਗੋਲਕ ਵੱਲ ਪਹੁੰਚਿਆ ਤੇ ਉਸਨੇ ਸੰਗਤ ਵੱਲੋਂ ਗੋਲਕ `ਚ ਪਾਈ ਜਾਣ ਦਾਨ ਰਾਸ਼ੀ ਨੂੰ ਗੋਲਕ `ਚ ਪਾਉਣ ਲਈ ਇਸਤੇਮਾਲ ਕੀਤੀ ਜਾਂਦੀ ਪੱਤਰੀ ਨੂੰ ਆਪਣੇ ਹੱਥਾਂ `ਚ ਚੁੱਕ ਲਿਆ। ਸੇਵਾਦਾਰ ਨੇ ਤੁਰੰਤ ਆਪਣੇ ਸਾਥੀ ਸੇਵਾਦਾਰ ਨੂੰ ਬੁਲਾਇਆ ਤੇ ਉਸਨੂੰ ਕਾਬੂ ਕਰਨ ਲਈ ਕਿਹਾ। ਉਸਨੇ ਪੱਤਰੀ ਨੂੰ ਪਵਿੱਤਰ ਸਰੂਪ ਕੋਲ ਵਾਪਸ ਸੁੱਟ ਦਿੱਤਾ। ਸੇਵਾਦਾਰਾਂ ਨੇ ਤੁਰੰਤ ਉਸ ਨੂੰ ਕਾਬੂ ਕੀਤਾ ਤੇ ਪਵਿੱਤਰ ਸਥਾਨ ਤੋਂ ਬਾਹਰ ਗੁਰਦੁਆਰਾ ਕੰਪਲੈਕਸ ਦੇ ਕੈਸ਼ ਕਾਊਂਟਰ `ਤੇ ਲੈ ਗਏ। ਮੈਨੇਜਰ ਗੁਰਦੀਪ ਸਿੰਘ ਨੇ ਦੱਸਿਆ ਕਿ ਜਸਵਿੰਦਰ ਕੰਪਲੈਕਸ `ਚ ਵੀ ਸੇਵਾਦਾਰਾਂ ਨਾਲ ਬਦਸਲੂਕੀ ਕਰਦਾ ਰਿਹਾ। ਇਸ ’ਤੇ ਸੇਵਾਦਾਰਾਂ ਨੇ ਜਸਵਿੰਦਰ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 2015-16 ਦੇ ਅੱਧ `ਚ ਜਸਵਿੰਦਰ ਨੇ ਆਪਣੇ ਪਿੰਡ ਠੱਠੀਆਂ ਸਥਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵੀ ਕੀਤੀ ਸੀ। ਉਹ ਨਸ਼ੇ ਦਾ ਆਦੀ ਜਾਪਦਾ ਹੈ ਤੇ ਉਸ ਦਾ ਇਰਾਦਾ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦਾ ਵੀ ਸੀ।

Related Post